HOME ਮਰਨ ਉਪਰੰਤ ਦਾਨ ਕੀਤੀਆਂ ਅੱਖਾਂ ਦੋ ਵਿਅਕਤੀਆਂ ਦੀ ਜਿੰਦਗੀ ਨੂੰ ਰੁਸ਼ਨਾਂ ਸਕਦੀਆਂ...

ਮਰਨ ਉਪਰੰਤ ਦਾਨ ਕੀਤੀਆਂ ਅੱਖਾਂ ਦੋ ਵਿਅਕਤੀਆਂ ਦੀ ਜਿੰਦਗੀ ਨੂੰ ਰੁਸ਼ਨਾਂ ਸਕਦੀਆਂ ਹਨ।

ਮਾਸਟਰ ਪਰਮਵੇਦ

ਕੌਮੀ ਅੱਖਾਂ ਦਾਨ ਪੰਦਰਵਾੜਾ 25 ਅਗੱਸਤ ਤੋਂ 8 ਸਤੰਬਰ ਤੱਕ 

  (ਸਮਾਜ ਵੀਕਲੀ)   “ਅੱਖੀਆਂ ਬੜੀਆਂ ਨਿਆਮਤ ਨੇ” ਇਹ ਅੱਖਾਂ ਦੀ ਅਹਿਮੀਅਤ ਤੋਂ ਜਾਣੂ ਕਰਾਉਂਦੇ ਸ਼ਬਦ ਹਨ। ਦੇਸ਼ ਵਿਚ ਮਰਨ ਉਪਰੰਤ ਅੱਖਾਂ ਦਾਨ ਕਰਨ ਦਾ ਪੰਦਰਵਾੜਾ ਹਰ ਸਾਲ 25 ਅਗੱਸਤ ਤੋਂ 8 ਸਤੰਬਰ ਤੱਕ ਮਨਾਇਆ ਜਾਂਦਾ ਹੈ।ਛੋਟੀ ਉਮਰ ਵਿਚ ਖ਼ੁਰਾਕ ਦੀ ਘਾਟ,ਸੱਟ ਲੱਗਣ ਜਾਂ ਕਿਸੇ ਪ੍ਰਕਾਰ ਦੀ ਇਨਫੈਕਸ਼ਨ ਹੋਣ ਨਾਲ ਕੋਰਨੀਆ ਧੁੰਧਲਾ ਹੋ ਜਾਂਦਾ ਹੈ।ਇਸ ਨਾਲ ਨਜ਼ਰ ਕਮਜ਼ੋਰ ਜਾਂ ਖਤਮ ਹੋ ਸਕਦੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਭਾਰਤ ਵਿੱਚ 52 ਲੱਖ,ਸੰਸਾਰ ਵਿਚ ਦੋ ਕਰੋੜ ਤੋਂ ਵੱਧ ਲੋਕ ਅੰਨ੍ਹੇਪਣ ਦਾ ਸ਼ਿਕਾਰ ਹਨ ਜਿਨਾਂ ਵਿੱਚ ਵੱਡੀ ਗਿਣਤੀ ਬੱਚਿਆਂ ਦੀ ਹੈ, ਜੋ ਭਾਰਤ ‘ਚ 2,70,000 ਦੇ ਕਰੀਬ ਹੈ।ਦੇਸ ਵਿੱਚ ਦਾਨ ਵਜੋਂ ਹਰ ਸਾਲ ਲਗਭਗ 35,000 ਹੀ ਅੱਖਾਂ ਮਿਲਦੀਆਂ ਹਨ, ਜਦੋਂ ਕਿ 15 ਲੱਖ ਕੌਰਨੀਆ ਦੀ ਲੋੜ ਹੁੰਦੀ ਹੈ।ਛੱਤੀਸਗੜ੍ਹ ਵਿੱਚ ਪਿਛਲੇ 10 ਸਾਲ ਤੋਂ ਹਰ ਸਾਲ 300 ਤੋਂ ਵੱਧ ਅੱਖਾਂ ਦਾਨ ਹੁੰਦੀਆਂ ਹਨ।ਸਾਲ 2016 ਵਿੱਚ 325 ਅੱਖਾਂ ਦਾਨ ਹੋਈਆਂ ਤੇ ਸਿਰਫ 120 ਵਿਅਕਤੀਆਂ ਨੂੰ ਲੱਗੀਆਂ।ਉਨਾਂ ਵਿੱਚੋਂ ਕੌਰਨੀਆ ਟਰਾਂਸਪਲਾਂਟ ਸਿਵਾ ਕੋਈ ਇਲਾਜ ਨਹੀ।ਡਾਕਟਰ ਤੇ ਲੋੜੀਂਦੇ ਪ੍ਰਬੰਧ ਵੀ ਘੱਟ ਹਨ।ਤਿੰਨ ਕਿਸਮ ਦੇ ਨੇਤਰਹੀਣ ਹੁੰਦੇ ਹਨ।ਜਮਾਂਦਰੂ,ਦੁਰਘਟਨਾ ਕਾਰਨ ਅੱਖਾਂ ਦੀ ਰੋਸ਼ਨੀ ਬੰਦ ਹੋਣੀ ਤੇ ਕੁਝ ਜਿੰਨ੍ਹਾਂ ਨੂੰ ਬਹੁਤ ਘੱਟ ਦਿਸਦਾ ਹੈ। ਮਰਨ ਉਪਰੰਤ ਸਬੰਧਿਤ ਪਰਿਵਾਰ ਦਾਨ ਕਰ ਸਕਦਾ ਹੈ।ਇਹ ਮੌਤ ਦੇ ਛੇ ਘੰਟੇ ਅੰਦਰ ਅੰਦਰ ਦਿੱਤੀਆਂ ਜਾ ਸਕਦੀਆਂ ਹਨ।ਵਹਿਮੀ ਲੋਕਾਂ ਦਾ ਭਰਮ ਹੈ ਕਿ ਮ੍ਰਿਤਕ ਅਗਲੇ ਜਨਮ ਵਿਚ ਅੱਖਾਂ ਕੱਢਣ ਕਾਰਨ ਅੰਨ੍ਹਾ ਪੈਦਾ ਹੋਵੇਗਾ,ਜਦ ਕਿ ਸਸਕਾਰ ਸਮੇ ਅੱਖਾਂ ਸਰੀਰ ਨਾਲ ਸੜ ਜਾਂਦੀਆਂ ਹਨ।ਸ਼੍ਰੀ ਲੰਕਾ ਵਿੱਚ ਸਭ ਤੋਂ ਵੱਧ ਲੋਕ ਅੱਖਾਂ ਦਾਨ ਕਰਦੇ ਹਨ। ਵਿਗਿਆਨਕ ਸੋਚ ਦੇ ਧਾਰਨੀ ਲੋਕ ਵਧ ਤੋਂ ਵਧ ਅੱਖਾਂ ਦਾਨ ਕਰਨ ਲਈ ਲੋਕਾਂ ਨੂੰ ਜਾਗਰੂਕ ਕਰ ਰਹੇ ਹਨ, ਇਸਨੂੰ ਲੋਕ ਲਹਿਰ ਬਣਨ ਵਿੱਚ ਸਮਾਂ ਲੱਗੇਗਾ।ਸਾਨੂੰ ਅੱਖਾਂ ਦਾਨ ਕਰਨ ਲਈ ਲੋਕਾਂ ਨੂੰ ਪ੍ਰੇਰਨਾ ਚਾਹੀਦਾ ਹੈ ਤੇ ਲੋਕਾਂ ਵਿੱਚ ਪਿਆ ਅੰਧਵਿਸ਼ਵਾਸ ਖ਼ਤਮ ਕਰਨਾ ਚਾਹੀਦਾ ਹੈ।ਪਟਿਆਲਾ ਦੀ ਡਾਕਟਰ ਜਸਲੀਨ ਕੌਰ ਦੀ ਮੌਤ ਤੋਂ ਬਾਅਦ ਅਮਰੀਕਾ ਵਿੱਚ ਉਸਦੇ 37 ਵਿਅਕਤੀਆਂ ਨੂੰ ਅੰਗ ਲਾ ਕੇ ਨਵੀ ਜ਼ਿੰਦਗ਼ੀ ਦਿੱਤੀ ਗਈ ਸੀ। ਅੰਮ੍ਰਿਤਸਰ ਦੀ 39ਦਿਨ ਦੀ ਬਾਲੜੀ ਇਬਾਬਤ ਦੀ ਅੰਗ ਦਾਨ ਕਰਕੇ ਕਈ ਲੋਕਾਂ ਨੂੰ ਨਵੀਂ ਜ਼ਿੰਦਗੀ ਪ੍ਰਦਾਨ ਹੋਈ, ਸਾਥੀ ਤਰਕਸ਼ੀਲ ਆਗੂ ਰਾਜਵੰਤ ਸਿੰਘ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ 9 ਕੁ ਸਾਲ ਪਹਿਲਾਂ ਪੰਜਾਬ ਵਿਚ ਪੱਦੀ ਸੂਰਾ ਸਿੰਘ ਦੇ ਪੰਜਾਬ ਪੁਲੀਸ ਦੇ ਕਮਾਂਡੋ ਕਸ਼ਮੀਰ ਸਿੰਘ ਦੀ ਮੌਤ ਤੋਂ ਬਾਅਦ ਉਸਦੀ ਖਾਹਿਸ਼,ਪਰਿਵਾਰ ਤੇ ਇਲਾਕੇ ਦੇ ਤਰਕਸ਼ੀਲ ਸੁਸਾਇਟੀ ਦੇ ਆਗੂਆਂ ਦੀ ਮਦਦ ਨਾਲ ਪੀ ਜੀ ਆਈ ਚੰਡੀਗੜ੍ਹ ਵਿੱਚ ਪੰਜ ਵਿਅਕਤੀਆਂ ਨੂੰ ਅੰਗ ਲਾ ਕੇ ਨਵੀਂ ਜਿੰਦਗੀ ਦਿੱਤੀ ਗਈ। ਤਰਕਸ਼ੀਲ ਸੁਸਾਇਟੀ ਪੰਜਾਬ ਵੱਲੋਂ ਚਲਾਈ ਗਈ ਮੌਤ ਉਪਰੰਤ ਸਰੀਰ ਪ੍ਰਦਾਨ ਅਤੇ ਅੰਗ ਦਾਨ ਦੀ ਰਵਾਇਤ ਰੰਗ ਲਿਆ ਰਹੀ ਹੈ।ਬਹੁਤ ਸਾਰੇ ਜ਼ਿਲਾ ਪੱਧਰ ਦੇ ਹਸਪਤਾਲਾਂ ਵਿਚ ਨੇਤਰ ਦਾਨ ਬੈਂਕ ਨਹੀ ਹਨ ਜੇ ਹੋਣ ਵੀ ਤਾਂ ਉਨਾਂ ਕੋਲ ਨੇਤਰਹੀਣਾਂ ਦੀਆਂ ਲਿਸਟਾਂ ਨਹੀ ਹਨ।ਹਰ ਸਾਲ ਅੱਖਾਂ ਦਾਨ-ਮਹਾਨ ਦਾਨ-ਜੀਵਨ ਦਾਨ ਦੇ ਨਾਅਰੇ ਲਾਕੇ ਅੱਖਾਂ ਦਾਨ ਕਰਨ ਵਾਸਤੇ ਵਿਸ਼ੇਸ ਦਿਨ ਤੇ ਅੱਖਾਂ ਦਾਨ ਫਾਰਮ ਭਰਵਾਏ ਜਾਂਦੇ ਹਨ।ਪਰ ਅੱਖਾਂ ਦਾਨ ਕਰਨ ਦੇ ਢੁਕਵੇਂ ਪ੍ਰਬੰਧ ਨਹੀ ਹਨ ,ਨਾ ਹੀ ਅੱਖਾਂ ਦਾਨ ਲੈਣ ਦੀ ਕੋਸ਼ਿਸ ਕੀਤੀ ਜਾਂਦੀ ਹੈ ਤੇ ਨਾ ਹੀ ਨੇਤਰ ਬੈਂਕ ਸਹੀ ਢੰਗ ਨਾਲ ਚੱਲ ਰਹੇ ਹਨ।ਸਰਕਾਰ ਨੂੰ ਲੋੜੀਂਦੇ ਪ੍ਰਬੰਧਾਂ ਵੱਲ ਧਿਆਨ ਦੇਣਾ ਚਾਹੀਦਾ ਹੈ। ਕੁਝ ਕੁ ਸਾਲ ਪਹਿਲਾਂ ਮਨੁੱਖੀ ਸਰੀਰ ਤੇ ਅੰਗਾਂ ਦੀ ਬੇਹੁਰਮਤੀ ਤੇ ਤਸ਼ਕਰੀ ਦੀਆਂ ਖਬਰਾਂ ਚਰਚਾ ਵਿੱਚ ਰਹੀਆਂ ਸਨ।ਪੀ ਜੀ ਆਈ ਚੰਡੀਗੜ ਵੱਲੋਂ ਕਾਲੇ ਮੋਤੀਏ ਨਾਲ ਖਰਾਬ ਹੋਈਆਂ ਅੱਖਾਂ ਦਾ ਸਫਲ ਇਲਾਜ਼ ਲੱਭ ਲਿਆ ਹੈ।ਨਵੀਂ ਤਕਨੀਕ ਨਾਲ ਅਪਰੇਸ਼ਨ ਹੋਣ ਤੋਂ ਬਾਅਦ ਅੱਖਾਂ ਦੀ ਰੋਸ਼ਨੀ ਠੀਕ ਹੋ ਜਾਂਦੀ ਤੇ ਐਨਕਾਂ ਦੀ ਵੀ ਲੋੜ ਨਹੀਂ ਰਹਿੰਦੀ।ਕਾਲਾ ਮੋਤੀਆ ਕਰਕੇ ਅੱਖਾਂ ਦਾ ਆਕਾਰ ਵੱਡਾ ਹੋ ਜਾਂਦਾ ਹੈ ਇਸ ਕਰ ਕੇ ਬੱਚੇ ਇਲਾਜ ਤੋਂ ਵਾਂਝੇ ਰਹਿ ਜਾਂਦੇ ਹਨ। ਇਸ ਤਕਨੀਕ ਵਿੱਚ ਅਪ੍ਰੇਸ਼ਨ ਕਰਕੇ ਲੈਨਜ ਅੱਖ ਦੇ ਅਕਾਰ ਦੇ ਵੱਡੇ ਲੈਨਜ ਬਨਣੇ ਸ਼ੁਰੂ ਹੋ ਗਏ ਹਨ।ਇਨਾਂ ਦੀ ਕੀਮਤ ਦੂਜੇ ਲੈਨਜ਼ ਜਿੰਨੀ ਹੈ।ਐਂਡਵਾਂਸ ਕਾਰਡਿਅਕ ਸੈਂਟਰ ਦੇ ਡਾਕਟਰ ਜਸਪ੍ਰੀਤ ਸਿੰਘ ਸਖੂਜਾ ਦੀ ਨਵੀਂ ਇਸ ਤਕਨੀਕ ਨੂੰ ਯੂਰਪੀਅਨ ਜਨਰਲ ਆਫ ਆਪਥਾਲੋਜੀ ਵਲੋਂ ਮਾਨਤਾ ਮਿਲ ਚੁੱਕੀ ਹੈ।ਉਨਾਂ ਅੱਖਾਂ ਦੇ ਵੱਡੇ ਅਕਾਰ ਦੇ ਲੈਨਜ਼ ਬਨਾਉਣੇ ਸ਼ੁਰੂ ਕਰ ਦਿਤੇ ਹਨ।ਅੱਖਾਂ ਕਾਲੀਆਂ, ਭੂਰੀਆਂ (ਬਿੱਲੀਆਂ), ਨੀਲੀਆਂ ਤੇ ਪੀਲੀਆਂ (ਖੂਨ ਦੀ ਕਮੀ ਜਾਂ ਪੀਲੀਏ ਕਾਰਨ) ਹੁੰਦੀਆਂ ਹਨ।ਕਈਆਂ ਦੀਆਂ ਅੱਖਾਂ ਮੋਟੀਆਂ ਤੇ ਕਈਆਂ ਦੀਆਂ ਨਿੱਕੀਆਂ ਅੰਦਰ ਨੂੰ ਧਸੀਆਂ ਹੁੰਦੀਆਂ ਹਨ। ਅੱਖਾਂ ਨਾਲ ਸਭ ਤੋਂ ਜਿਆਦਾ ਮੁਹਾਵਰੇ 50 ਦੇ ਕਰੀਬ ਹਨ, ਕਹਾਵਤਾਂ,ਗੀਤ, ਗਜ਼ਲਾਂ ਦੀ ਗਿਣਤੀ ਦਾ ਹਿਸਾਬ ਕੋਈ ਨਹੀ।
ਮਾਸਟਰ ਪਰਮਵੇਦ ਤਰਕਸ਼ੀਲ ਆਗੂ 
9417422349
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਇੰਨੀ ਨਫ਼ਰਤ ਦਾ ਕਾਰਨ ਕੀ ਹੈ
Next article“ਕੁਦਰਤ ਦਾ ਕਹਿਰ”