(ਸਮਾਜ ਵੀਕਲੀ)31ਵੀਂ ਨੈਸ਼ਨਲ ਚਿਲਡਰਨ ਸਾਇੰਸ ਕਾਂਗਰਸ ਭਵਨ, ਭੋਪਾਲ (ਮੱਧ ਪ੍ਰਦੇਸ਼ ) ਵਿਖੇ ਕਰਵਾਏ ਗਏ ਮੁਕਾਬਲਿਆਂ ਵਿੱਚ ਸਰਕਾਰੀ ਹਾਈ ਸਕੂਲ ਚਕੇਰੀਆਂ ,ਮਾਨਸਾ ਦੇ ਵਿਦਿਆਰਥੀ ਸੁਖਮਨਵੀਰ ਸਿੰਘ ਨੇ ਭਾਗ ਲਿਆ ਅਤੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਆਪਣੇ ਸਕੂਲ ਤੇ ਮਾਨਸਾ ਜਿਲੇ ਦਾ ਨਾਂ ਰੌਸ਼ਨ ਕੀਤਾ। ਸੁਖਮਨਵੀਰ ਸਿੰਘ ਪੁੱਤਰ ਕਰਨਵੀਰ ਸਿੰਘ , ਗਾਈਡ ਅਧਿਆਪਕ ਮਨਪ੍ਰੀਤ ਕੌਰ (ਸਾਇੰਸ ਮਿਸਟ੍ਰੈਸ) ਨੇ ਪ੍ਰੋਜੈਕਟ “ਮਿੱਟੀ ਦੀ ਪੀ.ਐਚ. ਉੱਪਰ ਰਸਾਇਣਿਕ ਖਾਦਾਂ ਅਤੇ ਰੂੜੀ ਖਾਦਾਂ ਦਾ ਪ੍ਰਭਾਵ” ਦੇਖਿਆ। ਇਸ ਪ੍ਰੋਜੈਕਟ ਉੱਪਰ ਲਗਭਗ ਉਹਨਾਂ ਨੇ ਛੇ ਮਹੀਨੇ ਕੰਮ ਕੀਤਾ। ਜਿਕਰਯੋਗ ਹੈ ਕਿ ਚਿਲਡਰਨ ਸਾਇੰਸ ਕਾਂਗਰਸ ਵਿੱਚ ਪ੍ਰਾਈਵੇਟ ਸਕੂਲ, ਕੇਂਦਰੀ ਵਿਦਿਆਲਿਆ ,ਸੀਬੀਐਸਈ ਬੋਰਡ ਦੇ ਵਿਦਿਆਰਥੀਆਂ ਨਾਲ ਮੁਕਾਬਲਾ ਕਰਦੇ ਹੋਏ ਪਿੰਡ ਦੇ ਸਰਕਾਰੀ ਸਕੂਲ ਦੇ ਵਿਦਿਆਰਥੀ ਨੇ ਨੈਸ਼ਨਲ ਪੱਧਰ ਤੇ ਆਪਣੇ ਪ੍ਰੋਜੈਕਟ ਨੂੰ ਪੇਸ਼ ਕੀਤਾ। ਸਕੂਲ ਵੱਲੋਂ ਵਿਦਿਆਰਥੀ ਸੁਖਮਨਵੀਰ ਸਿੰਘ ਨੂੰ 2100 ਰੁਪਏ ਨਕਦ ਇਨਾਮ ਅਤੇ ਸਨਮਾਨ ਚਿੰਨ ਦਿੱਤਾ ਗਿਆ । ਮੁੱਖ ਅਧਿਆਪਕ ਅਮਨਦੀਪ ਕੌਰ ਨੇ ਗਾਈਡ ਅਧਿਆਪਕ ਮਨਪ੍ਰੀਤ ਕੌਰ ਅਤੇ ਵਿਦਿਆਰਥੀ ਦੇ ਮਾਪਿਆ ਨੂੰ ਵਧਾਈ ਦਿੱਤੀ ਕਿ ਸਾਡੇ ਲਈ ਬੜੀ ਮਾਣ ਵਾਲੀ ਗੱਲ ਹੈ ਕਿ ਸਾਡੇ ਵਿਦਿਆਰਥੀ ਨੇ ਸਰਕਾਰੀ ਹਾਈ ਸਕੂਲ ਚਕੇਰੀਆਂ, ਮਾਨਸਾ ਦਾ ਨਾਮ ਅਤੇ ਆਪਣੇ ਮਾਪਿਆਂ ਦਾ ਨਾਮ ਨੈਸ਼ਨਲ ਪੱਧਰ ਤੇ ਚਮਕਾਇਆ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
https://play.google.com/store/apps/details?id=in.yourhost.samaj