(ਸਮਾਜ ਵੀਕਲੀ)-ਕਪੂਰਥਲਾ , 12 ਜੁਲਾਈ (ਕੌੜਾ)-ਜਵਾਹਰ ਨਵੋਦਿਆ ਵਿਦਿਆਲਿਆ ਮਸੀਤਾਂ(ਕਪੂਰਥਲਾ) ਵਿੱਚ ਵਿੱਦਿਅਕ ਵਰ੍ਹੇ 2024-25 ਲਈ ਜਮਾਤ ਛੇਵੀਂ ਦੇ ਦਾਖ਼ਲੇ ਲਈ ਆਨ-ਲਾਈਨ ਫਾਰਮ ਭਰਨ ਦੀ ਪ੍ਰਕਿਰਿਆ ਸ਼ੁਰੂ ਹੋ ਚੁੱਕੀ ਹੈ। ਜਿਸ ਦੀ ਅੰਤਿਮ ਮਿਤੀ 10.08.2023 ਹੈ। ਇਹ ਜਾਣਕਾਰੀ ਦਿੰਦਿਆਂ ਸਕੂਲ ਦੇ ਪ੍ਰਿੰਸੀਪਲ ਸ੍ਰੀ ਅਸ਼ੋਕ ਕੁਮਾਰ ਸ਼ਰਮਾ ਨੇ ਦੱਸਿਆ ਕਿ ਛੇਵੀਂ ਜਮਾਤ ਲਈ ਫਾਰਮ ਭਰਨ ਦੇ ਚਾਹਵਾਨ ਉਮੀਦਵਾਰ ਦੀ ਜਨਮ ਮਿਤੀ 01.05.2012 ਤੋਂ 31.07. 2014 ਦੇ ਵਿਚਕਾਰ (ਦੋਨੋਂ ਮਿਤੀਆਂ ਸ਼ਾਮਲ ) ਹੋਣੀ ਚਾਹੀਦੀ ਹੈ ।
ਉਮੀਦਵਾਰ ਲਈ ਜਰੂਰੀ ਹੈ ਕਿ ਉਹ ਕਪੂਰਥਲਾ ਜਿਲ੍ਹੇ ਦਾ ਸਥਾਈ ਵਸਨੀਕ ਹੋਵੇ ਅਤੇ ਉਸਨੇ ਤੀਜੀ ਤੇ ਚੌਥੀ ਜਮਾਤ ਕਮ੍ਰਵਾਰ 2021 -22 ਅਤੇ 2022-23 ਵਿਚ ਕਿਸੇ ਵੀ ਸਰਕਾਰੀ ਜਾਂ ਸਰਕਾਰੀ ਮਾਨਤਾ ਪ੍ਰਾਪਤ ਸਕੂਲ ਤੋਂ ਬਿਨਾਂ ਫੇਲ੍ਹ ਹੋਏ ਪੂਰਾ ਵਿੱਦਿਅਕ ਵਰ੍ਹਾ ਲਗਾ ਕੇ ਪਾਸ ਕੀਤੀ ਹੋਵੇ ਅਤੇ ਵਿੱਦਿਅਕ ਵਰ੍ਹੇ 2023-24 ਦੌਰਾਨ ਪ੍ਰੀਖਿਆਰਥੀ ਕਪੂਰਥਲਾ ਜ਼ਿਲ੍ਹੇ ਦੇ ਕਿਸੇ ਵੀ ਸਰਕਾਰੀ ਜਾਂ ਸਰਕਾਰੀ ਮਾਨਤਾ ਪ੍ਰਾਪਤ ਸਕੂਲ ਵਿਚ ਜਮਾਤ ਪੰਜਵੀਂ ਵਿੱਚ ਪੜ੍ਹਦਾ ਹੋਵੇ । ਫਾਰਮ ਭਰਨ ਦੀ ਆਖ਼ਰੀ ਮਿਤੀ 10.08.2023 ਹੈ।ਵੇਸ਼ ਪ੍ਰੀਖਿਆ ਮਿਤੀ 20 ਜਨਵਰੀ 2024 ਦਿਨ ਸ਼ਨੀਵਾਰ ਨੂੰ ਹੋਵੇਗੀ । ਛੇਵੀਂ ਜਮਾਤ ਲਈ ਦਾਖਲਾ ਫਾਰਮ ਨਵੋਦਿਆ ਵਿਦਿਆਲਿਆ ਦੀ ਵੈੱਬਸਾਈਟ ਤੋਂ ਡਾਊਨਲੋਡ ਕਰਕੇ ਮੁਫ਼ਤ ਭਰੇ ਜਾ ਸਕਦੇ ਹਨ । ਜਿਸ ਦੀ ਵੈਬਸਾਈਟ https://Navodaya.gov.in ਹੈ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly