‘ਕੁਦਰਤ ਇੱਕ ਵਰਦਾਨ’

ਸਰਿਤਾ ਦੇਵੀ

(ਸਮਾਜ ਵੀਕਲੀ)

ਕੁਦਰਤ ਭਾਵ ਰੱਬ ਦੀ ਬਣਾਈ ਉਹ ਹਰ ਚੀਜ਼ ਜਿਸ ਦਾ ਮਨੁੱਖ ਨੂੰ ਸਿੱਧੇ ਜਾਂ ਅਸਿੱਧੇ ਰੂਪ ਵਿੱਚ ਕੋਈ ਨਾ ਕੋਈ ਲਾਭ ਹੁੰਦਾ ਹੈ। ਅਜੋਕਾ ਮਨੁੱਖ ਇਨ੍ਹਾਂ ਮਤਲਬੀ ਹੋ ਗਿਆ ਹੈ ਕਿ ਉਹ ਕੁਦਰਤ ਨਾਲ ਛੇੜਛਾੜ ਕਰਦਾ ਹੈ ਤੇ ਆਪਣੇ ਮਤਲਬ ਦੇ ਸਮਾਨ ਇਕੱਠੇ ਕਰਦਾ ਹੈ। ਉਸ ਇਹ ਪਤਾ ਹੈ ਕਿ ਕੁਦਰਤ ਦੀ ਬਣਾਈ ਹੋਈ ਵਸਤੂ ਦਾ ਕੋਈ ਨਾ ਕੋਈ ਅਰਥ ਹੁੰਦਾ ਹੈ ਜਿਵੇਂ ਪਰਬਤ ,ਨਦੀਆਂ, ਜੰਗਲ਼-ਬੇਲੇ ਆਦਿ।

ਪਰ ਫਿਰ ਵੀ ਅਜੋਕਾ ਮਨੁੱਖ ਪਹਾੜ ਕੱਟ ਕੇ ਰੈਸਟੋਰੈਂਟ ,ਜੰਗਲ ਕੱਟਕੇ ਰਿਹਾਇਸ਼ੀ ਕਲੋਨੀਆਂ ਬਣਾ ਰਿਹਾ ਹੈ।ਇਸ ਲਈ ਜਦੋਂ ਉਹ ਪਰਮਾਤਮਾ ਦੀ ਬਣਾਈ ਹੋਈ ਵਸਤੂ ਨੂੰ ਨਕਾਰਦਾ ਹੈ ਤਾਂ ਮਨੁੱਖ ਨੂੰ ਹੀ ਤਸੀਹੇ ਝੱਲਣੇ ਪੈਂਦੇ ਹਨ। ਕੁਦਰਤ ਜਦੋਂ ਆਪਣੀ ਕਰੋਪੀ ਤੇ ਆਉਂਦੀ ਹੈ ਤਾਂ ਮਨੁੱਖ ਦੀ ਬਣਾਈ ਹੋਈ ਚੀਜ਼ ਤਹਿਸ-ਨਹਿਸ ਕਰ ਦਿੰਦੀ ਹੈ। ਇਸ ਕਰਕੇ ਇਹ ਭਲਿਓ ਲੋਕੋ ਕੁਦਰਤੀ ਨਜ਼ਾਰਿਆਂ ਨਾਲ ਛੇੜਛਾੜ ਨਾ ਕਰੋ। ਸਗੋਂ ਉਸ ਦੇ ਬਣਾਏ ਹੋਏ ਨਜ਼ਾਰਿਆਂ ਦਾ ਆਨੰਦ ਮਾਣੋ ।ਕੁਦਰਤ ਦੀ ਸੁੰਦਰਤਾ ਨੂੰ ਬਣਾਉਣ ਲਈ ਕਾਂਟ-ਛਾਂਟ ਕਰ ਸਕਦੇ ਹਾਂ। ਜੋ ਖ਼ਤਮ ਨਹੀਂ ਕਰ ਸਕਦੇ। ਪਰ ਉਸ ਨੂੰ ਜੜ੍ਹ ਤੋਂ ਖਤਮ ਨਹੀਂ ਕਰ ਸਕਦੇ। ਇਸ ਲਈ ਕੁਦਰਤੀ ਢੰਗ ਨਾਲ ਜਿਓ ਤੇ ਆਉਣ ਵਾਲੀ ਪੀੜ੍ਹੀ ਨੂੰ ਵੀ ਕੁਦਰਤ ਦਾ ਅਨੰਦ ਮਾਨਣ ਦਿਓ।

ਕੁਦਰਤ ਕਰੇ ਤੇਰੇ ਅੱਗੇ ਅਰਜ਼ੋਈ।
ਮੈਂ ਤਾਂ ਤੇਰੇ ਹੀ ਜੋਗੀ ਹੋਈ।
ਤੂੰ ਮੇਰੇ ਨਾਲ ,ਕਿਉਂ ਕਰਦਾ ਛੇੜਖਾਨੀ?
ਕਿਉਂ ਕਰੀ ਜਾਨਾ? ਤੂੰ ਆਪਣੀ ਮਨਮਾਨੀ।
ਸੰਭਲ ਜਾ ! ਤੂੰ ਧਰਤੀ ਦੇ ਜਾਇਆ।
ਮੇਰੇ ਤੋਂ ਹੀ ਤੇਰਾ , ਜੀਵਨ ਰੁਸ਼ਨਾਇਆ।

ਸਰਿਤਾ ਦੇਵੀ

9464925265

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਵਾਹ ਨੀ ਸਰਕਾਰੇ!
Next articleਬਰਸਾਤੀ ਡੱਡੂ