ਕੁਦਰਤ ਸਾਨੂੰ ਬਲ ਬਖਸ਼ੇ

ਬੰਗਾ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾ ) ਪਿੰਡ ਹੀਉਂ ਵਿਖੇ ਲਹਿੰਦੇ ਪਾਸੇ (ਭੂੰਡਪਾਲ ਜਠੇਰੇ ਸਥਾਨ ਤੋਂ ਲੈ ਕੇ ਸੱਲ੍ਹਾਂ ਵਾਲੇ ਮੋੜ ਤੱਕ) ਵਸਦੇ ਲੋਕ ਬੰਗਾ ਸ਼ਹਿਰ ਤੋਂ ਆਉਂਦੇ ਗੰਦੇ ਪਾਣੀ ਕਾਰਨ ਕੈਂਸਰ ਵਰਗੀ ਨਾ-ਮੁਰਾਦ ਬਿਮਾਰੀ ਨਾਲ ਅਣ ਆਈ ਮੌਤੇ ਮਰ ਰਹੇ ਹਨ। ਵੱਖ ਵੱਖ ਸਮੇਂ ਵੱਖ ਵੱਖ ਸੱਤ੍ਹਾਧਾਰੀ ਨੇਤਾਵਾਂ ਨੂੰ ਵੋਟਾਂ ਵੇਲੇ ਜਾਂ ਕਿਸੇ ਖਾਸ ਦੇ ਮਰਨ ਵੇਲੇ ਇਹਨਾਂ ਲੋਕਾਂ ‘ਤੇ ਥੋੜਾ ਸਮਾਂ ਹਮਦਰਦੀ ਆਉਂਦੀ ਐ, ਫਿਰ ਛੇਤੀ ਹੀ ਸਭ ਭੁਲ ਭੁਲਾ ਦਿੱਤਾ ਜਾਂਦਾ ਹੈ। ਹੁਣ ਵੀ ਕਈ ਮਰੀਜ਼ ਕੈਂਸਰ ਨਾਲ ਜੂਝ ਰਹੇ ਹਨ।
ਇਕ ਆਰਥਿਕ ਪੱਖੋਂ ਮਜਬੂਰ ਮਰੀਜ਼ ਜਿਸ ਦੀ ਮਦਦ ਕਰਨ ਲਈ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸਹਿਯੋਗ ਸੁਸਾਇਟੀ ਬੰਗਾ ਦੇ ਦਾਨੀ ਸੱਜਣਾ ਅੱਗੇ ਅਰਜੋਈ ਕੀਤੀ ਸੀ। ਇੰਨਾਂ ਬਿਨਾਂ ਕਿਸੇ ਦੇਰੀ ਜਾਂ ਟਾਲ਼ ਮਟੋਲੇ ਤੋਂ ਪੀੜਤ ਪਰਿਵਾਰ ਦੀ ਬਾਂਹ ਆ ਫੜੀ ਅਤੇ ਆਸ ਤੋਂ ਵਧ ਸਹਿਯੋਗ ਕਰ ਵਿਖਾਇਆ।
ਹੁਣ ਸਮਝ ਹੀ ਨਹੀਂ ਆ ਰਹੀ ਕਿ ਇਹਨਾਂ ਸੱਜਣਾ ਦਾ ਧੰਨਵਾਦ ਕਰਨ ਲਈ ਕਿੱਥੋਂ ਸ਼ਬਦ ਲਿਆਵਾਂ। ਖੁਦ ਨੂੰ ਐਨਾ ਊਣਾ ਕਦੇ ਮਹਿਸੂਸ ਨਹੀਂ ਕੀਤਾ ਪਰ ਅੱਜ ਪਤਾ ਲੱਗਾ ਕਿ ਕਈ ਵਾਰ ਕਿਸੇ ਦਾ ਧੰਨਵਾਦ ਕਰਨ ਲਈ ਹੁਣ ਤੱਕ ਘੜੇ ਗਏ ਸ਼ਬਦ ਉਹਨਾਂ ਬਰੋਬਰ ਪੂਰੇ ਨਹੀਂ ਤੁਲ ਪਾਉਂਦੇ। ਮੈਂ ਤਾਂ ਐਵੇਂ ਈ ਖੁਦ ਨੂੰ ਇਕ ਲੇਖਕ ਜਾਣਕੇ ਆਪਣੀ ਪਿੱਠ ਥਾਪੜ ਦਾ ਰਿਹਾ।
ਬੱਸ ਇੰਨਾ ਹੀ ਕਹਿ ਸਕਦਾ ਹਾਂ। ਡਟੇ ਰਹੋ। ਕੁਦਰਤ ਸਾਨੂੰ ਵੀ ਸਮੱਤ ਬਖਸੇ਼ ਤਾਂ ਜੋ ਅਸੀਂ ਵੀ ਇਸ ਰਾਹੇ ਪੈ ਸਕੀਏ।
Dr. Ashish Bilas Paul & ਰਾਜ ਹੀਉਂ (ਬੰਗਾ)

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਬਾਬਾ ਸਾਹਿਬ ਅੰਬੇਡਕਰ ਜੀ ਲਿਖੀ ਕਿਤਾਬ ਦਾ ਪੰਜਾਬੀ ਵਿੱਚ ਅਨੁਵਾਦ
Next articleਸਮਾਜ ਸੇਵੀ ਬਰਜਿੰਦਰ ਸਿੰਘ ਹੁਸੈਨਪੁਰ ਦੇ ਵਿਹੜੇ ਸਾਹਿਤਕ ਸ਼ਾਮ ਦਾ ਆਯੋਜਨ ਕੀਤਾ