(ਸਮਾਜ ਵੀਕਲੀ)
ਰਾਸ਼ਟਰਵਾਦੀ ਹੋਣ ਤੇ ਉਸ ਨੂੰ ਮਾਣ ਬੜਾ ਏ।
ਜਾਤੀ ਵਾਦ ਕਿਉਂ ਦਿਲ ਵਿੱਚ ਸੀਨਾ ਤਾਣ ਖੜਾ ਏ।
ਇੱਕ ਤਰੰਗੇ ਥੱਲੇ ਜਾਤਾ ਵੰਡੀਆਂ ਕਿਉਂ,
ਜਾਤਾ ਮਜ਼ਬਾਂ ਵਾਲਾ, ਇਹ ਘਮਾਸਾਣ ਬੜਾ ਏ।
ਮਾੜੇ ਅੱਗੇ, ਬੋਲਣ ਨਾ, ਜਦੋਂ ਵੱਡਿਆਂ ਦੇ,
ਕਹਿੰਦੇ ਵੇਖੋ, ਦੇਸ਼ ‘ਚੁ ਅਮਨ-ਅਮਾਨ ਬੜਾ ਏ।
ਚੌਕ ਚੁਰਾਹੇ ਧੀਆਂ ਬੇ-ਪੱਤ ਹੋਵਣ ਜਦ,
ਅਵਾਜ਼ ਉੱਠੀ, ਤੇ ਕਹਿੰਦੇ ਇਹ ਘਮਾਸਾਣ ਬੜਾ ਏ।
ਚੰਦ ਕੁ ਲੋਟੂਆਂ, ਹੱਥ ਕੀ ,ਵੇਖ ਕਮਾਂਡ ਆਈ,
ਜਾਤੀ ਵਾਲਾ ਕਰਦੇ ਪਏ, ਗੁਮਾਣ ਬੜਾ ਏ।
ਸੱਤਾ ਦੇ ਵਿੱਚ ਆ ਕੇ,ਮੱਤਾਂ ਭੁੱਲ ਗਏ,
ਜਾਤਾ, ਮਜ਼ਬਾਂ ਵਾਲਾ,ਵੇਖ ਗੁਮਾਣ ਬੜਾ ਏ।
ਮੁਲਕ ਕਿਸੇ ਦੇ ਬਾਪੂ ਦੀ ,ਜਾਗੀਰ ਨਹੀਂ,
ਕਪਟ ਲੀਡਰਾਂ ਨੂੰ ਇਹ ਨਿੱਤ ਹੰਕਾਰ ਬੜਾ ਏ।
ਕਿਰਤੀਆਂ ਨੂੰ ਤਾਂ,ਕੀੜੀਆਂ, ਦੇ ਇਹ ਤੁਲ ਜਾਣੇ,
ਸੱਤਾਧਾਰੀ, ਚੜਿਆ ਸੱਤਵੇਂ ਅਸਮਾਨ ਖੜ੍ਹਾ ਏ।
ਧੋਖੇ ਦੇਕੇ ਸੱਤਾ ਨੂੰ,ਹਥਿਆਉਦੇ ਸਭ,
ਕਪਟੀਆਂ, ਕੀਤਾ ਦੇਸ਼ ਵਾਲਾ, ਨੁਕਸਾਨ ਬੜਾ ਏ।
ਦੇਸ਼ ਅਜ਼ਾਦ ਕਰਵਾਇਆ, ਯੋਧੇ, ਸੂਰਮਿਆਂ,
ਵਿਹਲੜ੍ਹ ਨੇਤਾ,ਐਵੇ ਹਿੱਕਾਂ ਤਾਣ ਖੜਾ ਏ।
ਫਿਰਕੂ ਪਣੇ ਦੀ ਅੱਗ ਜੋ ਉਗਲੇ ਬੋਲਾਂ ਵਿੱਚ,
ਭਗਵਾਂ ,ਪਾਕੇ ਬਾਣਾ, ਨੇਤਾ ਆਣ ਖੜ੍ਹਾ ਏ।
ਇੱਕੋ ਰੰਗ ਚੁ ਫਿਰਦਾ ,ਕੱਪਟੀ ,ਰੰਗਣੇ ਨੂੰ,
ਸੱਤਾ ਵਾਲਾ, ਹੱਥ ਵਿੱਚ, ਫੜ ਹਥਿਆਰ ਖੜ੍ਹਾ ਏ।
ਪੰਜਾਬ ਸਿਆ ਨਾ ਦਬਿਆ, ਕਦੇ ਵੀ ਦਬਣਾ ਏ,
ਕੁਰਬਾਨੀ ਲਈ ਇਹ ਤਾਂ ਸ਼ੀਨਾ ਤਾਣ ਖੜ੍ਹਾ ਏ।
ਅਣਖਾਂ ਇੱਜ਼ਤਾਂ ਖਾਤਰ ਲੜਿਆ ਮੋਹਰੀ ਹੋ,
ਵੇਖ ਪੰਜਾਬੀ ਦੇਸ਼ ਲਈ, ਹਿੱਕਾਂ ਤਾਣ ਖੜ੍ਹਾ ਏ।
ਸੰਦੀਪ ਪੁਆੜੇ ਧਰਮਾਂ,ਤੇ ਜੇ ਪਾਈਏ ਨਾਂ,
ਦੇਸ਼ ਮੇਰੇ ਦਾ ਕਿੰਨਾਂ ਫਿਰ, ਸਨਮਾਨ ਬੜਾ ਏ।
ਰਾਸ਼ਟਰਵਾਦੀ ਮੁਲਕ ਓਸ ਨੂੰ ਕਹਿੰਦੇ ਹਨ,
ਸਭ ਧਰਮਾਂ ਦਾ ਹੁੰਦਾ, ਜਿੱਥੇ ਸਨਮਾਨ ਬੜਾ ਏ।
ਸੰਦੀਪ ਸਿੰਘ “ਬਖੋਪੀਰ”
ਸੰਪਰਕ:-9815321017
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly