(ਸਮਾਜ ਵੀਕਲੀ)
ਸੱਚ ਤਾਂ ਡਰ-ਡਰ ਅੰਦਰ ਵੜ੍ਹਦਾ
ਝੂਠ ਦਾ ਤਾਂਡਵ ਕੋਠੇ ਤੇ
ਚੁੱਪ ਨੂੰ ਸੰਘੀ ਨੱਪ-ਨੱਪ ਬੀੜਨ
ਜਬਰ ਡਰਾਵੇ ਸੋਟੇ ਤੇ
ਚਿੜੀਆਂ ਚੁੰਡਣ, ਗਾਵਾਂ ਹੱਕਣ
ਵੱਸ ਨਹੀਂ ਚਲਦਾ ਝੋਟੇ ਤੇ
ਸਾਹ ਸੂਤਣ ਨੂੰ ਫ਼ਨੀਅਰ ਬੈਠੇ
ਸੁਬਰ ਉੱਤਲੇ ਗੋਟੇ ਤੇ
ਕਹਿਣ, ਤਕਦੀਰ ਹੱਥੇਲੀ, ਮੱਥੇ
ਕੰਬਖਤ ਦੀ ਪੋਟੇ-ਪੋਟੇ ਤੇ
ਸ਼ੋਹਦੀਆਂ ਸੱਧਰਾਂ ਤਿਹਾਈਆਂ ਮਰੀਆਂ
ਲੱਟ – ਲੱਟ ਬਲੀਆਂ ਝੋਕੇ ਤੇ
ਕਿਸ ਢਬ ਉਣਾ ਤੇ ਕਿੰਝ ਤਨ ਪਾਵਾਂ
ਖੱਦਾ ਸੂਤ ਗਲੋਟੇ ਤੇ
ਨਾ ਕੋਈ ਸੱਥ, ਨਾ ਤਾਸ਼, ਤ੍ਰਿੰਝਣ
ਤਰਸੇ ਪੀਂਘ ਬਰੋਟੇ ਤੇ
ਦੀਪ ਸੰਧੂ
+61 459 966 392