ਕੌਮੀ ਇਨਸਾਫ ਮੋਰਚਾ 7 ਜਨਵਰੀ ਨੂੰ ਕਰੇਗਾ ਮੁੱਖ ਮੰਤਰੀ ਦੀ ਰਹਾਇਸ਼ ਵੱਲ ਕੂਚ

30 ਨਵੰਬਰ ਤੋਂ 7 ਜਨਵਰੀ ਦੀਆਂ ਤਿਆਰੀਆਂ ਲਈ ਪੰਜਾਬ ਦੇ ਸਾਰੇ ਜਿਲਿਆਂ ਚ ਮੀਟਿੰਗਾਂ ਕਰਨ ਦਾ ਹਿੰਦੂ,ਸਿੱਖ,ਮੁਸਲਿਮ,ਇਸਾਈ,ਨਿਹੰਗ ਜਥੇਬੰਦੀਆਂ ਅਤੇ ਕਿਸਾਨ ਜਥੇਬੰਦੀਆਂ ਨੂੰ ਸੱਦਾ -ਬਾਪੂ ਗੁਰਚਰਨ ਸਿੰਘ
ਧਰਮਕੋਟ,ਮੋਗਾ (ਸਮਾਜ ਵੀਕਲੀ) ( ਚੰਦੀ ) -ਬੀਤੀ 23 ਨਵੰਬਰ ਨੂੰ ਕੌਮੀ ਇਨਸਾਫ ਮੋਰਚੇ ਵੱਲੋਂ ਮੋਰਚੇ ਵਾਲੀ ਥਾਂ ਤੇ ਸਾਰੀਆਂ ਜਥੇਬੰਦੀਆਂ ਦੀ ਇੱਕ ਗੋਲ ਟੇਬਲ ਵਿਸ਼ਾਲ ਇਕੱਤਰਤਾ ਹੋਈ ਜਿਸ ਵਿੱਚ ਹਿੰਦੂ,ਸਿੱਖ,ਮੁਸਲਿਮ,ਇਸਾਈ,ਕਿਸਾਨ ਜਥੇਬੰਦੀਆਂ,ਨਿਹੰਗ ਜਥੇਬੰਦੀਆਂ,ਸੰਤ ਮਹਾਂਪੁਰਸ਼ਾਂ ਅਤੇ ਸਿੱਖ ਬੁੱਧੀ ਜੀਵੀ ਨੁਮਾਇੰਦਿਆਂ ਵੱਲੋਂ ਮੋਰਚੇ ਦੀ ਚੜ੍ਹਦੀ ਕਲਾ ਲਈ ਅਪਣੇ ਵਿਚਾਰ ਪ੍ਰਗਟ ਕੀਤੇ ਗਏ,ਏਥੇ ਬੋਲਦਿਆਂ ਆਗੂਆਂ ਨੇ ਕਿਹਾ ਕੇ ਅਸੀਂ ਸਾਰੇ ਕੌਮੀ ਇਨਸਾਫ ਮੋਰਚੇ ਦਾ ਦਿਲੋਂ ਸਾਥ ਦਵਾਂਗੇ ਅਤੇ ਮੋਰਚੇ ਵਿੱਚ ਨਿਰੰਤਰ ਹਾਜਰੀ ਯਕੀਨੀ ਬਣਾਵਾਂਗੇ,ਅੰਤ ਵਿੱਚ ਬਾਪੂ ਗੁਰਚਰਨ ਸਿੰਘ ਨੇ ਆਈਆਂ ਸੰਗਤਾਂ ਦਾ ਧੰਨਵਾਦ ਕੀਤਾ ਅਤੇ 7 ਜਨਵਰੀ 2025 ਨੂੰ ਬਹੁਤ ਵੱਡਾ ਇਕੱਠ ਕਰਕੇ ਮੁੱਖ ਮੰਤਰੀ ਦੀ ਕੋਠੀ ਵੱਲ ਕੂਚ ਕਰਨ ਦਾ ਐਲਾਨ ਕੀਤਾ,ਅਤੇ ਬਾਪੂ ਗੁਰਚਰਨ ਸਿੰਘ,ਗੁਰਦੀਪ ਸਿੰਘ ਬਠਿੰਡਾ, ਸੁਰਜੀਤ ਸਿੰਘ ਫੂਲ, ਡ: ਦਰਸ਼ਨਪਾਲ,ਸੁੱਖ ਗਿੱਲ  ਮੋਗਾ ਸੂਬਾ ਪ੍ਰਧਾਨ ਬੀਕੇਯੂ ਤੋਤੇਵਾਲ,ਨੇ ਸਾਰੀਆਂ ਜਥੇਬੰਦੀਆਂ ਨੂੰ ਅਪੀਲ ਕੀਤੀ ਕੇ ਪੰਜਾਬ ਦੇ ਸਾਰੇ ਜਿਲਿਆਂ ਵਿੱਚ 30 ਨਵੰਬਰ ਤੋਂ ਮੀਟਿੰਗਾਂ ਦਾ ਸਿਲਸਿਲਾ ਸ਼ੁਰੂ ਕੀਤਾ ਜਾਵੇ ਤਾਂ ਜੋ 7 ਜਨਵਰੀ ਦੀਆਂ ਤਿਆਰੀਆਂ ਸਮੇਂ ਸਿਰ ਮੁਕੰਮਲ ਹੋ ਜਾਣ,ਇਸ ਮੀਟਿੰਗ ਵਿੱਚ ਬਲਵਿੰਦਰ ਸਿੰਘ ਫਿਰੋਜ਼ਪੁਰ,ਸਾਬਕਾ ਜਥੇਦਾਰ ਜਸਬੀਰ ਸਿੰਘ ਰੋਡੇ,ਭਾਈ ਮੋਹਕਮ ਸਿੰਘ,ਸਤਨਾਮ ਸਿੰਘ ਮਨਾਵਾਂ,ਬਾਬਾ ਪ੍ਰਿਤਪਾਲ ਸਿੰਘ ਝੀਲ ਵਾਲੇ , ਚਰਨਜੀਤ ਸਿੰਘ ਜੱਸੋਵਾਲ,ਬਲਵੀਰ ਸਿੰਘ ਬੇਰੋਪੁਰ,ਪ੍ਰੋ: ਬਲਜਿੰਦਰ ਸਿੰਘ ਅੰਮ੍ਰਿਤਸਰ,ਪੰਜ ਪਿਆਰੇ ਸਾਹਿਬਾਨ,ਗੁਰਦੀਪ ਸਿੰਘ ਭੋਗਪੁਰ,ਬਾਬਾ ਰਾਜਾ ਰਾਜ ਸਿੰਘ,ਬਾਬਾ ਕੁਲਵਿੰਦਰ ਸਿੰਘ,ਬਾਬਾ ਧਰਮ ਸਿੰਘ,ਬਲਵਿੰਦਰ ਸਿੰਘ ਕਾਲਾ ਝਾੜ ਸਾਹਿਬ,ਪਾਲ ਸਿੰਘ ਘੜੂਆਂ,ਪਰਮਿੰਦਰ ਸਿੰਘ ਗਿੱਲ,ਜੀਤ ਸਿੰਘ ਔਲਖ,ਪਾਵਨਦੀਪ ਸਿੰਘ ਖਾਲਸਾ ਆਕਾਲ ਯੂਥ,ਗੁਰਮੀਤ ਸਿੰਘ ਟੋਨੀ ਘੜੂਆਂ,ਅਮਰੀਕ ਸਿੰਘ ਘੜੂਆਂ,ਗੁੱਡੂ ਬਾਬਾ ਬਲਜਿੰਦਰ ਸਿੰਘ,ਬਲਜੀਤ ਸਿੰਘ ਭਾਊ ਲੱਖੋਵਾਲ ਯੂਨੀਅਨ,ਮੋਹਨ ਸਿੰਘ ਰਾਜਪੁਰਾ,ਸਰਬਜੀਤ ਸਿੰਘ,ਪੀ ਐਸ ਗਿੱਲ,ਤਲਵਿੰਦਰ ਗਿੱਲ ਤੋਤੇਵਾਲ,ਗੋਰਾ ਤਖਾਣਬੱਧ,ਧਰਮ ਸਿੰਘ ਸਭਰਾ ਤੋਤੇਵਾਲ,ਨਿਰਮਲ ਸਿੰਘ ਸਭਰਾ ਤੋਤੇਵਾਲ ਸਾਥੀਆਂ ਸਮੇਤ,ਸੇਵਾ ਸਿੰਘ ਮੋਹਾਲੀ ਤੋਤੇਵਾਲ ਸਾਥੀਆਂ ਸਮੇਤ ਅਤੇ ਵੱਡੀ ਗਿਣਤੀ ਦੇ ਵਿੱਚ ਸੰਤ ਮਹਾਂਪੁਰਸ਼ ਅਤੇ ਸਿੱਖ ਸੰਗਤਾਂ ਆਦਿ ਹਾਜ਼ਰ ਸਨ ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਸਮੇਂ ਮੁਤਾਬਿਕ ਖ਼ੁਦ ਨੂੰ ਬਦਲਣਾ ਬਹੁਤ ਜ਼ਰੂਰੀ
Next articleਪਹਿਲੀ ਬਰਸੀ ਤੇ ਵਿਸ਼ੇਸ਼ ਡਾ: ਹਰਦਿਆਲ ਸਿੰਘ ਬਰਾੜ