HOME ਨਵੋਦਿਆ ਵਿਦਿਆਲਿਆ ਫਲਾਹੀ ਵਿਖੇ ਮਾਪੇ-ਅਧਿਆਪਕ ਕੌਂਸਲ ਦੀ ਹੋਈ ਚੋਣ

ਨਵੋਦਿਆ ਵਿਦਿਆਲਿਆ ਫਲਾਹੀ ਵਿਖੇ ਮਾਪੇ-ਅਧਿਆਪਕ ਕੌਂਸਲ ਦੀ ਹੋਈ ਚੋਣ

1

ਹੁਸ਼ਿਆਰਪੁਰ  (ਸਮਾਜ ਵੀਕਲੀ)  (ਸਤਨਾਮ ਸਿੰਘ ਸਹੂੰਗੜਾ) ਪੀ ਐਮ ਸ਼੍ਰੀ ਸਕੂਲ ਜਵਾਹਰ ਨਵੋਦਿਆ ਵਿਦਿਆਲਿਆ ਫਲਾਹੀ, ਜ਼ਿਲ੍ਹਾ ਹੁਸ਼ਿਆਰਪੁਰ ਵਿਚ ਜਨਰਲ ਬਾਡੀ ਮੀਟਿੰਗ ਵਿੱਚ ਮਾਪੇ-ਅਧਿਆਪਕ ਕੌਂਸਲ ਦੀ ਚੋਣ ਹੋਈ, ਜਿਸ ਵਿਚ ਸਾਰੇ ਬਲਾਕਾਂ ਦੇ ਮਾਪਿਆਂ ਨੇ ਇਸ ਕੌਂਸਲ ਲਈ ਪ੍ਰਤੀਨਿਧ ਸਰਬਸੰਮਤੀ ਨਾਲ ਚੁਣੇ। ਇੰਚਾਰਜ ਸੰਜੀਵ ਕੁਮਾਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਵਿਦਿਆਰਥੀਆਂ ਦੇ ਬਹੁਮੁਖੀ ਵਿਕਾਸ ਵਿਚ ਮਾਪਿਆਂ ਅਤੇ ਅਧਿਆਪਕਾਂ ਦਾ ਵਡਮੁੱਲਾ ਯੋਗਦਾਨ ਹੁੰਦਾ ਹੈ। ਵਿਦਿਆਰਥੀਆਂ ਨੂੰ ਆਪਣੇ ਨਿਸ਼ਾਨੇ ਦੀ ਪੂਰਤੀ, ਪੜ੍ਹਾਈ ਅਨੁਕੂਲ ਮਾਹੌਲ, ਸਹਿ-ਪਾਠਕ੍ਰਮ ਗਤੀਵਿਧੀਆਂ ਲਈ ਮਾਪਿਆਂ ਅਤੇ ਅਧਿਆਪਕਾਂ ਦੇ ਮਾਰਗ ਦਰਸ਼ਨ ਦੀ ਹਮੇਸ਼ਾਂ ਲੋੜ ਰਹਿੰਦੀ ਹੈ। ਵਿਦਿਆਲੇ ਦੇ ਡਾਇਨਿੰਗ ਹਾਲ ਵਿਚ ਹੋਏ ਭਰਵੇਂ ਇਕੱਠ ਵਿਚ ਮਾਪਿਆਂ ਵਲੋਂ ਕਮਲਜੀਤ ਕੌਰ, ਅਨੂ ਰਾਣੀ, ਅਨੀਤਾ ਕੁਮਾਰੀ, ਸੋਨੀਆਂ ਰਾਣੀ, ਰਛਪਾਲ ਸਿੰਘ, ਅਵਤਾਰ ਸਿੰਘ, ਰਾਜ ਕੁਮਾਰ, ਰਾਏ ਸਿੰਘ, ਬਲਜੀਤ ਕੌਰ, ਸੋਨੀਆਂ, ਮਨੋਜ ਕੁਮਾਰ, ਨਰੇਸ਼ ਕੁਮਾਰ, ਬਲਵੀਰ ਸਿੰਘ, ਰਵਿੰਦਰ ਕੌਰ ਅਤੇ ਅਧਿਆਪਕਾਂ ‘ਚੋਂ ਚੰਚਲ ਸਿੰਘ, ਦਿਨੇਸ਼ ਕੁਮਾਰ ਸ਼ਰਮਾ, ਭਾਰਤ ਜਸਰੋਟੀਆ ਅਤੇ ਸੁਮਨ ਭੱਟੀ ਇਸ ਕੌਂਸਲ ਦੇ ਮੈਂਬਰ ਚੁਣੇ ਗਏ ਜਿਨ੍ਹਾਂ ਨੇ ਵਿਦਿਆਰਥੀਆਂ ਦੀ ਭਲਾਈ ਲਈ ਰਲ਼ ਮਿਲ਼ ਕੇ ਯਤਨ ਕਰਨ ਦਾ ਪ੍ਰਣ ਲਿਆ। ਕੌਂਸਲ ਦੇ ਚੇਅਰ ਪਰਸਨ ਪ੍ਰਿੰਸੀਪਲ ਰੰਜੂ ਦੁੱਗਲ ਹੋਣਗੇ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj

 

Previous articleਵਿਧਾਇਕ ਡਾ. ਇਸ਼ਾਂਕ ਚੱਬੇਵਾਲ ਨੇ ਫਤਿਹਪੁਰ ਅਤੇ ਢੱਕੋ ਪਿੰਡਾਂ ਵਿੱਚ ਲੋਕਾਂ ਨੂੰ “ਯੁੱਧ ਨਸ਼ਿਆਂ ਵਿਰੁਧ” ਮੁਹਿੰਮ ਤਹਿਤ ਜਾਗਰੂਕ ਕੀਤਾ
Next articleਪੀ.ਐਮ. ਸ ਸ ਸੀ ਸੈ ਸਕੂਲ ਮਨਹੋਤਾ ਵਿਖੇ ਕਰੀਅਰ ਗਾਈਡੈਂਸ ਪ੍ਰੋਗਰਾਮ ਕਰਵਾਇਆ