ਨਵਾਂਸ਼ਹਿਰ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾ ) ਜਿਲਾ ਸ਼ਹੀਦ ਭਗਤ ਸਿੰਘ ਨਗਰ ਨਵਾਂਸ਼ਹਿਰ ਦੇ SSP ਸਰਦਾਰ ਸ਼੍ਰੀ ਮਹਿਤਾਬ ਸਿੰਘ ਜੀ ਦੀ ਅਗਵਾਈ ਹੇਠ ਚੱਲ ਰਹੀ ਨਸ਼ਿਆ ਦੇ ਖਿਲਾਫ ਮੁਹਿੰਮ ਦੇ ਤਹਿਤ ਕੰਮ ਕਰ ਰਹੇ ਸਾਡੇ ਬਹੁਤ ਹੀ ਸਤਿਕਾਰਯੋਗ SHO ਸਰਦਾਰ ਸ਼੍ਰੀ ਮਹਿੰਦਰ ਸਿੰਘ ਥਾਣਾ ਸਿਟੀ ਨਵਾਂਸ਼ਹਿਰ ਜੀ ਨੇ ਜਿਸ ਦਿਨ ਦੀ ਨਵਾਂਸ਼ਹਿਰ ਦੀ ਕਮਾਡ ਸੰਭਾਲੀ ਹੈ।ਉਹ ਉਸ ਦਿਨ ਤੋਂ ਹੀ ਸ਼ਹਿਰ ਵਿਚ ਬਹੁਤ ਹੀ ਸ਼ਲਾਘਾਯੋਗ ਕੰਮ ਕਰ ਰਹੇ ਹਨ।ਜਿਹਨਾ ਦੇ ਹੁਕਮਾਂ ਅਨੁਸਾਰ ਅੱਜ ਮਿਤੀ 28-11-2024 ਨੂੰ ਮੇਰੇ ਅਧੀਨ ਆਉਂਦੇ ਵਾਰਡ ਨੰਬਰ 18 ਦੇ ਮੁਹੱਲਾ ਗੁਰੂ ਤੇਗ ਬਹਾਦੁਰ ਨਗਰ ਨੇੜੇ ਸ਼ੂਗਰ ਮਿੱਲ ਕਲੋਨੀ ਵਿਚ ਸਾਡੇ ਨੌਰਥ ਨਿਵਾਸ ਵਿਖੇ ਇਕ ਵਿਸ਼ੇਸ਼ ਮੀਟਿੰਗ ਕੀਤੀ ਜਿਸ ਵਿਚ SHO ਸਾਹਿਬ ਜੀ ਨੇ ਸੰਬੋਧਨ ਕਰਦਿਆ ਹੋਇਆ ਨਸ਼ਿਆ ਦੇ ਖਿਲਾਫ ਇਕ ਮੁਠ ਹੋਕੇ ਲੜਾਈ ਲੜਨ ਲਈ ਕਿਹਾ ਅਤੇ ਮੁਹੱਲਾ ਵਾਸੀਆ ਨੂੰ ਪੁਲਸ ਦੇ ਹੋਰ ਵੀ ਨਿਜਮਾ ਨਾਲ ਜਾਣੁ ਕਰਵਾਇਆ।ਤੇ ਇਹ ਵੀ ਕਿਹਾ ਕਿ ਸਾਨੂੰ ਪਬਲਿਕ ਦੇ ਸਾਥ ਦੀ ਹਮੇਸ਼ਾ ਹੀ ਜਰੂਰਤ ਹੈ ਜਿਥੇ ਤੁਹਾਨੂੰ ਪੁਲਿਸ ਪ੍ਰਸ਼ਾਸਨ ਦੀ ਲੋੜ ਹੋਵੇ ਉਥੇ ਅਸੀ ਹਮੇਸ਼ ਹੀ ਸਾਥ ਦੇਵਾਗੇ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly