(ਸਮਾਜ ਵੀਕਲੀ)-ਮਹਿਤਪੁਰ, 12 ਜੁਲਾਈ (ਸੁਖਵਿੰਦਰ ਸਿੰਘ ਖਿੰੰਡਾ)– ਸਬਦ ਗੁਰੂ ਪ੍ਰਚਾਰ ਕੇਂਦਰ ਸੰਸਥਾ ਦੇ ਚੇਅਰਮੈਨ ਅਤੇ ਪੱਤਰਕਾਰ ਹਰਜਿੰਦਰ ਸਿੰਘ ਚੰਦੀ ਵੱਲੋਂ ਦਰਿਆ ਸਤਲੁਜ ਵਿਚ ਦੇ ਪੀੜਤਾਂ ਦਾ ਹਾਲ ਜਾਣਿਆ। ਇਸ ਮੌਕੇ ਕਿਸਾਨ ਜਥੇਬੰਦੀਆਂ ਦੇ ਆਗੂਆਂ ਨਾਲ ਬੰਨ੍ਹ ਦਾ ਜਾਇਜ਼ਾ ਲੈਂਦਿਆਂ ਪਤਰਕਾਰ ਹਰਜਿੰਦਰ ਸਿੰਘ ਚੰਦੀ ਨੇ ਕਿਹਾ ਕਿ ਹਰ ਦੂਜੇ ਜਾ ਤੀਜੇ ਸਾਲ ਦੁਆਬੇ ਦੀ ਧਰਤੀ ਦੇ ਬੰਨ ਨਾਲ ਲਗਦੇ ਪਿੰਡਾਂ ਦੇ ਲੋਕਾਂ ਨੂੰ ਕੁਦਰਤੀ ਕ੍ਰੋਪੀ ਦਾ ਸੰਤਾਪ ਭੁਗਤਣਾ ਪੈਂਦਾ ਹੈ। ਉਨ੍ਹਾਂ ਕਿਹਾ ਕਾਫੀ ਗਿਣਤੀ ਵਿਚ ਗੁਜਰ ਭਾਈਚਾਰੇ ਦੇ ਲੋਕ ਆਪਣੇ ਡੰਗਰਾਂ ਨਾਲ ਬੰਨ ਅੰਦਰ ਰੈਣ ਬਸੇਰਾ ਕਰੀ ਬੈਠੇ ਹਨ। ਅਤੇ ਸੈਂਕੜੇ ਪਰਿਵਾਰਾਂ ਵੱਲੋਂ ਬੰਨ ਦੇ ਅੰਦਰ ਆਪਣੇ ਘਰ ਬਣਾ ਕੇ ਵਾਸ ਕੀਤਾ ਹੋਇਆ ਹੈ।
ਇਹ ਪਰਿਵਾਰ ਸੈਂਕੜੇ ਏਕੜ ਵਿਚ ਦਰਿਆ ਦੇ ਅੰਦਰ ਝੋਨਾ, ਮੱਕੀ, ਪਾਪੂਲਰ, ਅਤੇ ਹੋਰ ਫਸਲਾਂ ਦੀ ਖੇਤੀ ਕਰ ਰਹੇ ਹਨ। ਹੜ ਦੇ ਪਾਣੀ ਨਾਲ ਸਤਲੁਜ ਦੇ ਤੇਜ਼ ਵਹਾਅ ਵਿਚ ਇਨ੍ਹਾਂ ਦੀਆਂ ਫ਼ਸਲਾਂ ਬਰਬਾਦ ਹੁੰਦੀਆਂ ਹਨ ਤੇ ਘਰ ਪਾਣੀ ਵਿਚ ਡੁੱਬ ਜਾਂਦੇ ਹਨ। ਸਰਕਾਰ ਨੂੰ ਇਸ ਪਾਸੇ ਖਾਸ ਧਿਆਨ ਦੇਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਸਤਲੁਜ ਦਰਿਆ ਦੇ ਬੰਨ੍ਹ ਨੂੰ ਹੋਰ ਉੱਚਾ ਤੇ ਮਜਬੂਤ ਕੀਤਾ ਜਾਵੇ ਤੇ ਇਸ ਦੀਆਂ ਨੋਚਾਂ , ਸਟੱਡਾ ਵੱਲ ਖਾਸ ਧਿਆਨ ਦਿੱਤਾ ਜਾਵੇ। ਅਤੇ ਬੰਨ ਉਪਰ ਪੱਕਾ ਰੋਡ ਬਣਾਇਆ ਜਾਵੇ।ਉਨ੍ਹਾਂ ਕਿਹਾ ਦਰਿਆ ਸਤਲੁਜ ਵਿਚ ਇਸ ਵਾਰ ਸਮੇਂ ਤੋਂ ਪਹਿਲਾਂ ਲਗਾਤਾਰ ਹੋ ਰਹੀ ਬਾਰਸ਼ ਕਾਰਨ ਪਾਣੀ ਆਇਆ ਹੈ।ਅਤੇ ਪੂਰਾ ਦੇਸ਼ ਇਸ ਕੁਦਰਤੀ ਕ੍ਰੋਪੀ ਨਾਲ ਨਜਿੱਠ ਰਿਹਾ ਹੈ। ਉਨ੍ਹਾਂ ਕਿਹਾ ਕਿ ਮਹਿਤਪੁਰ ਨਜ਼ਦੀਕ ਪਾਣੀ ਦਾ ਪੱਧਰ ਘੱਟ ਗਿਆ ਹੈ ਪਰ ਲੋਹੀਆ ਹਲਕੇ ਦੇ ਪਿੰਡਾਂ ਵਿਚ ਬੰਨ ਟੁੱਟਣ ਕਾਰਨ ਕਾਫੀ ਨੁਕਸਾਨ ਹੋਇਆ ਹੈ। ਉਨ੍ਹਾਂ ਸਰਕਾਰਾਂ, ਪ੍ਰਸ਼ਾਸਨ, ਸਮਾਜਸੇਵੀ ਸੰਸਥਾਵਾਂ ਵੱਲੋਂ ਰਾਹਤ ਕਾਰਜਾਂ ਲਈ ਨਿਭਾਈ ਜਾ ਰਹੀ ਭੂਮਿਕਾ ਲਈ ਧੰਨਵਾਦ ਕੀਤਾ। ਅਤੇ ਕਿਹਾ ਸਾਨੂੰ ਇਸ ਮੌਕੇ ਆਪੋ ਆਪਣਾ ਬਣਦਾ ਮਨੁੱਖੀ ਫਰਜ਼ ਨਿਭਾਉ ਦੀ ਜ਼ਰੂਰਤ ਹੈ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly