(ਸਮਾਜ ਵੀਕਲੀ)
ਖੁਸ਼ੀ ਨਾਲ ਜੇਕਰ ਇਨਸਾਫ ਮਿਲਜੇ
ਇਨਸਾਫ਼ ਦੇ ਨਾਲ ਹੈ ਇਤਬਾਰ ਹੁੰਦਾ
ਬੂਹਾ ਨਫ਼ਰਤ ਦਾ ਜੇਕਰ ਬੰਦ ਹੋ ਜਾਏ,
ਇਤਬਾਰ ਨਾਲ ਹੈ ਗੂੜਾ ਪਿਆਰ ਹੁੰਦਾ।
ਮੁਹੱਬਤ ਨਾਲ ਜੀਵਨ ਇਹ ਬਸਰ ਹੋ ਜਾਏ,
ਮੁਹੱਬਤ ਨਾਲ ਸਮਝੋ ਬੇੜਾ ਪਾਰ ਹੁੰਦਾ।
ਕਦੇ ਇਕਾਂਤ ਚ ਬੈਠ ਧਿਆਨ ਕਰਲੀਂ
ਖ਼ੁਦੀ ਨਾਲ ਹੀ ਹੈ ਦੁੱਖੀ ਸੰਸਾਰ ਹੁੰਦਾ।
ਜੀਵਨ ਤੇਰਾ ਸੰਸਾਰ ਦਾ ਇਕ ਹਿੱਸਾ,
ਦੁੱਖੀ ਹੋ ਕੇ ਨ੍ਹੀ ਕਦੇ ਇਕਰਾਰ ਹੁੰਦਾ।
ਬਿੰਨ੍ਹਾਂ ਇਤਬਾਰ ਦੇ ਚਿੰਤਾ ਵਿਚ ਮਨੂੰਆਂ
ਚਿੰਤਨ ਬਿੰਨ੍ਹਾਂ ਨ੍ਹੀ ਜੀਵਨ ਦਾ ਸਾਰ ਹੁੰਦਾ ।
ਬਿੰਨ੍ਹਾਂ ਚਿੰਤਨ ਦੇ ਚਿਖਾ ਦੇ ਵਾਂਗ ਜੀਵਨ,
ਜਿੰਦਾਦਿਲੀ ਨੂੰ ਖੁਸ਼ੀ ਦਾ ਅਧਾਰ ਹੁੰਦਾ।
ਮੇਜਰ ਸਿੰਘ ਰਾਜਗੜ੍ਹ
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly