ਨਜ਼ਮ

ਅੰਜੂ ਸਾਨਿਆਲ
         (ਸਮਾਜ ਵੀਕਲੀ)
ਹੱਕ ਲਈ ਬਾਤਿਲ ਤੋਂ ਪਾਰ ਹੋਣਾ ਚਾਹੁੰਦੀ ਹਾਂ ਮੈਂ।
ਚਾਹੁੰਦੀ ਸ਼ਮਸ਼ੀਰ ਦੀ ਧਾਰ ਹੋਣਾ ਚਾਹੁੰਦੀ ਹਾਂ ਮੈਂ।
ਹਾਂ ਫੁੱਲਾਂ ਤੋਂ ਸੋਹਲ, ਨਾਜ਼ੁਕ ਏਸੇ ਲਈ ਤਾਂ
ਸੂਲਾਂ ਤੇ ਕੰਢਿਆਂ ਦਾ ਹਾਰ ਹੋਣਾ ਚਾਹੁੰਦੀ ਹਾਂ ਮੈਂ।
ਮੇਰੇ ‘ਜਜ਼ਬਾਤ ਦੇ ਜ਼ਲਜ਼ਲੇ’ ਹੈ ਮੇਰਾ ਮਜਮੂਆ
ਬੱਸ ਮੁਹੱਬਤ ਦੀ ਸਰਦਾਰ ਹੋਣਾ ਚਾਹੁੰਦੀ ਹਾਂ ਮੈਂ।
ਲਾਉਣੀਆਂ ਰੀਸਾਂ ਬਣ ਕੇ ਇੱਕ ‘ਚਿਣਗ’ ਹਕੀਕੀ
ਬੁਝਿਆਂ ਚਿਰਾਗ਼ਾਂ ਦੀ ਸਾਰ ਹੋਣਾ ਚਾਹੁੰਦੀ ਹਾਂ ਮੈਂ।
ਰੋਮ ਰੋਮ ‘ਚ ਮੇਰੇ ਗੂੰਜਣ ਜੋ ਧੁਨਾਂ ਇਲਾਹੀ,
ਦਿਲ ਤੋਂ ਵਿਸਮਾਦੀ ਤਾਰ ਹੋਣਾ ਚਾਹੁੰਦੀ ਹਾਂ ਮੈਂ।
ਉਹ ਪੀਂਘ ਮੇਰੀ ਨੂੰ ਅੰਬਰ ਤੀਕ ਦਵੇ ਹੁਲਾਰਾ
ਚੰਨ ਦੀ ਵੱਲੇ ਉਲਾਰ ਹੋਣਾ ਚਾਹੁੰਦੀ ਹਾਂ ਮੈਂ।
ਬੇਸ਼ੱਕ ਸੀਤ ਸੁਭਾਅ ਦੀ ਪਰ ਜ਼ਾਲਿਮ ਦੀ ਖ਼ਾਤਿਰ
ਛਾਂਟਾ ਪਰਾਨੀ ਤੇ ਆਰ ਹੋਣਾ ਚਾਹੁੰਦੀ ਹਾਂ ਮੈਂ।
ਉਹ ਤਾਂ ਮਾਨਾਂ-ਸਨਮਾਨਾਂ ਖ਼ਾਤਿਰ ਲੜ ਰਹੇ ਨੇ,
‘ਅੰਜੂ’ ਸ਼ਾਇਰੀ ਸ਼ਿੰਗਾਰ ਹੋਣਾ ਚਾਹੁੰਦੀ ਹਾਂ ਮੈਂ।
ਅੰਜੂ ਸਾਨਿਆਲ 
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਬਜ਼ਾਰੂ ਔਰਤ
Next articleਜੀਅ ਰਿਹਾ ਹੈ ਕੋਈ