ਨਜ਼ਮ    ( ਮਨੀਪੁਰ ਕਾਂਡ)

  ਬਲਜਿੰਦਰ ਸਿੰਘ "ਬਾਲੀ ਰੇਤਗੜੵ"

(ਸਮਾਜ ਵੀਕਲੀ)

ਅਵਲਾ, ਮਾਸੂਮ, ਨਾਰੀ
ਦੇਵੀ, ਕੰਜਕ,  ਦੁਲਾਰੀ
ਧੀ ਭਾਰਤ ਦੀ ਵਿਚਾਰੀ
ਨਾ ਧਾੜਵੀ  ਵਿਦੇਸੀ ਨੇ
ਸ਼ਰੇਆਮ ਨਗ਼ਨ ਕੀਤੀ
ਨਗ਼ਨ ਕੀਤੀ ਸ਼ਕਤੀ ਦੀ ਦੇਹ
ਇਸ ਦੇ ਹੀ ਦੇਸ਼ ਦਿਆਂ ਗੁੰਡਿਆਂ ਨੇ
ਆਂਡ-ਗੁਆਂਡ ਦਿਆਂ ਮੁਸ਼ਟੰਡਿਆਂ ਨੇ
ਧਰਮ-ਜਾਤੀ ਦਿਆਂ ਝੰਡਿਆਂ ਨੇ
ਕੁੱਝ ਕੁ ਮਾਂ ਦਿਆਂ ਦੱਲਿਆਂ
ਗੰਦੀ ਕੁੱਖ, ਗੰਦੀ ਸੋਚ ਦਿਆਂ ਆਂਡਿਆਂ ਨੇ
ਗਜ਼ਨੀ ਤਾਂ ਪੈਂਦਾ ਸੀ ਮੁੱਲ.. ਕੁੱਝ ਆਨੇ
ਮੰਡੀ ਆਪਣੀ ਵਿਕੀ ਨਾ ਕੌਡੀ, ਕੱਖ -ਕਾਨੇ
ਕੁੱਝ ਕੁ ਸਿੰਘ ਹੁੰਦੇ ਕਾਸ਼ !
ਨਾ ਉਤਰਦੇ ਤਨਾਂ ਤੋਂ ਲਿਬਾਸ !!
ਕਾਫ਼ਿਰ ਨੇ, ਜੰਗਲ਼ੀ ਹੈਵਾਨ ਏਥੇ
ਐ ਅਯੁੱਧਿਆ ਦੇ ਰਾਮ ਦੱਸ
ਹੁਣ ਤੇਰੇ ਤੀਰ-ਕਮਾਨ ਕਿੱਥੇ ?
ਕਿੱਥੇ ਮਰਿਯਾਦਾ  ਦੇਸ਼ ਦੀ ਜਵਾਨੀ ਦੀ
ਤੇਰੇ ਸ਼ਿਵ, ਬਜਰੰਗੀ ਹਨੂੰਮਾਨ ਕਿੱਥੇ ?
ਚੀਰ ਹਰਨ ਦਰੋਪਤਾ ਦੇ ਨਿੱਤ ਹੁੰਦੇ ਰਹਿਣ
ਐ ਕ੍ਰਿਸ਼ਨ… ਦੱਸ ਕਿੱਥੇ ਸੁਦਰਸ਼ਨ ?
ਅਰਜਨ ਤੇਰੇ, ਭੀਮ ਭਲਵਾਨ ਕਿੱਥੇ ?
ਅੰਸ਼ ਮਰਿਯਾਦਾ ਦੇ ਨਹੀਂ ਕਿਧਰੇ ?
ਉਪਦੇਸ਼ ਤੇਰਾ,  ਨਾ ਕਾਨੵ ਗੋਪਾਲ ਕਿਧਰੇ ?
ਮਿਥਿਹਾਸ ਹੈ ਸਭ ਮੰਨ ਜਾਹ ਹੁਣ  !!
ਜਾਂ ਭਗਵਾਨ ਬਣ ਕੇ ਹਾਰਿਆ ਹੈ ਤੂੰ !!!
ਤੇਰੇ ਹੀ ਪੁਜਾਰੀਆਂ, ਭੇਖ਼-ਧਾਰੀਆਂ ਨੇ
ਐ ‘ਬਾਲੀ” ਸ਼ਰੇਆਮ ਦੁਰਕਾਰਿਆ ਹੈ ਤੂੰ !!
         ਬਲਜਿੰਦਰ ਸਿੰਘ “ਬਾਲੀ ਰੇਤਗੜੵ”

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਗ਼ਜ਼ਲ 
Next articleਮਿੰਨੀ ਕਹਾਣੀ – ਹੜ ਦੀ ਮਾਰ ਬੁਰੀ