ਨਜ਼ਮ

   ਸ਼ਾਇਰ-ਸਲੀਮ ਨਾਜ਼ਮੀ

 (ਸਮਾਜ ਵੀਕਲੀ)

ਤੇਰੇ ਬਾਝੋਂ ਲੱਗੇ ਸੁੰਝਾ ਸੁੰਝਾ ਘਰ ਬਾਪੂ
ਕੰਧਾਂ ਕੋਠੇ ਵਿਹੜੇ ਤੋਂ ਵੀ ਆਉਂਦੈ ਡਰ ਬਾਪੂ
ਤੇਰੀਆਂ ਯਾਦਾਂ ਜਦ ਵੀ ਆਵਣ ਸੀਨੇ ਭਾਂਬੜ ਮੱਚਦੇ ਨੇ
ਤੱਕ ਤੱਕ ਰਾਹਵਾਂ ਸ਼ਾਮ ਸਵੇਰੇ ਅੱਖੀਆਂ ਜਾਵਣ ਭਰ ਬਾਪੂ
ਕੀ ਦੱਸਾਂ ਮੈਂ ਤੇਰੇ ਹੁੰਦਿਆਂ ਕੰਡਾਂ ਵੀ ਨਾ ਚੁੱਭਿਆ ਸੀ
ਕਿਸਰਾਂ ਲਾਂ ਮੈਂ ਕੱਲਾ-ਕਾਰਾ ਦੁੱਖ ਤੇ ਪੀੜਾਂ ਜਰ ਬਾਪੂ
ਕੀ ਆਖਾਂ ਮੈਂ ਅੰਨੇ ਜੱਗ ਦੇ ਭੈੜੇ ਰਸਮ ਰਿਵਾਜ਼ਾਂ ਨੂੰ
ਹੌਲੀ ਹੌਲੀ ਜਿਹਨਾਂ ਮੈਨੂੰ ਦਿੱਤਾ ਪਾਗ਼ਲ ਕਰ ਬਾਪੂ
ਹਰ ਦਮ ਮੈਨੂੰ ਤੇਰੀਆਂ ਲੋੜਾਂ, ਹਰ ਦਮ ਤੇਰੀਆਂ ਥੋੜਾਂ ਨੇ
ਤੇਰੇ ਬਾਝੋਂ ਕੋਠੀਆਂ ਕਾਰਾਂ , ਨਾ ਚਾਹੀਂਦੀ ਜ਼ਰ ਬਾਪੂ
ਮੇਰੇ ਹੁੰਦਿਆਂ ਕਾਹਦੀਆਂ ਫ਼ਿਕਰਾਂ ਜਦ ਤੂੰ ਕਹਿੰਦਾ ਹੁੰਦਾ ਸੈਂ
ਜਾਂਦਾ ਸਾਂ ਮੈਂ ਡੂੰਘਿਆਂ ਘੁੰਮਣ ਘੇਰਾਂ ਵਿੱਚ ਵੀ ਤਰ ਬਾਪੂ
ਤੇਰੀ ਦਿੱਤੀ ਥਾਪੜ ਪਾਲ਼ ਵੀ, ਮੈਂ ਹਰ ਮੈਦਾਨੇ ਜਿੱਤਦਾ ਸਾਂ
ਤੇਰੇ ਜਿਗਰ ਦਾ ਟੋਟਾ”ਨਜ਼ਮੀ”, ਗਿਆ ਏ ਸਭ ਤੋਂ ਹਰ ਬਾਪੂ
           ਸ਼ਾਇਰ-ਸਲੀਮ ਨਾਜ਼ਮੀ
           ਲਹਿੰਦਾ ਪੰਜਾਬ (ਪਾਕਿਸਤਾਨ)
       ਲਿੱਪੀ ਅਨੁਵਾਦ- ਅਮਰਜੀਤ ਸਿੰਘ “ਜੀਤ”
                              ਚੜੵਦਾ ਪੰਜਾਬ

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਪਿੰਡ  ਦੀ ਪੰਚਾਇਤ-ਇਹ ਗੱਲ ਉਹਨਾਂ ਭਲੇ ਵੇਲਿਆਂ ਦੀ ਹੈ ਜਦੋਂ ਪੰਜਾਬ ਦੇ ਪਿੰਡਾਂ ਵਿੱਚ ਪੰਚਾਇਤੀ ਵੋਟਾਂ ਵੇਲੇ ਪੰਚਾਇਤਾਂ ਆਮ ਕਰਕੇ ਸਰਬਸੰਮਤੀ ਨਾਲ ਹੀ ਚੁਣ ਲਈਆਂ ਜਾਂਦੀਆਂ ਸਨ।
Next articleਮੈਂ ਹੈਗਾ ਹਣਾ ਤੇਰੇ ਨਾਲ