ਨਵਜੋਤ ਦਾ ਇਨ੍ਹਾਂ ਨਾਲ ਕੋਈ ਨਾਤਾ ਨਹੀਂ: ਡਾ. ਸਿੱਧੂ

ਚੰਡੀਗੜ੍ਹ (ਸਮਾਜ ਵੀਕਲੀ):  ਸਾਬਕਾ ਵਿਧਾਇਕਾ ਡਾ. ਨਵਜੋਤ ਕੌਰ ਸਿੱਧੂ ਨੇ ਸੁਮਨ ਤੂਰ ਵੱਲੋਂ ਲਾਏ ਇਲਜ਼ਾਮਾਂ ਦੇ ਜੁਆਬ ਵਿਚ ਕਿਹਾ ਕਿ ਸਿੱਧੂ ਦੇ ਪਿਤਾ ਦਾ ਜਿਸ ਔਰਤ ਨਾਲ ਵਿਆਹ ਹੋਇਆ ਸੀ, ਉਸ ਔਰਤ ਦਾ ਪਹਿਲਾਂ ਵੀ ਵਿਆਹ ਹੋਇਆ ਸੀ ਜਿਸ ਦੀ ਕੁੱਖੋਂ ਇਹ ਦੋ ਧੀਆਂ ਸਨ| ਉਨ੍ਹਾਂ ਕਿਹਾ ਕਿ ਨਵਜੋਤ ਸਿੱਧੂ ਸੱਤ ਸਾਲ ਦੇ ਸਨ ਜਦੋਂ ਉਨ੍ਹਾਂ ਦੀ ਮਾਂ ਛੱਡ ਕੇ ਚਲੀ ਗਈ ਸੀ ਕਿਉਂਕਿ ਉਨ੍ਹਾਂ ਦੇ ਮਾਪਿਆਂ ਦਾ ਤਲਾਕ ਹੋ ਗਿਆ ਸੀ। ਜਦੋਂ ਤੋਂ ਉਹ ਵਿਆਹ ਕੇ ਆਈ ਹੈ ਤਾਂ ਉਦੋਂ ਤੋਂ ਨਵਜੋਤ ਸਿੱਧੂ ਇਕੱਲੇ ਹੀ ਹਨ ਅਤੇ ਇਨ੍ਹਾਂ ਭੈਣਾਂ ਨਾਲ ਕਦੇ ਕੋਈ ਲੈਣਾ-ਦੇਣਾ ਨਹੀਂ ਰਿਹਾ। ਉਨ੍ਹਾਂ ਕਿਹਾ ਕਿ ਕਿਸੇ ਨੇ ਹੁਣ ਲਾਲਚ ਦਿੱਤਾ ਲੱਗਦਾ ਹੈ ਕਿ ਐਨੇ ਸਮੇਂ ਬਾਅਦ ਦੋਸ਼ ਲਾਉਣ ਦਾ ਚੇਤਾ ਆਇਆ ਹੈ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਨਵਜੋਤ ਸਿੱਧੂ ’ਤੇ ਵੱਡੀ ਭੈਣ ਨੇ ਲਾਏ ਗੰਭੀਰ ਦੋਸ਼
Next articleਪੰਜਾਬ ਚੋਣਾਂ: ਚੰਨੀ ਦਾ ਭਰਾ, ਜੱਸੀ ਤੇ ਢਿੱਲੋਂ ਆਜ਼ਾਦ ਨਿੱਤਰੇ