(ਸਮਾਜ ਵੀਕਲੀ)
ਤੇਰੀਆਂ ਲਿਖੀਆਂ ਤੂੰ ਹੀ ਜਾਣੇ ਤੇਰੇ ਰੰਗ ਨਿਆਰੇ,
ਪਲ ਵਿੱਚ ਜਲ ਥਲ ਧਰਤੀ ਹੋਵੇ, ਕੈਸੇ ਰੰਗ ਨਿਆਰੇ,
ਪਲ ਵਿੱਚ ਹਵਾ ਤੂਫਾਨੀ ਹੋ ਜਾਏ, ਸੁੱਟ ਦੇਵੇ ਰੁੱਖ ਸਾਰੇ,
ਕਦੇ ਚਿੰਗਾਰੀ ਬਣ ਕੇ ਭਾਂਬੜ, ਫੂਕੇ ਖੇਤ-ਖਲਿਆਰੇ,
ਬਣ ਪਹਾੜੀ ਬੱਦਲ ਫੁੱਟੇ, ਰੋੜ ਜਾਏ ਘਰ ਸਾਰੇ,
ਤੇਰੀਆਂ ਲਿਖੀਆਂ ਤੂੰ ਜਾਣੇ ….
ਕਦੇ ਬੂਭੰਡਰ ਆਵੇ ਬਣ ਕੇ, ਘੁੰਮੇਂ ਸਭ ਕੁਝ ਨਾਲੇ,
ਕਦੇ ਭੂਚਾਲ ਦੀ ਆਹਟ ਦੇ ਨਾਲ, ਸੁੱਟੇ ਮਹਿਲ ਮੁਨਾਰੇ,
ਕਦੇ ਸੁਨਾਮੀ ਬਣ ਕੇ ਆਵੇਂ,ਕਰ ਦਏਂ ਜਲ-ਥਲ ਸਾਰੇ,
ਕਦੇ ਸਮੁੰਦਰੀ ਬਣ,ਆਏ ਤੂਫ਼ਾਨੀ, ਡੋਬੇਂ ਬੇੜੇ ਸਾਰੇ,
ਤੇਰੀਆਂ ਲਿਖੀਆਂ ਤੂੰ ਹੀ ਜਾਣੇ…
ਅੱਤ ਦੀ ਬਣ ਕੇ ਗਰਮੀ ਆਵੇ, ਸੋ਼ਖੇ ਨਦੀਆਂ ਨਾਲੇ,
ਕਦੇ ਤੂੰ ਬਣਦਾ ਠੰਡ ਕਹਿਰ ਦੀ, ਸਭ ਨੂੰ ਮਾਰੇ ਪਾਲ਼ੇ,
ਕਦੇ ਤੂੰ ਬਣ ਜਾਏ ਵਰਖਾ, ਕਹਿਰ ਦੀ,ਤੋੜੇ ਨਦੀਆਂ ਨਾਲੇ,
ਕਦੇ ਤੂੰ ਬਰਫਾਂ ਬਣ ਕੇ ਖਿਸਕੇ, ਰੋੜੇ ਸਭ ਕੁਝ ਨਾਲੇ,
ਤੇਰੀਆਂ ਲਿਖੀਆਂ ਤੂੰ ਹੀ ਜਾਣੇ……..
ਕਦੇ ਤੂੰ ਗੜਿਆਂ ਦੇ ਵਿੱਚ ਆਵੇਂ, ਭੰਨੇ ਫ਼ਲ-ਫੁੱਲ ਸਾਰੇ,
ਕਦੇ ਤੂੰ ਬਣ ਕੇ ਸੋਕਾ ਆਵੇ, ਸਭ ਰੋਵਣ ਭੁੱਖਣ ਭਾਣੇ,
ਕੁਦਰਤ ਤੇਰਾ ਰੂਪ ਕਹਿਰ ਦਾ, ਸਭ ਨੂੰ ਸੋਚੀ ਪਾਵੇ,
ਸੰਦੀਪ ਦਾਤੇ ਦੇ ਹਰ ਇੱਕ ਰੰਗ ਤੋਂ ਸਦਾ ਹੀ ਜਾਇ ਬਲਿਹਾਰੇ
ਤੇਰੀਆਂ ਲਿਖੀਆਂ ਤੂੰ ਹੀ ਜਾਣੇ…….
ਸੰਦੀਪ ਸਿੰਘ ਬਖੋਪੀਰ
ਸੰਪਰਕ:- 985327