ਨੈਸ਼ਨਲ ਕਬੱਡੀ ਐਸੋਸੀਏਸ਼ਨ ਆਫ਼ ਕੈਨੇਡਾ ਦੇ ਸਹਿਯੋਗ ਨਾਲ-18 ਅਗਸਤ ਨੂੰ ਹੋਵੇਗਾ ਭਾਰਤ-ਪਾਕਿਸਤਾਨੀ ਟੀਮਾਂ ’ਚ ਦਿਲਚਸਪ ਕਬੱਡੀ ਮੈਚ

ਕਬੱਡੀ ਟੂਰਨਾਮੈਂਟ ਦਾ ਇਕ ਪੋਸਟਰ

ਮੈਚ ਵੇਖਣ ਲਈ ਉਤਸੱਕ ਬਹੁਗਿਣਤੀ ਕਬੱਡੀ ਪ੍ਰੇਮੀਆਂ ’ਚ ਭਾਰੀ ਉਤਸ਼ਾਹ

ਰੰਗਾਰੰਗ ਪ੍ਰੋਗਰਾਮ ਦੌਰਾਨ ਗਾਇਕਾ ਅਮਨ ਰੋਜ਼ੀ ਅਤੇ ਬਲਜਿੰਦਰ ਰਿੰਪੀ ਲਾਉਣਗੇ ਗੀਤਾਂ ਦੀ ਝੜੀ

ਵੈਨਕੂਵਰ,(ਸਮਾਜ ਵੀਕਲੀ) (ਮਲਕੀਤ ਸਿੰਘ)—‘ਨੈਸ਼ਨਲ ਕਬੱਡੀ ਐਸੋਸੀਏਸ਼ਨ ਆਫ਼ ਕੈਨੇਡਾ’ ਵੱਲੋਂ ਸਥਾਨਕ ਪੰਜਾਬੀ ਭਾਈਚਾਰੇ ਦੇ ਸਹਿਯੋਗ ਨਾਲ 18 ਅਗਸਤ ਦਿਨ ਐਤਵਾਰ ਨੂੰ ਸਰੀ ਦੀ 10975-126ਏ ਸਟਰੀਟ ’ਤੇ ਯੰਗ ਰਾਇਲ ਕਿੰਗਜ਼ ਕਬੱਡੀ ਕੱਪ-2024 ਤਹਿਤ ਭਾਰਤ ਅਤੇ ਪਾਕਿਸਤਾਨ ਦੀਆਂ ਕਬੱਡੀ ਟੀਮਾਂ ਦਰਮਿਆਨ ਕਬੱਡੀ ਦਾ ਦਿਲਚਸਪ ਮੈਚ ਕਰਵਾਇਆ ਜਾ ਰਿਹਾ ਹੈ। ਜਿਸ ਸਬੰਧੀ ਕੈਨੇਡਾ ਦੇ ਕਬੱਡੀ ਪ੍ਰੇਮੀਆਂ ’ਚ ਭਾਰੀ ਉਤਸ਼ਾਹ ਵੇਖਿਆ ਜਾ ਰਿਹਾ ਹੈ। ਇੰਦਰਜੀਤ ਸਿੰਘ ਨੇ ਇਸ ਸਬੰਧੀ ਵਿਸਥਾਰਿਤ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ‘ਕਬੱਡੀ ਕੱਪ-2024’ ’ਚ ਕਬੱਡੀ ਦੀਆਂ ਕੁਲ 6 ਟੀਮਾਂ ਭਾਗ ਲੈਣਗੀਆਂ। ਪ੍ਰੰਤੂ ਸਭ ਤੋਂ ਦਿਲਚਸਪ ਮੈਚ ਭਾਰਤ ਅਤੇ ਪਾਕਿਸਤਾਨ ਦੀਆਂ ਕਬੱਡੀ ਟੀਮਾਂ ਵਿਚਾਲੇ ਕਰਵਾਇਆ ਜਾਵੇਗਾ। ਅਖ਼ੀਰ ’ਚ ਉਨ੍ਹਾਂ ਇਹ ਵੀ ਦੱਸਿਆ ਕਿ ਉੱਘੀ ਪੰਜਾਬੀ ਗਾਇਕਾ ਅਮਨ ਰੋਜ਼ੀ ਅਤੇ ਬਲਜਿੰਦਰ ਰਿੰਪੀ ਇਸ ਮੌਕੇ ’ਤੇ ਰੰਗਾਰੰਗ ਪ੍ਰੋਗਰਾਮ ਪੇਸ਼ ਕਰਕੇ ਚੋਣਵੇਂ ਗੀਤਾਂ ਦੀ ਝੜੀ ਲਾਉਣਗੇ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 

Previous article“ ਅੰਤਰਰਾਸ਼ਟਰੀ ਸਾਹਿਤਕ ਸਾਂਝਾਂ ਵੱਲੋਂ ਅੰਮ੍ਰਿਤਾ ਪ੍ਰੀਤਮ ਤੇ ਹੋਇਆ ਸਫ਼ਲ ਵੈਬੀਨਾਰ “
Next articleਜਮਹੂਰੀ ਅਧਿਕਾਰ ਸਭਾ ਵਲੋਂ ਡਾਕਟਰਾਂ ਦੇ ਸੰਘਰਸ਼ ਦੀ ਹਮਾਇਤ