(ਸਮਾਜ ਵੀਕਲੀ)
ਬੇਸ਼ੱਕ ਮਨੁੱਖ ਦੇ ਗੈਰ-ਕੁਦਰਤੀ ਰਵੱਈਏ ਨੇ ਸਰੋਤਾਂ ਦਾ ਘਾਣ ਕਰਨ ਵਿੱਚ ਕੋਈ ਕਸਰ ਨਹੀਂ ਛੱਡੀ ਪਰ ਕੁਦਰਤ ਨੂੰ ਪਿਆਰ ਕਰਨ ਵਾਲੇ ਇਨਸਾਨ ਉਸਨੂੰ ਸੋਹਣਾ ਬਣਾਉਣ ਵਿੱਚ ਨਿਰੰਤਰ ਯਤਨਸ਼ੀਲ ਰਹਿੰਦੇ ਹਨ। ਸਰਦਾਰ ਕੁਲਵੰਤ ਸਿੰਘ ਜੀ ਵੀ ਉਨ੍ਹਾਂ ਯਤਨਸ਼ੀਲ ਇਨਸਾਨਾਂ ਵਿੱਚੋਂ ਇੱਕ ਹਨ ਜਿਨ੍ਹਾਂ ਨੇ ਪਿੰਡ ਸ਼ੇਰਪੁਰ ਸੋਢੀਆਂ ਵਿੱਚ ਆਪਣੇ ਘਰ ਬਾਕਮਾਲ ਨਰਸਰੀ ਬਣਾਈ ਹੈ। ਜਿਸ ਵਿੱਚ ਅਨੇਕਾਂ ਤਰ੍ਹਾਂ ਦੇ ਅਜਿਹੇ ਬਾਕਮਾਲ ਬੂਟਿਆਂ ਦੀਆਂ ਕਿਸਮਾਂ ਹਨ ਜਿਨ੍ਹਾਂ ਦਾ ਇੱਕ ਇੱਕ ਪੱਤਾ ਵੀ ਬੇਸਕੀਮਤੀ ਹੈ।
ਉਨ੍ਹਾਂ ਦੀ ਨਰਸਰੀ ਵਿੱਚ ਅਕਰਕਰਾ, ਬਜਰਦੰਤੀ, ਅਸਵਗੰਧਾ, ਗੂਗਲ, ਕਰੌਂਦਾ, ਗੁੜਮਾਰ, ਕਾਲਮੇਘ, ਸਫੈਦ ਮੂਸਲੀ, ਨਿਆਜਫੋ ਤੁਲਸੀ, ਸੂਗਰ, ਘੜੂਸਾ, ਸਰਪਗੰਧਾ, ਸਫੈਦ ਚੰਦਨ, ਅੰਜੀਰ, ਅਰਜਨ, ਐਵੋਕਾਡਾ, ਸੀਤਾਫਲ, ਕਟਲ, ਮਊਆ, ਬਹੇੜਾ, ਲਾਲ ਚੰਦਨ, ਬੋਤਲ ਬੁਰਸ, ਨਰੰਗੀ, ਡਰੈਗਨ ਫਰੂਟ, ਸਟਾਰ ਫਰੂਟ, ਫਾਲਸਾ, ਚੀਲ, ਦਮਬੇਲ ਆਦਿ ਅਨੇਕਾਂ ਤਰ੍ਹਾਂ ਦੇ ਬੂਟੇ ਹਨ। ਇਸ ਤੋਂ ਇਲਾਵਾ ਅਨੇਕਾਂ ਤਰ੍ਹਾਂ ਦੇ ਫੁੱਲਾਂ ਦੀਆਂ ਕਿਸਮਾਂ ਹਨ, ਜੋ ਬਹੁਤ ਘੱਟ ਦੇਖਣ ਨੂੰ ਮਿਲਦੀਆਂ ਹਨ।
ਕੁਲਵੰਤ ਸਿੰਘ ਜੀ, ਬੂਟਿਆਂ ਦੀ ਖੁਰਾਕ ਅਤੇ ਸਾਂਭ ਸੰਭਾਲ ਬਾਰੇ ਬਹੁਤ ਡੂੰਘਾਈਆਂ ਤੋਂ ਸਮਝ ਰੱਖਦੇ ਹਨ। ਉਹ ਨਵੇਂ ਨਵੇਂ ਪੌਦਿਆਂ, ਜੜੀਆਂ ਬੂਟੀਆਂ ਬਾਰੇ ਜਾਣਨ ਅਤੇ ਫਿਰ ਉਨ੍ਹਾਂ ਨੂੰ ਉਗਾਉਣ ਲਈ ਬਹੁਤ ਉਤਸੁਕ ਰਹਿੰਦੇ ਹਨ। ਉਨ੍ਹਾਂ ਨੇ ਅਜਿਹੇ ਬਾਕਮਾਲ ਪੌਦਿਆਂ ਨੂੰ ਵੱਧਣੇ ਪਾ ਦਿੱਤਾ ਹੈ, ਜੋ ਭਾਰਤ ਵਿੱਚ ਹਰ ਜਗ੍ਹਾ ਪੈਦਾ ਨਹੀਂ ਹੋ ਪਾਉਂਦੇ।ਮੈਂ ਬੂਟਿਆਂ ਦੇ ਸੰਬੰਧ ਵਿੱਚ ਜਿੰਨੇ ਵੀ ਸਵਾਲ ਉਨ੍ਹਾਂ ਨੂੰ ਕੀਤੇ ਉਨ੍ਹਾਂ ਨੇ ਹਰ ਸਵਾਲ ਦਾ ਜਵਾਬ ਬੜੇ ਵਿਲੱਖਣ ਤਰੀਕੇ ਨਾਲ ਦਿੱਤਾ। ਕਈ ਬੂਟਿਆਂ ਦੇ ਪੱਤੇ, ਉਨ੍ਹਾਂ ਨੇ ਮੈਨੂੰ ਖਾਣ ਲਈ ਵੀ ਦਿੱਤੇ ਜੋ ਅੱਖਾਂ ਤੇ ਦਮੇ ਦੇ ਮਰੀਜ਼ਾਂ ਲਈ ਬੜੇ ਲਾਭਕਾਰੀ ਹੁੰਦੇ ਹਨ। ਉਨ੍ਹਾਂ ਦੀ ਰੁਚੀ ਬਾਕਮਾਲ ਹੈ, ਐਸੇ ਇਨਸਾਨ ਦੇ ਜਜਬੇ ਨੂੰ ਸਲਾਮ ਕਰਨਾ ਬਣਦਾ ਹੈ… ਬਹੁਤ ਬਹੁਤ ਪਿਆਰ ਸਤਿਕਾਰ…
ਅਮਨ ਜੱਖਲਾਂ
ਨਹਿਰੂ ਯੁਵਾ ਕੇਂਦਰ ਸੰਗਰੂਰ
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly