HOME ਵਿਧਾਇਕ ਡਾ. ਇਸ਼ਾਂਕ ਚੱਬੇਵਾਲ ਨੇ ਫਤਿਹਪੁਰ ਅਤੇ ਢੱਕੋ ਪਿੰਡਾਂ ਵਿੱਚ ਲੋਕਾਂ ਨੂੰ...

ਵਿਧਾਇਕ ਡਾ. ਇਸ਼ਾਂਕ ਚੱਬੇਵਾਲ ਨੇ ਫਤਿਹਪੁਰ ਅਤੇ ਢੱਕੋ ਪਿੰਡਾਂ ਵਿੱਚ ਲੋਕਾਂ ਨੂੰ “ਯੁੱਧ ਨਸ਼ਿਆਂ ਵਿਰੁਧ” ਮੁਹਿੰਮ ਤਹਿਤ ਜਾਗਰੂਕ ਕੀਤਾ

ਮਾਹਿਲਪੁਰ   (ਸਮਾਜ ਵੀਕਲੀ)   (ਸਤਨਾਮ ਸਿੰਘ ਸਹੂੰਗੜਾ) ਸੂਬਾ ਸਰਕਾਰ ਵੱਲੋਂ ਨਸ਼ਿਆਂ ਵਿਰੁੱਧ ਚਲਾਈ ਜਾ ਰਹੀ ਵਿਸ਼ੇਸ਼ ਮੁਹਿੰਮ “ਯੁੱਧ ਨਸ਼ਿਆਂ ਵਿਰੁਧ” ਤਹਿਤ ਅੱਜ ਚੱਬੇਵਾਲ ਤੋਂ ਵਿਧਾਇਕ ਡਾ. ਇਸ਼ਾਂਕ ਨੇ ਫਤਿਹਪੁਰ ਅਤੇ ਢੱਕੋਂ ਪਿੰਡਾਂ ਵਿੱਚ ਜਨਤਕ ਮੀਟਿੰਗਾਂ ਨੂੰ ਸੰਬੋਧਨ ਕੀਤਾ। ਇਸ ਦੌਰਾਨ ਉਨ੍ਹਾਂ ਪਿੰਡ ਵਾਸੀਆਂ ਨੂੰ ਨਸ਼ੇ ਦੇ ਮਾੜੇ ਪ੍ਰਭਾਵਾਂ ਤੋਂ ਜਾਣੂ ਕਰਵਾਇਆ ਅਤੇ ਸਮਾਜ ਨੂੰ ਇਸ ਬੁਰਾਈ ਤੋਂ ਮੁਕਤ ਕਰਨ ਲਈ ਏਕਤਾ ਦਾ ਸੱਦਾ ਦਿੱਤਾ। ਮੀਟਿੰਗ ਵਿੱਚ ਵਿਧਾਇਕ ਨੇ ਕਿਹਾ,”ਨਸ਼ੇ ਨਾ ਸਿਰਫ਼ ਇੱਕ ਵਿਅਕਤੀ ਨੂੰ ਪ੍ਰਭਾਵਿਤ ਕਰਦੇ ਹਨ, ਸਗੋਂ ਪੂਰੇ ਪਰਿਵਾਰ ਅਤੇ ਸਮਾਜ ਦੀ ਨੀਂਹ ਨੂੰ ਹਿਲਾ ਦਿੰਦੇ ਹਨ। ਇਹ ਸਾਡੀ ਸਾਰਿਆਂ ਦੀ ਸਮੂਹਿਕ ਜ਼ਿੰਮੇਵਾਰੀ ਹੈ ਕਿ ਅਸੀਂ ਨੌਜਵਾਨਾਂ ਨੂੰ ਜਾਗਰੂਕ ਕਰੀਏ ਅਤੇ ਉਨ੍ਹਾਂ ਨੂੰ ਸਹੀ ਦਿਸ਼ਾ ਦੇਈਏ। ਜਦੋਂ ਤੱਕ ਹਰ ਘਰ ਨਸ਼ਾ ਮੁਕਤ ਨਹੀਂ ਹੁੰਦਾ, ਸਾਡੇ ਪਿੰਡ ਪੂਰੀ ਤਰ੍ਹਾਂ ਸੁਰੱਖਿਅਤ ਨਹੀਂ ਹੋ ਸਕਦੇ।” ਉਨ੍ਹਾਂ ਇਹ ਵੀ ਕਿਹਾ ਕਿ ਪ੍ਰਸ਼ਾਸਨ, ਪੁਲਿਸ, ਪੰਚਾਇਤ ਅਤੇ ਆਮ ਜਨਤਾ ਮਿਲ ਕੇ ਹੀ ਇਹ ਲੜਾਈ ਜਿੱਤ ਸਕਦੇ ਹਨ। ਇਸ ਮੌਕੇ ਸਰਪੰਚ ਸੁਖਵਿੰਦਰ ਸਿੰਘ, ਸੁੱਚਾ ਸਿੰਘ ਪੰਚ, ਮਾਸਟਰ ਨਰਿੰਦਰ ਸਿੰਘ, ਅਮਰੀਕ ਸਿੰਘ, ਬਲਜਿੰਦਰ ਕੌਰ ਪੰਚ, ਅਮਨਦੀਪ ਸਿੰਘ, ਦੀਦਾਰ ਸਿੰਘ ਲੰਬੜਦਾਰ, ਭਵਿਸ਼ਿਆ ਸਿੰਘ, ਜਗਦੀਪ ਸਿੰਘ, ਬਲਜੀਤ ਕੋਟ, ਬਿਰਲਾ ਸੇਠ, ਚਰਨਜੀਤ ਬੰਟੀ, ਮਹਿੰਦਰ ਸਿੰਘ ਭੰਬੋ, ਚੈਂਚਲ ਸਿੰਘ (ਸਰਪੰਚ ਕੋਠੀ), ਕੇਵਲਇੰਦਰ ਸਿੰਘ, ਕੇਵਲ ਸਿੰਘ ਪ੍ਰਧਾਨ) ਇਸ ਮੌਕੇ ਪਿੰਡ ਫਤਿਹਪੁਰ ਵਿਖੇ ਹਾਜ਼ਰ ਸਨ। ਪਿੰਡ ਢੱਕੋ ਵਿੱਚ ਸਰਪੰਚ ਨਰਿੰਦਰ ਕੌਰ, ਪੰਚ ਬਲਦੇਵ ਸਿੰਘ, ਕੇਸਰ ਸਿੰਘ ਪੰਚ, ਪਰਮਜੀਤ ਕੌਰ ਪੰਚ, ਸਰੋਜ ਬਾਲਾ ਪੰਚ, ਲੈਬਦਾਰ ਬਲਜਿੰਦਰ ਸਿੰਘ, ਸਤਨਾਮ ਸਿੰਘ, ਗੁਰਵਿੰਦਰ ਸਿੰਘ ਅਤੇ ਓਮਕਾਰ ਸਿੰਘ ਸਮੇਤ ਕਈ ਪਿੰਡ ਵਾਸੀਆਂ ਨੇ ਸ਼ਮੂਲੀਅਤ ਕੀਤੀ। ਦੋਵਾਂ ਥਾਵਾਂ ‘ਤੇ ਹੋਈਆਂ ਮੀਟਿੰਗਾਂ ਦੌਰਾਨ ਪਿੰਡ ਵਾਸੀਆਂ ਨੇ ਵਿਧਾਇਕ ਨੂੰ ਭਰੋਸਾ ਦਿਵਾਇਆ ਕਿ ਉਹ ਆਪੋ-ਆਪਣੇ ਖੇਤਰ ‘ਚ ਨਸ਼ਿਆਂ ਨੂੰ ਰੋਕਣ ਲਈ ਪੰਚਾਇਤ ਪੱਧਰ ‘ਤੇ ਨਿਗਰਾਨ ਕਮੇਟੀਆਂ ਬਣਾਉਣਗੇ ਅਤੇ ਨੌਜਵਾਨਾਂ ਨੂੰ ਖੇਡਾਂ ਅਤੇ ਪੜ੍ਹਾਈ ਵੱਲ ਪ੍ਰੇਰਿਤ ਕਰਨਗੇ | ਪ੍ਰੋਗਰਾਮ ਦੇ ਅੰਤ ਵਿੱਚ, ਵਿਧਾਇਕ ਡਾ. ਇਸ਼ਾਂਕ ਨੇ ਪਿੰਡ ਵਾਸੀਆਂ ਨਾਲ ਹੱਥ ਖੜ੍ਹੇ ਕੀਤੇ ਅਤੇ ਨਾਅਰਾ ਬੁਲੰਦ ਕੀਤਾ “ਨਸ਼ਾ ਛੱਡੋ, ਆਪਣੀ ਜ਼ਿੰਦਗੀ ਨੂੰ ਬਿਹਤਰ ਬਣਾਓ”। ਉਨ੍ਹਾਂ ਕਿਹਾ ਕਿ ਇਹ ਸਿਰਫ਼ ਇੱਕ ਮੁਹਿੰਮ ਨਹੀਂ ਹੈ, ਸਗੋਂ ਇੱਕ ਸਮਾਜਿਕ ਕ੍ਰਾਂਤੀ ਹੈ, ਜਿਸ ਨੂੰ ਹਰ ਵਿਅਕਤੀ ਨੂੰ ਆਪਣੀ ਜ਼ਿੰਮੇਵਾਰੀ ਸਮਝ ਕੇ ਅੱਗੇ ਵਧਾਉਣਾ ਹੋਵੇਗਾ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj

 

Previous articleਸਿੱਖ ਨੈਸ਼ਨਲ ਕਾਲਜ ਦੇ ਕਾਮਰਸ ਵਿਭਾਗ ਦੇ ਵਿਦਿਆਰਥੀ ਰਹੇ ਜ਼ਿਲ੍ਹੇ ‘ਚੋਂ ਅੱਵਲ
Next articleਨਵੋਦਿਆ ਵਿਦਿਆਲਿਆ ਫਲਾਹੀ ਵਿਖੇ ਮਾਪੇ-ਅਧਿਆਪਕ ਕੌਂਸਲ ਦੀ ਹੋਈ ਚੋਣ