ਰਾਸ਼ਟਰੀ ਕਰਾਟੇ ਚੈਂਪੀਅਨਸ਼ਿਪ ਵਿੱਚ ਰੀਹਾਨ ਧੀਰ ਨੇ ਗੋਲਡ ਮੈਡਲ ਜਿੱਤਿਆ

ਰੀਹਾਨ ਧੀਰ

ਰੀਹਾਨ ਦੀ ਜਿੱਤ ਤੇ ਰੀਹਾਨ ਤੇ ਉਹਨਾਂ ਦੇ ਕੋਚ ਦੀ ਸਖ਼ਤ ਮਿਹਨਤ ਦਾ ਫ਼ਲ -ਮਾਤਾ, ਪਿਤਾ 

ਕਪੂਰਥਲਾ , (ਸਮਾਜ ਵੀਕਲੀ) (ਕੌੜਾ)– ਕਪੂਰਥਲਾ ਵਿਖੇ  ਕਰਵਾਈ ਗਈ ਰਾਸ਼ਟਰੀ ਕਰਾਟੇ ਚੈਂਪੀਅਨਸ਼ਿਪ ਵਿੱਚ ਬ੍ਰਿਟਿਸ਼ ਵਿਕਟੋਰੀਆ ਦੇ ਵਿਦਿਆਰਥੀ ਰੀਹਾਨ ਧੀਰ ਨੇ ਗੋਲਡ ਮੈਡਲ ਜਿੱਤਣ ਵਿੱਚ ਕਾਮਯਾਬੀ ਹਾਸਿਲ ਕੀਤੀ ਹੈ। ਰੀਹਾਨ ਧੀਰ ਵੱਲੋਂ ਉਕਤ ਪ੍ਰਤੀਯੋਗਿਤਾ ਵਿਚ  ਹਾਸਲ ਕੀਤੀ ਜਿੱਤ ਲਈ ਜਿੱਥੇ ਉਹਨਾਂ ਦੇ ਕੋਚ  ਨੇ ਖੁਸ਼ੀ ਜ਼ਾਹਰ ਕੀਤੀ ਹੈ। ਉਥੇ ਹੀ ਆਪਣੇ ਪੁੱਤਰ ਦੀ ਜਿੱਤ ਨੂੰ ਉਹਨਾਂ ਦੇ ਪਿਤਾ ਇਲਾਕੇ ਦੇ ਪ੍ਰਸਿੱਧ ਫਿਜ਼ੀਓਥਰੈਪਿਸਟ ਡਾਕਟਰ ਦੀਪਕ ਧੀਰ ਤੇ ਮਾਤਾ ਅਨੀਤਾ ਧੀਰ ਨੇ ਸਖ਼ਤ ਮਿਹਨਤ ਦਾ ਫ਼ਲ ਦੱਸਿਆ ਹੈ। ਉਹਨਾਂ ਕਿਹਾ ਕਿ ਉਹਨਾਂ ਦਾ ਸੁਪਨਾ ਆਪਣੇ ਪੁੱਤਰ ਨੂੰ ਕਰਾਟੇ ਚੈਂਪੀਅਨ ਬਣਾਉਣਾ ਹੈ। ਇਸ ਜਿੱਤ ਨਾਲ ਉਹਨਾਂ ਦੇ ਸੁਪਨੇ ਦਾ ਆਗਾਜ਼ ਸ਼ੁਰੂ ਹੋ ਗਿਆ ਹੈ। ਇਸ ਮੌਕੇ ਤੇ ਰੀਹਾਨ ਧੀਰ ਤੇ ਉਹਨਾਂ ਦੇ ਕੋਚ ਤੇ ਮਾਤਾ ਪਿਤਾ ਨੂੰ ਚੁਫੇਰਿਓਂ ਵਧਾਈਆਂ ਮਿਲ ਰਹੀਆਂ ਹਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 
Previous articleਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਖੋਜੇਵਾਲ ਨੇ ਡਾਇਰੀਆ ਮਰੀਜ਼ਾਂ ਦਾ ਹਾਲ ਜਾਣਿਆ,ਪ੍ਰਸ਼ਾਸਨ ਦੀ ਨਲਾਇਕੀ ਕਾਰਣ ਫੈਲਿਆ ਡਾਇਰੀਆ
Next articleਬਲਾਕ ਪ੍ਰਧਾਨ ਬਿੱਟੂ ਦੀ ਅਗਵਾਈ ਹੇਠ ਪਿੰਡ ਬੁਲੰਦਾ ਵਿਖੇ ਬੂਟੇ ਲਗਾਏ ਗਏ