HOME *ਕੁਦਰਤ ਅੱਗੇ ਜੋਰ*

*ਕੁਦਰਤ ਅੱਗੇ ਜੋਰ*

ਹਰਪ੍ਰੀਤ ਪੱਤੋ

ਹਰਪ੍ਰੀਤ ਪੱਤੋ

ਹੜ੍ਹਾਂ ਕਰਕੇ ਸਥਿਤੀ ਗੰਭੀਰ ਹੋਈ,
ਮੱਚੀ ਹਰ ਪਾਸੇ ਹਾਹਾਕਾਰ ‘ਪੱਤੋ’।

ਕਾਲਾ ਬੱਦਲ ਅਸਮਾਨੀਂ ਚੜ੍ਹ ਆਵੇ,
ਫਿਰ ਵਰਸੇ ਮੋਹਲੇਧਾਰ ‘ਪੱਤੋ’।

ਪਤਾ ਲੱਗੇ ਨਾ ਰਾਹੀਂ ਲੰਘਦਿਆਂ ਨੂੰ,
ਟੋਏ ਟਿੱਬੇ ਕਰੇ ਇੱਕ ਸਾਰ ‘ਪੱਤੋ’।

ਚਾਰ ਚੁਫੇਰੇ ਜਲ ਥਲ ਹੈ ਹੋ ਜਾਂਦੀ,
ਜਿਓਂ ਸਮੁੰਦਰ ਕੰਢਿਓ ਬਾਹਰ ‘ਪੱਤੋ’।

ਪਾਣੀ ਕੱਲਾ ਨੀਂ ਇਹ ਮਾਰ ਕਰਦਾ,
ਨਾਲ ਰੋੜ੍ਹ ਲਿਆਵੇ ਗਾਰ ‘ਪੱਤੋ’।

ਉਪਜਾਊ ਮਿੱਟੀ ਸਾਰੀ ਖੁਰ ਜ਼ਾਂਦੀ,
ਧਰਤੀ ਹੋ ਜਾਂਦੀ ਬੇਕਾਰ ‘ਪੱਤੋ’।

ਲੋਕ ਆਖਣ ਬਹੁਤਾ ਨਾ ਮੇਘ ਚੰਗਾ,
ਤੇ ਨਾ ਸੋਕਾ ਹੋਵੇ ਸਹਾਰ ‘ਪੱਤੋ’।

ਕੁਦਰਤ ਮੂਹਰੇ ਕਿਸ ਦਾ ਜ਼ੋਰ ਚੱਲੇ,
ਵੇਖ ਰੰਗ , ਜਾਈਏ ਬਲਿਹਾਰ ‘ਪੱਤੋ’।

ਪਿੰਡ ਪੱਤੋ ਹੀਰਾ ਸਿੰਘ ( ਮੋਗਾ )
ਫੋਨ ਨੰਬਰ .94658-21417

Previous articleਜਲੰਧਰ ਦੇ ਸਿਵਲ ਹਸਪਤਾਲ ਵਿੱਚ ਆਕਸੀਜਨ ਪਲਾਂਟ ਖ਼ਰਾਬ
Next articleSAMAJ WEEKLY = 28/07/2025