(ਸਮਾਜ ਵੀਕਲੀ)
ਹਾਲ ਪੰਜਾਬ ਦਾ ਵੇਖ ਕੇ,
ਮੇਰੇ ਦਿਲ ਘਬਰਾਈ ਜਾਂਦਾ ਏ,
ਪੰਜ ਬਾਣੀਆਂ ਪੰਜ ਪਾਣੀਆਂ ਨੂੰ ਮੈਂ,
ਕਰਦੀ ਨਿੱਤ ਅਰਦਾਸਾਂ ਵਾਹਿਗੁਰੂ ਅੱਗੇ,
ਜੋਤ ਜਗਾਈ ਜਾਂਦੀ ਹਾਂ, ਭੁੱਲਾਂ ਬਖਸ਼ੀਂ ਮੇਰੇ ਮਾਲਕਾ,
ਪੰਜਾਬ ਦੀਆਂ ਇਹਨਾਂ ਠੰਡੀਆਂ ਛਾਂਵਾਂ ਨੂੰ।
ਰੁਲਗੇ ਬੱਚੇ ਤੇਰੇ ਮੱਝੀਆਂ ਗਾਈਆਂ ਵੇ,
ਕਿੱਥੋਂ ਸਾਂਭਾਂਗੇ ਵਿਰਸਾ ਪੰਜਾਬ ਦਾ,
ਜਿਸ ਦੇ ਲਈ ਅੱਜ ਸਾਡੀਆਂ ਨਿਕਲ਼ ਗਈਆਂ ਧਾਹਾਂ ਵੇ।
ਕਹਿਰ ਦੇਖ ਕੇ ਦੁਨੀਆ ਉੱਤੇ,
ਦਿਲ ਘਬਰਾਈ ਜਾਂਦਾ ਏ ,
ਅੰਨ ਦਾ ਦਾਤਾ ਅਖਵਾਉਣ ਵਾਲਾ,
ਅੱਜ ਅੰਨ ਨੂੰ ਤਰਲੇ ਪਾਈ ਜਾਂਦਾ ਏ,
ਧੰਨ ਏ ਮੇਰਾ ਪੰਜਾਬ, ਜਿੱਥੇ ਪੰਜਾਬ ਹੀ ਮੇਰੇ ਪੰਜਾਬ ਦੇ ਕੰਮ ਆਈ ਜਾਂਦਾ ਏ,
ਪਹੁੰਚ ਗਏ ਨੇ ਸੇਵਾਦਾਰ ਸੂਰਮੇ,
ਭੁੱਖੇ ਢਿੱਡ ਭਰਨ ਲਈ,
ਦੇਖ ਨਾ ਸਕੇ ਉਹ ਤਰਲੇ ਪੈਂਦੇ ਨਿੱਕੀਆਂ – ਜਿੰਦਾਂ ਤੇ ਮਾਵਾਂ ਦੇ,
ਭੁੱਲਾਂ ਬਖਸ਼ੀਂ ਮੇਰੇ ਮਾਲਕਾ,
ਪੰਜਾਬ ਦੀਆਂ ਇਹਨਾਂ ਠੰਡੀਆਂ ਛਾਂਵਾਂ ਤੇ।
ਲੱਖਾਂ ਜੰਗਾਂ, ਯੁੱਧਾਂ ਤੋਂ ਇਹ ਕਦੇ ਵੀ ਹਾਰਿਆ ਨਾ,
ਪੰਜਾਬ ਮੇਰਾ ਐਸਾ ਸੂਬਾ ਜਿਸਨੇ ਗੁਰੂਆਂ – ਪੀਰਾਂ ਨੂੰ ਕਦੇ ਵਿਸਾਰਿਆ ਨਾ,
ਗੁਰੂਆਂ ਦੇ ਹੀ ਓਟ ਆਸਰੇ ਇਸਨੇ ਲੱਖਾਂ ਆਫ਼ਤਾਂ ਝੱਲ ਲਈਆਂ,
ਸੋਨੇ ਦੀ ਚਿੜੀ ਅਖਵਾਉਣ ਵਾਲਾ,
ਅੱਜ ਕਿਵੇਂ ਤਰਲੇ ਪਾਈ ਜਾਂਦਾ ਏ,
ਮੈਂ ਵਾਰੇ ਜਾਵਾਂ ਮੇਰੇ ਪੰਜਾਬ ਤੋਂ,
ਕਿਵੇਂ ਇੰਨੀਆਂ ਮੁਸੀਬਤਾਂ ਝੱਲ ਕੇ ਆਪਣੇ – ਆਪ ਨੂੰ ਬਚਾਈ ਜਾਂਦਾ ਏ।
ਪੰਜ ਦਰਿਆਵਾਂ ਦੀ ਇਹ ਧਰਤੀ,
ਜਿੱਥੇ ਕੁਦਰਤ ਨੇ ਕਹਿਰ ਮਚਾਇਆ ਏ,
ਪਰ ਓਟ ਆਸਰਾ ਪੰਜ ਬਾਣੀਆਂ ਦਾ,
ਜਿਸਨੇ ਸੇਵਾਦਾਰਾਂ ਵਿਚ ਰੱਬ ਵਸਾਇਆ ਏ,
ਰਹਿਮਤਾਂ ਬਖਸ਼ੀਂ ਮੇਰੇ ਮਾਲਕਾ, ਇਹਨਾਂ ਸੇਵਾਦਾਰਾਂ ਨੂੰ,
ਤੱਤੀ ਵਾਹ ਨਾ ਲੱਗੇ ਕਦੇ ਵੀ ਵਾਹਿਗੁਰੂ ਤੇਰੇ ਸਿੰਘ ਸਰਦਾਰਾਂ ਨੂੰ,
ਕੱਢੀਂ ਇਸ ਕਹਿਰ ਦੇ ਵਿੱਚੋਂ ਰੁਲ ਗਈਆਂ ਮੱਝੀਆਂ ਗਾਵਾਂ ਨੂੰ,
ਭੁੱਲਾਂ ਬਖਸ਼ੀ ਮੇਰੇ ਮਾਲਕਾ, ਪੰਜਾਬ ਦੀਆਂ ਇਹ ਠੰਡੀਆਂ ਛਾਵਾਂ ਨੂੰ।
ਸਾਰੇ ਧਰਮਾਂ ਦਾ ਇਹ ਸਾਂਝਾ ਭਾਈਚਾਰਾ,
ਤੁਰਿਆ ਜਾਂਦਾ ਕੁਦਰਤ ਦੇ ਕਹਿਰ ਦੀਆਂ ਅੱਜ ਰਾਹਾਂ ਤੇ ,
ਭੁੱਲਾਂ ਬਖਸ਼ੀਂ ਮੇਰੇ ਮਾਲਕਾ,
ਪੰਜਾਬ ਦੀਆਂ ਇਹਨਾਂ ਠੰਡੀਆਂ ਛਾਂਵਾਂ ਤੇ।
ਲਕਸ਼ਿਤਾ ਸ਼ਰਮਾ
ਭਵਾਨੀਗੜ੍ਹ, ਜ਼ਿਲਾ:-ਸੰਗਰੂਰ



