(ਸਮਾਜ ਵੀਕਲੀ)
ਨੀ ਮਾਂ ਮਾਰ ਤਾੜੀ ਉਡਾ ਇਨ੍ਹਾਂ ਨੂੰ,
ਇਨ੍ਹਾਂ ਦੀ ਚੀ -ਚੀ ਨੇ ਸ਼ੋਰ ਮਚਾਇਆ ਈ!
ਮੇਰਾ ਸ਼ਾਂਤ – ਸੁਭਾਅ ਸੱਜਣ ਮਸਾਂ ਬੋਲਿਆ,
ਇਨ੍ਹਾਂ ਦੀ ਚੀ – ਚੀ ਨੇ ਉਹਨੂੰ ਫਿਰ ਚੁੱਪ ਕਰਾਇਆ ਈ!
ਪਾ ਚੋਗ ਇਨ੍ਹਾਂ ਨੂੰ ਕੀਤੇ ਮਾਸਾ ਏ ਟਿਕ ਜਾਵਨ,
ਕੀਤੇ ਪਿਆਰ ਦੇ ਦੋ ਉਹਦੇ ਬੋਲ ਮੇਰੇ ਕੰਨਾਂ ਨੂੰ ਸੁਣ ਜਾਵਣ!
ਉਹ ਹਰਖ ਚ ਕਹਿ ਦਿੰਦਾ, ਤੈਨੂੰ ਮੇਥੋ ਕੀਤੇ ਚੰਗੇ ਲਗਦੇ ਇਹ ਨੇ!
ਤਾਂ ਉੱਠ ਸਵੇਰੇ ਆਹ ਇਨ੍ਹਾਂ ਰੁੱਖਾਂ ਨੂੰ ਗਲਵਕੜੀ ਪਾਉਣੀ ਏ,
ਹਾਂ ਮੈਂ ਕਿਹਾ ਇਹਦੇ ਚ ਕੋਈ ਸ਼ੱਕ ਨਹੀਂ, ਮੇਰੀ ਪਾਈ ਚੂਰੀ, ਇਨ੍ਹਾਂ ਨੂੰ!
ਤੇਰੇ ਤੱਕ ਸੁਨੇਹਾ ਪਹੁੰਚਦੀ ਏ,
ਕਹਿੰਦਾ ਥੱਕ ਜਾਣੀ ਏ ਪੱਤੇ ਹੂੰਝ -ਹੂੰਝ ਕੇ,
ਕਿਉਂ ਇਨ੍ਹਾਂ ਨੂੰ ਵੇਹੜੇ ਲਾਉਣੀ ਏ!
ਮੈਂ ਹਰਖ ਚ ਆਈ, ਫਿਰ ਲੜ ਪਾਈ ਉਹਦੇ ਨਾਲ ,
ਇਨ੍ਹਾਂ ਦੀ ਆਵਾਜ਼ ਯਾਦ ਤੇਰੀ ਦਵਾਉਂਦੀ ਏ,
ਹੁਣ ਕਿੰਝ ਸਮਝਾਵਾਂ ਦਸ ਮਾਂ ਉਹਨੂੰ, ਜੋ ਇਸ਼ਕ ਦੀਆਂ ਬਾਤਾਂ ਮੈ ਇਨ੍ਹਾਂ ਰੁੱਖਾਂ ਤੇ ਬੈਠੀਆਂ!
ਚਿੜੀਆਂ, ਕਾਵਾਂ, ਕੋਇਲਾ, ਸੇਹੜਾ ਨੂੰ ਸੁਣਉਦੀ ਆ!
ਫਿਰ ਆਪਣੇ ਆਪ ਆਖ ਦਿਲਾਸਾ ਜਾ ਦੇਣੀ ਆ,
ਕੇ ਛੱਡ ਸੈਮ ਮਹਾਤੜ ਉਹ ਕੁਦਰਤੀ ਬਾਤਾਂ ਤੋਂ!
ਮਹਾਤੜਾ ਨੂੰ ਇਹ ਕੁਦਰਤੀ ਬਾਤ ਕਿੱਥੇ ਸਮਝ ਆਉਂਦੀ ਏ
ਸਿਮਰਜੀਤ ਕੌਰ
9781491600
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly