ਮਿੱਠੜਾ ਕਾਲਜ ਵਿਖੇ ਐਨ ਐਸ ਐਸ ਵਿਭਾਗ ਵੱਲੋ ਨਸ਼ਾ ਮੁਕਤ ਵਿਸ਼ੇ ਤੇ ਲੈਕਚਰ ਕਰਵਾਇਆ ਗਿਆ

ਕਪੂਰਥਲਾ, (ਸਮਾਜ ਵੀਕਲੀ) ( ਕੌੜਾ)– ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਵੱਲੋਂ ਸੰਚਾਲਿਤ ਸੰਸਥਾ ਬੇਬੇ ਨਾਨਕੀ ਯੂਨੀਵਰਸਿਟੀ ਕਾਲਜ ਮਿੱਠੜਾ ਵਿਖੇ ਭਾਰਤ ਸਰਕਾਰ ਦੁਆਰਾ ਚਲਾਈ ਜਾ ਰਹੀ ਡਰੱਗ ਜਾਗਰੂਕਤਾ ਮੁਹਿੰਮ ਦੀ ਚੋਥੀ ਗਤੀਵਿਧੀ ਤਹਿਤ ਐਨ ਐਸ ਐਸ ਯੂਨਿਟ ਵੱਲੋਂ ਨਸ਼ਾ ਮੁਕਤ ਵਿਸ਼ਾ ਤੇ ਲੈਕਚਰ ਕਰਵਾਇਆ ਗਿਆ । ਇਸ ਮੌਕੇ ਤੇ ਸ਼੍ਰੀ ਯੋਗਾ ਸਿੰਘ ਅਟਵਾਲ, ਮੁਖੀ ਬੈਪਟਿਸਟ ਚੈਰੀਟੇਬਲ ਸੁਸਾਇਟੀ ਮੁੱਖ ਮਹਿਮਾਨ ਦੇ ਤੌਰ ਤੇ ਹਾਜ਼ਰ ਸਨ ਜਿਨਾਂ ਲੈਕਚਰ ਦਿੰਦਿਆਂ ਬੱਚਿਆਂ ਨੂੰ ਨਸ਼ਿਆਂ ਦੇ ਮਾਰੂ ਪ੍ਰਭਾਵ ਬਾਰੇ ਜਾਣਕਾਰੀ ਦਿੱਤੀ ਅਤੇ ਨਾਲ ਹੀ ਉਹਨਾਂ ਨੇ ਉਦਾਹਰਨਾ ਦਿੱਤੀਆਂ ਕਿ ਕਿਵੇਂ ਪੰਜਾਬ ਦੇ ਨੌਜਵਾਨ ਨਸ਼ਿਆਂ ਦਾ ਸ਼ਿਕਾਰ ਹੋ ਰਹੇ ਹਨ ਉਹਨਾਂ ਨੇ ਵਿਦਿਆਰਥੀਆਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਲਈ ਪ੍ਰੇਰਿਤ ਕੀਤਾ ਅਤੇ ਉਹਨਾਂ ਨੂੰ ਆਪਣੇ ਸਮਾਜ ਵਿੱਚ ਨਸ਼ਿਆਂ ਸਬੰਧੀ ਜਾਗਰੂਕਤਾ ਫੈਲਾਉਣ ਲਈ ਪ੍ਰੇਰਿਤ ਕੀਤਾ।
ਇਸ ਸਮੇਂ ਕਾਲਜ ਦੇ ਪ੍ਰਿੰਸੀਪਲ ਡਾ. ਜਗਸੀਰ ਸਿੰਘ ਬਰਾੜ ਨੇ ਵਿਦਿਆਰਥੀਆਂ ਨੂੰ ਸਮਝਾਇਆ ਕਿ ਕਿਵੇਂ ਉਹ ਸਮਾਜ ਨੂੰ ਨਸ਼ਾ ਮੁਕਤ ਬਣਾਉਣ ਵਿੱਚ ਆਪਣਾ ਯੋਗਦਾਨ ਦੇ ਸਕਦੇ ਹਨ ਅਤੇ ਇਸ ਦੀ ਸ਼ੁਰੂਆਤ ਉਨਾਂ ਨੂੰ ਆਪਣੇ  ਪਿੰਡ ਤੋਂ ਆਪਣੇ ਆਂਡ ਗੁਆਂਢ ਤੋਂ ਕਰਨੀ ਚਾਹੀਦੀ ਹੈ। ਕਾਲਜ ਦੇ ਐਨਐਸਐਸ ਯੂਨਿਟ ਦੇ ਕੋਆਰਡੀਨੇਟਰ ਡਾ. ਪਰਮਜੀਤ ਕੌਰ ਮੁਖੀ ਸਾਇੰਸ ਵਿਭਾਗ ਨੇ ਮੁੱਖ ਮਹਿਮਾਨ ਅਤੇ ਪ੍ਰਿੰਸੀਪਲ ਸਾਹਿਬ ਦਾ ਬੱਚਿਆਂ ਨੂੰ ਸੰਬੋਧਿਤ ਕਰਨ ਦੇ ਲਈ ਧੰਨਵਾਦ ਕੀਤਾ। ਉਹਨਾਂ ਕਿਹਾ ਕਿ ਪੰਜਾਬ ਵਿੱਚ ਵੱਧ ਰਹੇ ਨਸ਼ਿਆਂ ਦੇ ਮਾੜੂ ਪ੍ਰਭਾਵਾਂ ਨੂੰ ਦੇਖਦੇ ਹੋਏ ਹੀ ਇਹੋ ਜਿਹੇ ਲੈਕਚਰ ਕਰਾਉਣ ਦੀ ਲੋੜ ਵੱਧ ਜਾਂਦੀ ਹੈ ਅਤੇ ਜਾਗਰੂਕਤਾ ਹੀ ਨਸ਼ਿਆਂ ਤੋਂ ਬਚਣ ਦਾ ਇੱਕ ਰਾਹ ਹੈ।
ਇਸ ਮੌਕੇ ਕਾਲਜ ਦੇ ਵਾਈਸ ਪ੍ਰਿੰਸੀਪਲ ਡਾ. ਗੁਰਪ੍ਰੀਤ ਕੌਰ ਮੁਖੀ ਕਾਮਰਸ ਵਿਭਾਗ , ਡਾ. ਪਰਮਜੀਤ ਕੌਰ ਮੁਖੀ ਕੰਪਿਊਟਰ ਵਿਭਾਗ ਸਮੂਹ ਸਟਾਫ ਅਤੇ ਵਿਦਿਆਰਥੀ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 
Previous articleਜੋਬਨ ਰੁੱਤੇ ਤੁਰ ਗਿਆ ਪਿੰਡ ਭਲੂਰ ਦਾ ਜੋਬਨਪ੍ਰੀਤ ਸਿੰਘ ਬਰਾੜ, ਸਮੁੱਚੇ ਨਗਰ ਦੀਆਂ ਅੱਖਾਂ ਹੋਈਆਂ ਨਮ
Next articleਸੈਂਟਰ ਹੈੱਡ ਟੀਚਰ ਵੀਨੂੰ ਸੇਖੜੀ ਨੇ ਤਬਾਦਲੇ ਉਪਰੰਤ ਸਰਕਾਰੀ ਐਲੀਮੈਂਟਰੀ ਸਕੂਲ ਫ਼ਰੀਦ ਸਰਾਏਂ ਵਿਖੇ ਅਹੁਦਾ ਸੰਭਾਲਿਆ,ਵਿਭਾਗ ਵੱਲੋਂ ਸੌਂਪੀ ਜੁੰਮੇਵਾਰੀ ਨੂੰ ਤਨਦੇਹੀ ਨਾਲ ਨਿਭਾਵਾਂਗਾ – ਵੀਨੂੰ ਸੇਖੜੀ