ਕੁਦਰਤ ਦੀ ਮਾਰ ਇਨਸਾਨ ਦੀ ਮਾਰ ਨਾਲੋਂ ਕਿਤੇ ਭਾਰੀ

ਜੋਬਨ ਖਹਿਰਾ

(ਸਮਾਜ ਵੀਕਲੀ)-ਹੜ੍ਹਾਂ ਦਾ ਆਉਣਾ ਕਾਲ-ਚੱਕਰ ਦਾ ਹਿੱਸਾ ਹੈ। ਪੰਜਾਬ ਸਮੇਤ ਹਿਮਾਚਲ ਦਿੱਲੀ ਨੂੰ ਵੀ ਹੜ੍ਹਾਂ ਦੀ ਮਾਰ ਦੀ ਝੱਲਣੀ ਪੈ ਰਹੀ ਹੈ। ਇਹ ਹੜ੍ਹ ਨਾ ਹੀ ਪਹਿਲੀ ਵਾਰ ਆਏ ਤੇ ਨਾ ਹੀ ਆਖਰੀ ਵਾਰ ਪਰ ਇਨ੍ਹਾਂ ਤੋਂ ਬੱਚਤ ਲਈ ਪੁਖਤਾ ਪ੍ਰਬੰਧ ਕਰਨਾ ਸਮੇਂ ਦੀਆਂ ਸਰਕਾਰਾਂ ਦੀ ਜ਼ਿੰਮੇਵਾਰੀ ਹੈ।

ਹੜ੍ਹ, ਤੂਫ਼ਾਨ, ਭੁਚਾਲ ਕੁਦਰਤ ਦੀ ਚਾਲ ਦਾ ਹਿੱਸਾ ਹਨ।
ਅੱਜ ਇਨਸਾਨ ਨੇ ਕੁਦਰਤ ਦਾ ਦਾਇਰਾ ਸੀਮਤ ਕਰਨ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ। ਦਰੱਖਤਾਂ ਦੀ ਕਟਾਈ, ਮਿੱਟੀ ਦੀ ਪੁਟਾਈ ਧਰਾਧਰ ਜਾਰੀ ਹੈ। ਆਬਾਦੀ ਵਿਸਫੋਟ ਕਾਰਨ ਅਨੇਕਾਂ ਜੰਗਲਾਂ ਦੀ ਥਾਂ ਵੱਡੀਆਂ-ਵੱਡੀਆਂ ਕਲੋਨੀਆਂ ਨੇ ਲੈ ਲਈ ਹੈ। ਦਰੱਖਤ ਲਗਾਉਣ ਦੀ ਥਾਂ ਦਰੱਖਤ ਪੁੱਟਣ ਉੱਤੇ ਜ਼ੋਰ ਦਿੱਤਾ ਜਾ ਰਿਹਾ ਹੈ। ਦਰਿਆਵਾਂ ਦੇ ਬੰਨ੍ਹਾਂ ਨੂੰ ਮਾਈਨਿੰਗ ਦੇ ਨਾਂ ‘ਤੇ ਕਮਜ਼ੋਰ ਕੀਤਾ ਜਾ ਰਿਹਾ ਹੈ।
ਪਰ ਸਾਨੂੰ ਭੁੱਲਣਾ ਨਹੀਂ ਚਾਹੀਦਾ ਕਿ ਕੁਦਰਤ ਦੀ ਮਾਰ ਇਨਸਾਨ ਦੀ ਮਾਰ ਨਾਲੋਂ ਕਿਤੇ ਵੱਡੀ ਹੁੰਦੀ ਹੈ। ਅੱਜ ਵੀ ਪਾਣੀ ਨੇ ਆਪਣਾ ਰਾਹ ਉਹੀ ਚੁਣਿਆ ਹੈ ਜਿਹੜਾ ਸਦੀਆਂ ਪਹਿਲਾਂ ਚੁਣਿਆ ਸੀ, ਅੱਜ ਪਾਣੀ ਦੇ ਰਸਤੇ ਇਨਸਾਨ ਨੇ ਹੀ ਆਪਣੀ ਰਿਹਾਇਸ਼ਾਂ ਵਸਾਈਆਂ ਹਨ। ਕੁਦਰਤ ਫੈਲਣ ਲੱਗੇ ਸਭ ਤਰ੍ਹਾਂ ਦੀਆਂ ਰੁਕਾਵਟਾਂ ਨੂੰ ਪਾਰ ਕਰ ਦਿੰਦੀ ਹੈ ਜਿਸ ਨੂੰ ਇਨਸਾਨ ਕੁਦਰਤ ਕਰੋਪੀ ਦਾ ਨਾਮ ਦੇ ਦਿੰਦੇ ਹਨ।
ਇਨਸਾਨ ਧਰਤੀ ਹੇਠਲੇ ਪਾਣੀ ਨੂੰ ਦੂਸ਼ਿਤ ਤੇ ਖਤਮ ਕਰਨ ‘ਤੇ ਲੱਗਿਆ ਹੈ ਤੇ ਕੁਦਰਤ ਧਰਤੀ ਦੇ ਉਤਲੇ ਪਾਣੀ ਨਾਲ ਆਪਣਾ ਵਿਦਰੋਹ ਦਰਸਾ ਰਹੀ ਹੈ‌।
ਅਜੇ ਵੀ ਸਮਾਂ ਕਿ ਆਪਣੇ ਆਪ ਨੂੰ ਸੁਧਾਰੀਏ ਕੁਦਰਤ ਦਾ ਰੰਗ ਰੂਪ ਸੰਵਾਰੀਏ, ਆਪਣੀ ਹੋਂਦ ਨੂੰ ਬਚਾਈਏ, ਹੱਡ ਤੋੜਵੀਂ ਮਿਹਨਤ ਨਾਲ ਉਸਾਰੇ ਘਰਾਂ ਨੂੰ ਮਲਬਾ ਬਣਨ ਤੋਂ ਰੋਕ ਪਾਈਏ, ਕੁਦਰਤ ਦਾ ਦਾਇਰਾ ਕਮਜ਼ੋਰ ਕਰਨ ਦੀ ਜਗ੍ਹਾ ਹੋਰ ਵਿਸ਼ਾਲ ਕਰਨ ਵੱਲ ਕਦਮ ਵਧਾਈਏ।
ਜੋਬਨ ਖਹਿਰਾ
8872902023

 

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਕਹਾਣੀ – ਅਬ ਪਛਤਾਏ ਕਯਾ ਹੋਤ !
Next articleਅਰਥੀ ਫੂਕ ਮੁਜ਼ਾਹਰੇ