ਕਨੇਡਾ ਦੇ ਵੱਖ ਵੱਖ ਸ਼ਹਿਰਾਂ ਚ ਹੋਣਗੇ ਦਿਲਚਸਪ ਮੁਕਾਬਲੇ
ਵੈਨਕੂਵਰ, (ਸਮਾਜ ਵੀਕਲੀ) (ਮਲਕੀਤ ਸਿੰਘ) – ਨੈਸ਼ਨਲ ਹਾਕੀ ਲੀਗ (ਐਨਐਚਐਲ) ਦੇ ਸਭ ਤੋਂ ਵੱਡੇ ਟੂਰਨਾਮੈਂਟ ਸਟੈਨਲੀ ਕੱਪ ਦੀ ਸ਼ੁਰੂਆਤ ਹੋ ਚੁੱਕੀ ਹੈ, ਜਿਸ ਵਿੱਚ ਇਸ ਵਾਰ ਤਿੰਨ ਕੈਨੇਡੀਅਨ ਟੀਮਾਂ ਖਿਤਾਬ ਦੀ ਦੌੜ ਵਿੱਚ ਸ਼ਾਮਲ ਹਨ। ਇਹ ਹਾਕੀ ਮੁਕਾਬਲੇ ਕਨੇਡਾ ਦੇ ਵੱਖ ਵੱਖ ਸ਼ਹਿਰਾਂ ਵਿੱਚ ਕਰਵਾਏ ਜਾਣਗੇ ਪ੍ਰਾਪਤ ਵੇਰਵਿਆਂ ਮੁਤਾਬਕ ਇਹਨਾਂ ਹਾਕੀ ਮੁਕਾਬਲਿਆਂ ਦੇ ਪਹਿਲੇ ਰਾਊਂਡ ਵਿੱਚ ਹਰ ਸੀਰੀਜ਼ ਬਹੁਤ ਹੀ ਰੋਮਾਂਚਕ ਹੋਣ ਦੀ ਉਮੀਦ ਹੈ। ਟੀਮਾਂ ਆਪਣੀ ਪੂਰੀ ਤਾਕਤ ਨਾਲ ਮੈਦਾਨ ਵਿੱਚ ਉਤਰ ਰਹੀਆਂ ਹਨ ਅਤੇ ਪ੍ਰਸ਼ੰਸਕਾਂ ਲਈ ਕਾਫ਼ੀ ਤਗੜੇ ਮੁਕਾਬਲੇ ਵੇਖਣ ਨੂੰ ਮਿਲਣਗੇ। ਕੈਨੇਡਾ ਦੀਆਂ ਟੀਮਾਂ ਵੱਲੋਂ ਖਾਸ ਤੌਰ ‘ਤੇ ਵਧੀਆ ਪ੍ਰਦਰਸ਼ਨ ਦੀ ਉਮੀਦ ਕੀਤੀ ਜਾ ਰਹੀ ਹੈ, ਕਿਉਂਕਿ ਉਹ ਲੰਬੇ ਸਮੇਂ ਬਾਅਦ ਸਟੈਨਲੀ ਕੱਪ ਨੂੰ ਮੁੜ ਕੈਨੇਡਾ ਲਿਆਉਣ ਲਈ ਸੰਘਰਸ਼ ਕਰ ਰਹੀਆਂ ਹਨ। ਹਰ ਸੀਰੀਜ਼ ਵਿੱਚ ਟੀਮਾਂ ਦੀ ਰਣਨੀਤੀ, ਖਿਡਾਰੀਆਂ ਦੀ ਫਾਰਮ ਅਤੇ ਗੋਲਕੀਪਿੰਗ ਮਹੱਤਵਪੂਰਨ ਭੂਮਿਕਾ ਨਿਭਾਉਣਗੇ। ਇਹਨਾਂ ਮੁਕਾਬਲਿਆਂ ਦੇ ਪਹਿਲੇ ਰਾਊਂਡ ਵਿੱਚ ਟੀਮਾਂ ਵਿਚਕਾਰ ਕੜੀ ਟੱਕਰ ਹੋਵੇਗੀ, ਜਿਸ ਨਾਲ ਅਗਲੇ ਰਾਊਂਡ ਲਈ ਦਾਅਵੇਦਾਰ ਟੀਮਾਂ ਦੀ ਤਸਵੀਰ ਸਾਫ਼ ਹੋਵੇਗੀ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly



