ਮੋਰਿੰਡਾ (ਸਮਾਜ ਵੀਕਲੀ) (ਸੁਖਵਿੰਦਰ ਸਿੰਘ ਹੈਪੀ)-ਪੁਆਧ ਦੀ ਧਰਤੀ ਦੇ ਪਿੰਡ ਮੜੌਲੀ ਕਲਾਂ ਦੇ ਗਤਕਾ ਖੇਡ ਵਿੱਚ ਉਭਰ ਰਹੇ ਨੌਜਵਾਨ ਜਸਪ੍ਰੀਤ ਸਿੰਘ ਜੱਸੂ ਨੇ ਨੈਸ਼ਨਲ ਪੱਧਰੀ ਗਤਕਾ ਖੇਡਾਂ ਵਿੱਚ ਪਹਿਲਾ ਸਥਾਨ ਹਾਸਿਲ ਕਰਕੇ ਆਪਣੇ ਪਿੰਡ ,ਇਲਾਕੇ ਅਤੇ ਆਪਣੇ ਮਾਤਾ ਪਿਤਾ ਦਾ ਨਾਮ ਰੋਸ਼ਨ ਕੀਤਾ ਹੈ ।ਇਸ ਸਬੰਧੀ ਜਾਣਕਾਰੀ ਦਿੰਦਿਆਂ ਪਿੰਡ ਵਾਸੀ ਲੇਖਕ ਸਤਵਿੰਦਰ ਸਿੰਘ ਮੜੌਲਵੀ ਵੀ ਨੇ ਦੱਸਿਆ ਕਿ ਜਸਪ੍ਰੀਤ ਬਚਪਨ ਤੋਂ ਹੀ ਗਤਕਾ ਖੇਡ ਵਿੱਚ ਰੁਚੀ ਰੱਖਦਾ ਸੀ। ਸਖ਼ਤ ਮਿਹਨਤ ਨਾਲ ਉਸਨੇ ਆਪਣੇ ਆਪ ਨੂੰ ਇਸ ਖੇਡ ਵਿੱਚ ਪਰਪੱਕ ਕਰ ਲਿਆ ਅਤੇ ਲਗਾਤਾਰ ਬਲਾਕ, ਜ਼ਿਲ੍ਹਾ ,ਸਟੇਟ ਅਤੇ ਨੈਸ਼ਨਲ ਪੱਧਰ ‘ਤੇ ਪ੍ਰਾਪਤੀਆਂ ਕੀਤੀਆਂ। ਪਿਤਾ ਪਰਮਿੰਦਰ ਸਿੰਘ ਅਤੇ ਮਾਤਾ ਜਸਵਿੰਦਰ ਕੌਰ ਦਾ ਸਪੁੱਤਰ ਅਤੇ ਦੋ ਭੈਣਾਂ ਦਾ ਭਰਾ ਜਸਪ੍ਰੀਤ ਇਸ ਸਮੇਂ ਬਾਰਵੀਂ ਜਮਾਤ ਦਾ ਵਿਦਿਆਰਥੀ ਹੈ ਸਰਕਾਰੀ ਸੀਨੀਅਰ ਸੈਕੈਂਡਰੀ ਸਕੂਲ ਢੰਗਰਾਲੀ ਵਿਖੇ ਪੜ੍ਹਦਾ ਹੈ।ਉਹ ਹੁਣ ਤੱਕ ਸਟੇਟ ਅਤੇ ਨੈਸ਼ਨਲ ਪੱਧਰ ‘ਤੇ ਕਈ ਵਾਰ ਖੇਡ ਚੁੱਕਿਆ ਹੈ। ਪਰ ਇਸ ਵਾਰ ਲੁਧਿਆਣਾ ਵਿਖੇ ਸਕੂਲ ਗੇਮਜ਼ ਫੈਡਰੇਸ਼ਨ ਆਫ਼ ਇੰਡੀਆ ਵੱਲੋਂ ਕਰਵਾਈਆਂ ਗਈਆਂ ਨੈਸ਼ਨਲ ਪੱਧਰ ਦੀਆਂ ਗੱਤਕਾ ਖੇਡਾਂ ਦੇ ਸਿੰਗਲ ਸੋਟੀ ਅਤੇ ਟੀਮ ਵਿੱਚ ਭਾਗ ਲੈ ਕੇ ਜਸਪ੍ਰੀਤ ਨੇ ਪੂਰੇ ਭਾਰਤ ਵਿੱਚੋਂ ਪਹਿਲਾ ਸਥਾਨ ਹਾਸਿਲ ਕਰਕੇ ਗੋਲਡ ਮੈਡਲ ਪ੍ਰਾਪਤ ਕੀਤਾ ਹੈ । ਗੋਲਡ ਮੈਡਲਿਸਟ ਜਸਪ੍ਰੀਤ ਸਿੰਘ ਜੱਸੂ ਮੜੌਲੀ ਦੇ ਲੁਧਿਆਣਾ ਤੋਂ ਇਸ ਮਾਣਮੱਤੀ ਪ੍ਰਾਪਤੀ ਤੋਂ ਬਾਅਦ ਪਿੰਡ ਮੜੌਲੀ ਕਲਾਂ ਪੁੱਜਣ ਉੱਤੇ ਉਸ ਦੇ ਦੋਸਤਾਂ, ਰਿਸ਼ਤੇਦਾਰਾਂ, ਮਾਤਾ ਪਿਤਾ , ਜਸਪ੍ਰੀਤ ਦੇ ਖੇਡ ਅਧਿਆਪਕ ਅਮਨਦੀਪ ਸਿੰਘ ਅਤੇ ਹੋਰ ਪਿੰਡ ਨਿਵਾਸੀਆਂ ਨੇ ਨਿੱਘਾ ਸਵਾਗਤ ਕੀਤਾ ,ਵਧਾਈਆਂ ਦਿੱਤੀਆਂ ਅਤੇ ਉਸਦੀ ਚੜ੍ਹਦੀ ਕਲਾ ਲਈ ਦੁਆ ਵੀ ਕੀਤੀ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly



