ਚੀਨ ਦੇਸ਼ ਤੋਂ ਸਿੱਖਣ ਦੀ ਜ਼ਰੂਰਤ”

(ਸਮਾਜ ਵੀਕਲੀ)

ਚੀਨ ਦੇਸ਼ ਦੁਨੀਆਂ ਦੇ ਸਭ ਤੋਂ ਵਿਕਸਤ ਦੇਸ਼ਾਂ ਵਿੱਚੋਂ ਆਉਂਦਾ ਹੈ ਇਹ ਉਥੋ ਦੀ ਚੰਗੀ ਰਾਜਨੀਤੀ ਅਤੇ ਉਥੋਂ ਦੇ ਲੋਕਾਂ ਦੀ ਮਿਹਨਤ ਦਾ ਹੀ ਨਤੀਜਾ ਹੈ ਕਿ ਦੁਨੀਆਂ ਚ ਸਭ ਤੋਂ ਵੱਧ ਅਬਾਦੀ ਹੋਣ ਦੇ ਬਾਵਜੂਦ ਚੀਨ ਦੇਸ਼ ਬਹੁਤ ਸਾਰੇ ਦੇਸ਼ਾਂ ਤੋਂ ਅੱਗੇ ਨਿਕਲ ਗਿਆ ਹੈ। ਸਭ ਤੋਂ ਪਹਿਲਾਂ ਚੀਨ ਦੇਸ਼ ਨੇ ਸਖ਼ਤ ਕਾਨੂੰਨ ਬਣਾ ਕੇ ਦੇਸ਼ ਵਿੱਚ ਵਧ ਰਹੀ ਅਬਾਦੀ ਨੂੰ ਕੰਟਰੋਲ ਕੀਤਾ ਅਤੇ ਦੇਸ਼ ਨੂੰ ਨਵੀਂ ਟੈਕਨੌਲੋਜੀ ਨਾਲ ਜੋੜਿਆ ਗਿਆ ਚੀਨ ਵਿੱਚ ਬਣਦੀਆ ਇਲੈਕਟ੍ਰਾਨਿਕ ਚੀਜ਼ਾਂ ਦੁਨੀਆ ਭਰ ਵਿਚ ਵੇਚੀਆਂ ਜਾਂਦੀਆਂ ਹਨ। ਹੁਣ ਉਥੋਂ ਦੇ ਕਮਿਊਨਿਸਟ ਪਾਰਟੀ ਦੇ ਸ਼ੀ ਜਿਨਪਿੰਗ ਜੋਂ ਕਿ ਕਾਂਗਰਸ ਪਾਰਟੀ ਦੀ ਸਰਕਾਰ ਵਿਚ ਰਾਸ਼ਟਰਪਤੀ ਵੀ ਹਨ। ਉਨ੍ਹਾਂ ਦੀ ਅਤੇ ਪਾਰਟੀ ਦੀ ਪਕੜ ਸਰਕਾਰ ’ਤੇ ਹੋਰ ਮਜ਼ਬੂਤ ਹੋ ਰਹੀ ਹੈ। ਚੀਨ ਦੀ ਰਾਜਧਾਨੀ ਪੇਈਚਿੰਗ ਵਿਚ ਹੋ ਰਹੀ ਕਾਂਗਰਸ ਵਿਚ 2296 ਡੈਲੀਗੇਟ ਹਿੱਸਾ ਲਿਆ 2012 ਤੋਂ ਕਮਿਊਨਿਸਟ ਪਾਰਟੀ ਦਾ ਜਨਰਲ ਸਕੱਤਰ ਹੋਣ ਦੇ ਨਾਲ ਨਾਲ ਸ਼ੀ 2013 ਤੋਂ ਦੇਸ਼ ਦਾ ਰਾਸ਼ਟਰਪਤੀ ਵੀ ਹੈ ਅਤੇ ਕੇਂਦਰੀ ਮਿਲਟਰੀ ਕਮਿਸ਼ਨ ਸਮੇਤ ਹੋਰ ਕਈ ਅਹਿਮ ਸੰਸਥਾਵਾਂ ਦਾ ਮੁਖੀ ਵੀ।

ਸ਼ੀ ਨੇ ਰਿਸ਼ਵਤਖੋਰੀ ਬੰਦ ਕਰਵਾਉਣ ਲਈ ਲਗਾਤਾਰ ਸਖ਼ਤ ਕਾਰਵਾਈ ਕਰ ਕੇ ਪਾਰਟੀ ’ਤੇ ਆਪਣੀ ਪਕੜ ਮਜ਼ਬੂਤ ਕੀਤੀ ਹੈ। 2014-15 ਵਿਚ ਉਸ ਨੇ ਚੀਨ ਵਿਚੋਂ ਗ਼ਰੀਬੀ ਹਟਾਉਣ ਬਾਰੇ ਬਹੁਪਰਤੀ ਪ੍ਰੋਗਰਾਮ ਸ਼ੁਰੂ ਕੀਤਾ ਜਿਸ ਦਾ ਟੀਚਾ ਦਿਹਾਤੀ ਇਲਾਕਿਆਂ ਵਿਚ ਰਹਿੰਦੇ ਗ਼ਰੀਬ ਪਰਿਵਾਰਾਂ ਨੂੰ ਰਾਹਤ ਪਹੁੰਚਾਉਣਾ ਸੀ। ਇਸ ਪ੍ਰੋਗਰਾਮ ਤਹਿਤ ਘੱਟ ਸਾਧਨਾਂ ਵਾਲੇ ਪਰਿਵਾਰਾਂ ਬਾਰੇ ਠੋਸ ਅੰਕੜੇ ਇਕੱਠੇ ਕੀਤੇ ਅਤੇ ਉਨ੍ਹਾਂ ਨੂੰ ਗ਼ਰੀਬੀ ਵਿਚੋਂ ਕੱਢਣ ਲਈ ਸੀਮਾਂਬੱਧ ਤਰੀਕੇ ਨਾਲ ਕਦਮ ਚੁੱਕੇ ਗਏ। ਅਕਤੂਬਰ 2017 ਵਿਚ ਸ਼ੀ ਨੇ ਮੰਨਿਆ ਕਿ ਗ਼ਰੀਬੀ ਨਾਲ ਲੜਨਾ ਬਹੁਤ ਮੁਸ਼ਕਿਲ ਹੈ। ਇਸ ਪ੍ਰੋਗਰਾਮ ਨੂੰ ਕਾਫ਼ੀ ਸਫ਼ਲਤਾ ਮਿਲੀ ਪਰ ਕਰੋਨਾ ਮਹਾਮਾਰੀ ਨੇ ਇਸ ਵਿਚ ਵਿਘਨ ਪਾਇਆ। ਕਾਂਗਰਸ ਵਿਚ ਭਾਸ਼ਣ ਦਿੰਦਿਆਂ ਸ਼ੀ ਨੇ ਅਗਲੇ ਇਕ ਦਹਾਕੇ ਲਈ ਕਈ ਟੀਚੇ ਪੇਸ਼ ਕੀਤੇ ਹਨ ਜਿਨ੍ਹਾਂ ਵਿਚ 2035 ਤਕ ਚੀਨ ਨੂੰ ਵਿਗਿਆਨ ਤੇ ਤਕਨਾਲੋਜੀ ਦੇ ਖੇਤਰ ਵਿਚ ਦੁਨੀਆ ਦੇ ਮੋਹਰੀ ਦੇਸ਼ਾਂ ਵਿਚ ਲੈ ਕੇ ਆਉਣਾ ਪ੍ਰਮੁੱਖ ਹੈ। ਸ਼ੀ ਨੇ ਆਪਣੀ ਤਾਕਤ ਕਾਇਮ ਰੱਖਣ ਲਈ ਰਾਸ਼ਟਰਵਾਦੀ ਏਜੰਡਾ ਵੀ ਵਰਤਿਆ ਹੈ ਅਤੇ ਚੀਨ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਹਰ ਕਦਮ ਚੁੱਕਣ ਦਾ ਇਰਾਦਾ ਦੁਹਰਾਇਆ ਹੈ।

ਕਾਂਗਰਸ ਸਰਕਾਰ ਦੌਰਾਨ ਸ਼ੀ ਨੂੰ ਤੀਸਰੀ ਵਾਰ ਪਾਰਟੀ ਦਾ ਜਨਰਲ ਸਕੱਤਰ ਚੁਣਿਆ ਜਾਵੇਗਾ। ਉਦਘਾਟਨ ਸਮੇਂ ਚੀਨ ਦੀ ਕਮਿਊਨਿਸਟ ਪਾਰਟੀ ਦੇ ਬਜ਼ੁਰਗ ਤੇ ਨੌਜਵਾਨ ਆਗੂਆਂ ਦੀ ਮੌਜੂਦਗੀ ਸੰਕੇਤ ਦਿੰਦੀ ਹੈ ਕਿ ਪਾਰਟੀ ਆਪਣੀਆਂ ਪੁਰਾਣੀਆਂ ਨੀਤੀਆਂ ’ਤੇ ਚੱਲਦੀ ਰਹੇਗੀ। ਸ਼ੀ ਨੇ ਹਾਂਗਕਾਂਗ ਬਾਰੇ ਚੀਨ ਦੀ ਨੀਤੀ ਸਪੱਸ਼ਟ ਕਰਦਿਆ ਕਿਹਾ ਹੈ ਕਿ ਹਾਂਗਕਾਂਗ ਵਿਚ ਵੱਡਾ ਬਦਲਾਉ ਆਇਆ ਹੈ; ਹੁਣ ਉੱਥੇ ਅਰਾਜਕਤਾ ਦੀ ਥਾਂ ਚੰਗਾ ਪ੍ਰਸ਼ਾਸਨ ਹੈ। ਸ਼ੀ ਨੇ ਇਹ ਗੱਲ ਵੀ ਦੁਹਰਾਈ ਹੈ ਕਿ ਭਵਿੱਖ ਵਿਚ ਚੀਨ ਤੇ ਤਾਇਵਾਨ ਇਕ ਹੋ ਜਾਣਗੇ।
ਸ਼ੀ ਦੀ ਅਗਵਾਈ ਵਿਚ ਚੀਨ ਅਜਿਹੇ ਦੌਰ ’ਚੋਂ ਗੁਜ਼ਰ ਰਿਹਾ ਹੈ ਜਿਸ ਦੌਰਾਨ ਉਹ ਦੁਨੀਆ ਦੀ ਦੂਸਰੀ ਪ੍ਰਮੁੱਖ ਆਰਥਿਕ ਤਾਕਤ ਬਣੇ ਰਹਿਣ ਦੇ ਨਾਲ ਨਾਲ ਬਾਕੀ ਦੇਸ਼ਾਂ ’ਤੇ ਆਪਣਾ ਪ੍ਰਭਾਵ ਵਧਾਉਣ ਦਾ ਇੱਛਕ ਹੈ। ਉਸ ਨੇ ਏਸ਼ੀਆ ਅਤੇ ਅਫ਼ਰੀਕਾ ਦੇ ਕਈ ਦੇਸ਼ਾਂ ਵਿਚ ਵੱਡੀ ਪੱਧਰ ’ਤੇ ਨਿਵੇਸ਼ ਕੀਤਾ ਹੈ। ਪਾਕਿਸਤਾਨ ਤੇ ਸ੍ਰੀਲੰਕਾ ਚੀਨ ’ਤੇ ਨਿਰਭਰ ਹਨ।

ਦੁਨੀਆ ਦੇ ਸਾਰੇ ਦੇਸ਼ਾਂ ਨੇ ਇਹ ਪ੍ਰਵਾਨ ਕਰ ਲਿਆ ਹੈ ਕਿ ਆਉਣ ਵਾਲੇ ਦਹਾਕੇ ਵਿਚ ਸ਼ੀ ਹੀ ਚੀਨ ਦੀ ਅਗਵਾਈ ਕਰੇਗਾ ਅਤੇ ਉੱਥੇ ਸਿਆਸੀ ਤਬਦੀਲੀਆਂ ਆਉਣ ਦੇ ਆਸਾਰ ਬਹੁਤ ਘੱਟ ਹਨ। ਚੀਨ ਕਈ ਸਦੀਆਂ ਤੋਂ ਵਿਸ਼ਵ ਅਰਥਚਾਰੇ ਵਿਚ ਪ੍ਰਮੁੱਖ ਤਾਕਤ ਰਿਹਾ ਹੈ ਅਤੇ ਭਵਿੱਖ ਵਿਚ ਵੀ ਰਹੇਗਾ। ਦੁਨੀਆ ਦੀ 20 ਫ਼ੀਸਦੀ ਆਬਾਦੀ ਚੀਨ ਵਿਚ ਰਹਿੰਦੀ ਹੈ ਅਤੇ ਉਸ ਨੇ ਕਈ ਦਹਾਕੇ ‘ਇਕ ਪਰਿਵਾਰ ਇਕ ਬੱਚਾ’ ਦੀ ਨੀਤੀ ਅਪਣਾ ਕੇ ਵੱਸੋਂ ਘਟਾਉਣ ਵਿਚ ਕਾਮਯਾਬੀ ਪ੍ਰਾਪਤ ਕੀਤੀ ਹੈ। ਹੁਣ ਉਸ ਨੂੰ ਵੱਸੋਂ ਵਿਚ ਵੱਡੀ ਉਮਰ ਵਾਲੇ ਵਿਅਕਤੀਆਂ ਦੀ ਵਧ ਰਹੀ ਗਿਣਤੀ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਲਈ ਇਕ ਤੋਂ ਜ਼ਿਆਦਾ ਬੱਚੇ ਪੈਦਾ ਕਰਨ ਦੀ ਨੀਤੀ ਨੂੰ ਵੀ ਤਰਜੀਹ ਦਿੱਤੇ ਜਾਣ ਦੇ ਸੰਕੇਤ ਹਨ। ਚੀਨ ਵਿਚ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦੀਆਂ ਖ਼ਬਰਾਂ ਆਮ ਮਿਲਦੀਆਂ ਹਨ।

ਕੌਮਾਂਤਰੀ ਭਾਈਚਾਰਾ ਇਸ ਮਾਮਲੇ ਵਿਚ ਕੋਈ ਠੋਸ ਕਾਰਵਾਈ ਕਰਨ ਵਿਚ ਕਾਮਯਾਬ ਨਹੀਂ ਹੋ ਸਕਿਆ ਕਿਉਂਕਿ ਸਾਰੇ ਦੇਸ਼ ਚੀਨ ਤੋਂ ਆਰਥਿਕ ਲਾਭ ਪ੍ਰਾਪਤ ਕਰਨਾ ਚਾਹੁੰਦੇ ਹਨ। ਇੱਕ ਦੇਸ਼ ਦਾ ਰਾਸ਼ਟਰਪਤੀ ਹੋਣ ਦੇ ਬਾਵਜੂਦ ਸ਼ੀ ਜਿਨਪਿੰਗ ਦੀ ਚੀਨ ਦੇਸ਼ ਨੂੰ ਬਹੁਤ ਵੱਡੀ ਦੇਣ ਹੈ ਜੋ ਅਬਾਦੀ, ਮਹਿਗਾਈ, ਗਰੀਬੀ, ਅਤੇ ਰਿਸ਼ਵਤ ਖੋਰੀ ਆਦਿ ਖ਼ਿਲਾਫ਼ ਲੜਾਈ ਲੜਦੇ ਆ ਰਹੇ ਹਨ ਅਤੇ ਬਹੁਤ ਹੱਦ ਤੱਕ ਸਫਲ ਹੋਏ ਹਨ। ਸਾਨੂੰ ਵੀ ਸ਼ੀ ਜਿਨਪਿੰਗ ਅਤੇ ਚੀਨ ਦੇਸ਼ ਤੋਂ ਕਾਫੀ ਕੁਝ ਸਿਖਣ ਦੀ ਜ਼ਰੂਰਤ ਹੈ।

ਕੁਲਦੀਪ ਸਿੰਘ ਰਾਮਨਗਰ
9417990040

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਨਵੀਂ ਸੋਚ
Next articleਹਾਸਿਆਂ ਦਾ ਮੁੱਲ…..