(ਸਮਾਜ ਵੀਕਲੀ)– ਭਾਰਤ ਇੱਕ ਲੋਕਤੰਤਰਿਕ ਅਧਾਰਿਤ ਦੇਸ਼ ਹੈ।ਜਿਸ ਵਿੱਚ ਲੋਕਾਂ ਦੁਆਰਾ ਲੋਕਾਂ ਲਈ ਲੋਕ ਪ੍ਰਤੀਨਿੱਧ ਚੁਣੇ ਜਾਦੇ ਹਨ। ਵੋਟ ਦਾ ਹੱਕ ਦੇਸ਼ ਦੇ ਲੋਕਾਂ ਨੂੰ ਸੰਵਿਧਾਨ ਦੁਆਰਾ ਮਿਲਿਆ ਹੈ, ਲੋਕਤੰਤਰਿਕ ਪ੍ਰਣਾਲੀ ਵਿੱਚ ਇਸ ਦਾ ਬਹੁਤ ਮਹੱਤਵ ਹੈ। ਭਾਰਤ ਵਿੱਚ ਕੌਮੀ ਵੋਟਰ ਦਿਹਾਡ਼ਾ 25 ਜਨਵਰੀ 2011 ਤੋ ਮਨਾਉਣ ਦੀ ਸ਼ੁਰੂਆਤ ਭਾਰਤੀ ਚੋਣ ਕਮਿਸ਼ਨ ਦੀ ਡਾਇਮੰਡ ਜੁਬਲੀ ਸਮਾਰੋਹ ਦੇ ਵਿੱਚ ਕੀਤੀ ਗਈ ਸੀ। ਇੱਕ ਚੰਗੇ ਲੋਕਤੰਤਰਿਕ ਸਮਾਜ ਦੀ ਨੀਂਹ ਲੋਕਾ ਦੁਆਰਾ ਵੋਟ ਦੇ ਹੱਕ ਤੇ ਹੀ ਰੱਖੀ ਜਾਂਦੀ ਹੈ। ਇਸ ਪ੍ਰਣਾਲੀ ਉੱਤੇ ਅਧਾਰਿਤ ਸਮਾਜ ਅਤੇ ਸ਼ਾਸਨ ਦੀ ਸਥਾਪਨਾਂ ਲਈ ਜਰੂਰੀ ਹੈ ਕੀ ਹਰ 18 ਸਾਲ ਦੀ ਉਮਰ ਪੂਰੀ ਕਰਨ ਵਾਲੇ ਬਾਲਗ ਨੂੰ ਵੋਟ ਪਾਉਣ ਦਾ ਅਧਿਕਾਰ ਦਿੱਤਾ ਜਾਦਾ ਹੈ। ਸਮੇ ਦੇ ਬਦਲਦੇ ਮਿਜ਼ਾਜ ਕਾਰਨ ਵੋਟਰ ਦੀ ਵੋਟ ਪਾਉਣ ਦੀ ਰੁਚੀ ਵਿੱਚ ਉਤਸ਼ਾਹ ਆਉਣ ਦੀ ਬਜਾਏ ਗਿਰਾਵਟ ਆਉਣੀ ਸ਼ੁਰੂ ਹੋ ਗਈ ਹੈ, ਕਿਉਕੀ ਮਾਡ਼ੀ ਸੋਚ ਵਾਲੇ ਗਲਤ ਸਿਆਸਤਦਾਨਾਂ ਕਰਕੇ ਵੋਟ ਦੀ ਮਰਿਆਦਾ ਨੂੰ ਭੁੱਲ ਰਹੇ ਹਨ।
ਅੋਜਕੇ ਸਮੇ ਦੌਰਾਨ ਹਰ ਵੋਟਰ ਪਡ਼ਦਾ, ਸੁਣਦਾ ਅਤੇ ਵੇਖਦੇ ਹਨ ਕੀ ਪਵਿੱਤਰ ਮੰਨੀਆਂ ਜਾਦੀਆਂ ਸਦਨਾ ਲੋਕ ਸਭਾ, ਰਾਜ ਸਭਾ,ਅਤੇ ਵਿਧਾਨ ਸਭਾ ਵਿੱਚ ਕਿਸ ਤਰਾਂ ਮਾਡ਼ੇਂ ਵਿਵਹਾਰ,ਗਲਤ ਸ਼ਬਦਵਾਲੀ ਦੀ ਵਰਤੋਂ ਅਤੇ ਕਾਰਵਾਈ ਨੂੰ ਰੋਕਦੇ ਹਨ, ਸਦਨਾ ਅੰਦਰ ਕੁਝ ਦਿਨਾਂ ਅੰਦਰ ਬਿਨਾਂ ਕਿਸੇ ਹਲ ਹੋਏ ਮਸਲੇ ਦੇ ਕਰੋਡ਼਼ਾਂ ਰੁਪਏ ਬੇ-ਫਜੂਲੀ ਖ਼ਰਚ ਹੋ ਜਾਦੇ ਹਨ। ਜੋ ਦੇਸ਼ ਦੇ ਲੋਕਤੰਤਰਿਕ ਢਾਚੇਂ ਲਈ ਖ਼ਤਰਾ ਹੈ। ਸਕੂਲ ਕਾਲਜ ਯੂਨੀਵਰਸਿਟੀ ਵਿੱਚ ਵੋਟਰ ਦਿਵਸ ਵਾਲੇ ਦਿਨ ਸੈਮੀਨਾਰ ਜਾਗਰੂਕਤਾਂ ਮੁਹਿੰਮਾਂ ਚਲਾਈਆਂ ਜਾਦੀਆਂ ਹਨ, ਇਸ ਦੇ ਬਾਵਜੂਦ ਵੀ ਅਸੀ ਲੋਕਤੰਤਰਿਕ ਢਾਚੇਂ ਨੂੰ ਮਜਬੂਤ ਕਿਉ ਨਹੀ ਕਰ ਪਾ ਰਹੇ ਹਾਂ। ਇਹ ਸੋਚਣ ਦਾ ਵਿਸ਼ਾ ਹੈ, ਸਮਾਜ ਅੰਦਰ ਸਿਰਫ ਵੋਟ ਬਣਾਉਣ ਲਈ ਜਾਗਰੂਕਤਾਂ ਹੀ ਨਹੀ ਚਲਾਉਣੀਆ ਚਾਹੀਦੀਆ ਜਦੋ ਕੀ ਵੋਟਾਂ ਵਾਲੇ ਦਿਨ ਉਸ ਦੀ ਵਰਤੋ ਵੀ ਕਰਨੀ ਚਾਹੀਦੀਂ ਹੈ। ਜਿਸ ਨਾਲ ਅਸੀ ਵੋਟ ਦੇ ਪ੍ਰਯੋਗ ਨਾਲ ਚੰਗੇ ਲੋਕਤੰਤਰਿਕ ਢਾਚੇ ਦੀ ਸਥਪਾਨਾ ਕਰ ਸਕਦੇ ਹਾਂ। ਵੋਟ ਦੀ ਵਰਤੋ ਵਾਲੇ ਦਿਨ ਖਾਕੀ ਰੰਗ ਵਿੱਚ ਰੰਗਿਆਂ ਸਮਾਜ ਵੋਟਰ ਦੇ ਮਨ ਅੰਦਰ ਭੈਅ ਪੈਦਾ ਕਰਦਾ ਹੈ। ਭਾਰਤੀ ਵੋਟਰ ਆਪਣੇ ਸਿਆਸੀ ਨੇਤਾਵਾਂ ਤੋ ਮੰਗ ਕਰਦਾਂ ਹੈ ਕੀ ਲੋਕਤੰਤਰੀ ਢਾਚੇਂ ਅੰਦਰ ਚੰਗੀ ਸੂਖਮਦਰਸ਼ੀ ਗੱਲਬਾਤ ਦਾ ਰਸਤਾ ਅਪਣਾਂ ਲੇਣ ਅਤੇ ਹਰ ਮਸਲੇ ਦੇ ਹਲ ਦੀ ਤਲਾਸ਼ ਬੇਹੱਦ ਜਰੂਰੀ ਕਰਨ ਅਤੇ ਧਰਤੀ ਪਾਣੀ ਅਤੇ ਹਵਾ ਦੇ ਪ੍ਰਦੂਸ਼ਣ ਨੂੰ ਰੋਕੇ ਜਾਣ ਲਈ ਸਿਆਸਤ ਨੂੰ ਪਾਸੇ ਰੱਖ ਕੇ ਫੈਸਲੇ ਲੈਣੇ ਅਤੇ ਲਾਗੂ ਕਰਨੇ ਚਾਹੀਦੇ ਹਨ ਅਤੇ ਅੱਜ ਦੇ ਸਮੇ ਵਿੱਚ ਰਿਸ਼ਵਤ ਖੋਰੀ ਰੋਕਣਾਂ ਸਭ ਤੋ ਵੱਡੀ ਮੰਗ ਹੈ।
ਦੇਸ਼ ਦੇ ਹਰ ਨਾਗਰੀਕ ਨੂੰ ਵੋਟਰ ਦਿਵਸ ਤੇ ਇਹ ਪ੍ਰਣ ਲੈਣਾ ਚਾਹੀਦਾ ਹੈ ਕੀ ਵੋਟ ਬਣਾਉਣ ਦੇ ਨਾਲ-ਨਾਲ ਵੋਟ ਦਾ ਪ੍ਰਯੋਗ ਵੀ ਜਰੂਰ ਕਰਨ ਜਿਸ ਨਾਲ ਲੋਕ ਸਮਾਜਿਕ ਹਿੱਤਾਂ ਨੂੰ ਜਿਉਦਾ ਰੱਖਣ ਲਈ ਹਮੇਸ਼ਾ ਏਕਤਾ ਦਾ ਪ੍ਰਗਟਾਵਾਂ ਹੋ ਸਕੇ। ਚੋਣ ਕਮਿਸ਼ਨ ਵੱਲੋਂ ਲੋਕਾਂ ਨੂੰ ਵੋਟਾਂ ਬਣਾਉਣ ਲਈ ਉਨ੍ਹਾਂ ਦੇ ਪਿੰਡਾਂ ਅਤੇ ਸ਼ਹਿਰਾਂ ਵਿੱਚ ਬੂਥ ਲੈਵਲ ਦੇ ਅਫਸਰ ਰੱਖੇ ਗਏ ਹਨ ,ਇਹ ਬੂਥ ਲੈਵਲ ਅਫ਼ਸਰ ਸਮੇਂ ਸਮੇਂ ਤੇ ਪਿੰਡ ਵਿੱਚ ਨਵੀਂ ਵੋਟ ਬਣਾਉਣ ,ਸੁਧਾਈ ਕਰਨ ਜਾਂ ਵੋਟ ਕਟਵਾਉਣ ਲਈ ਕੰਮ ਕਰਦੇ ਰਹਿੰਦੇ ਹਨ।ਵੋਟਰ ਦਿਵਸ ਵਾਲੇ ਦਿਨ ਖਾਨਾਪੂਰਤੀ ਲਈ ਸੈਮੀਨਰ ਨਾ ਕੀਤੇ ਜਾਣ ਜਨਤਾ ਨੂੰ ਜਾਗਰੂਕ ਕੀਤਾ ਜਾਵੇ ਕਿ ਵੋਟ ਬਣਾਉਣ ਦੇ ਨਾਲ ਨਾਲ ਵੋਟ ਦਾ ਭੁਗਤਾਨ ਕਰਨਾ ਬਹੁਤ ਜ਼ਰੂਰੀ ਹੈ।ਭਾਰਤੀ ਵੋਟਰ ਦਾ ਅੱਜ ਵੋਟਾਂ ਪਾਉਣ ਪ੍ਰਤੀ ਉਤਸ਼ਾਹ ਬਹੁਤ ਹੀ ਘੱਟ ਹੋ ਚੁੱਕਿਆ ਹੈ,ਅੱਜ ਹਰ ਵੋਟਰ ਠੱਗਿਆ ਹੋਇਆ ਮਹਿਸੂਸ ਕਰ ਰਿਹਾ ਹੈ ਕਿਉਂਕਿ ਪਾਰਟੀਆਂ ਸਿਰਫ ਵੋਟਰ ਦੀ ਵੋਟ ਲੈਣ ਤੱਕ ਹੀ ਸੀਮਤ ਹੋ ਚੁੱਕੀਆਂ ਹਨ ,ਵੋਟਾਂ ਵਾਲੇ ਦਿਨਾਂ ਵਿੱਚ ਵੋਟਰ ਨੂੰ ਭਰਮਾਉਣ ਲਈ ਪਾਰਟੀਆਂ ਕਈ ਤਰ੍ਹਾਂ ਦੇ ਜੁਮਲੇ ਕਰਦੀਆਂ ਹਨ ਜੋ ਕਿ ਗਲਤ ਹੈ।ਭਾਰਤੀ ਚੋਣ ਕਮਿਸ਼ਨ ਨੂੰ ਇਸ ਸਬੰਧੀ ਸਖ਼ਤ ਕਦਮ ਚੁੱਕਣੇ ਚਾਹੀਦੇ ਹਨ । ਇੱਕ ਸੱਚੇ ਨਾਗਰੀਕ ਦੀ ਆਪਣੇ ਰਾਸ਼ਟਰ ਪ੍ਰਤੀ ਸੱਚੀ ਸ਼ਰਧਾਜਲੀ ਹੋਵੇਗੀ।
ਗੁਰਪ੍ਰੀਤ ਸਿੰਘ ਸੰਧੂ
ਪਿੰਡ ਗਹਿਲੇ ਵਾਲਾਂ ਜਿਲਾਂ ਫਾਜ਼ਿਲਕਾਂ 99887 66013
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly