ਮੋਗਾ ( ਚੰਦੀ ) ਕਾਰਪੋਰੇਟ ਲੁੱਟ ਨੂੰ ਖਤਮ ਕਰਨ, ਖੇਤੀ ਬਚਾਉਣ ਅਤੇ ਭਾਰਤ ਨੂੰ ਬਚਾਉਣ ਲਈ 16 ਫਰਵਰੀ ਨੂੰ ਸਵੇਰੇ 6 ਵਜੇ ਤੋਂ ਸ਼ਾਮ 4 ਵਜੇ ਤੱਕ ਪੇਂਡੂ ਅਤੇ ਸ਼ਹਿਰ ਨੈਸ਼ਨਲ ਹਾਈਵੇ ਪੂਰਨ ਤੌਰ ਤੇ ਬੰਦ ਕੀਤੇ ਗਏ,ਇਸ ਮੌਕੇ ਸੁੱਖ ਗਿੱਲ ਮੋਗਾ ਨੇ ਜਾਣਕਾਰੀ ਦੇਂਦਿਆਂ ਦੱਸਿਆ ਕੇ ਮੋਗਾ,ਧਰਮਕੋਟ,ਕੋਟ ਈਸੇ ਖਾਂ ਅਤੇ ਫਤਿਹਗੜ੍ਹ ਪੰਜਤੂਰ ਭਾਰਤੀ ਕਿਸਾਨ ਯੂਨੀਅਨ ਪੰਜਾਬ ਅਤੇ ਭਰਾਤਰੀ ਜਥੇਬੰਧੀਆਂ ਨੇ
ਸੰਯੁਕਤ ਕਿਸਾਨ ਮੋਰਚਾ (SKM) ਦੇ ਸੱਦੇ ਤੇ ਪੂਰਨ ਤੌਰ ਤੇ ਬਜਾਰ ਅਤੇ ਹਈਵੇ ਤੇ ਸਵੇਰੇ 10 ਵਜੇ ਤੋਂ ਲੈਕੇ ਸ਼ਾਮ 4 ਵਜੇ ਤੱਕ ਇਹਨਾਂ ਸ਼ਹਿਰਾਂ ਵਿੱਚ ਚੱਕਾ ਜਾਮ ਰੱਖਿਆ,ਇਹਨਾਂ ਆਗੂਆਂ ਵਿੱਚ ਕੁਲਜੀਤ ਸਿੰਘ ਪੰਡੋਰੀ,ਹਰਦਿਆਲ ਸਿੰਘ ਘਾਲੀ,ਸੁਰਜੀਤ ਸਿੰਘ ਕੋਟ ਮੁਹੰਮਦ ਖਾਂ,ਹਰਦਿਆਲ ਸਿੰਘ ਸ਼ਾਹ ਵਾਲਾ,ਮਨਦੀਪ ਸਿੰਘ ਮੰਨਾਂ ਤੋਂ ਇਲਾਵਾ ਕਈ ਆਗੂਆਂ ਨੇ ਕਿਸਾਨਾਂ ਨੂੰ ਸੰਬੋਧਨ ਕੀਤਾ,ਆਗੂਆਂ ਨੇ ਜਾਣਕਾਰੀ
ਦੇਦਿਆਂ ਕਿਹਾ ਕੇ SKM ਦੇਸ਼ ਭਰ ਦੇ ਲੋਕਾਂ ਨੂੰ ਅਪੀਲ ਕਰਦਾ ਹੈ ਕਿ ਉਹ ਕਾਰਪੋਰੇਟ ਲੁੱਟ ਨੂੰ ਖਤਮ ਕਰਨ,ਖੇਤੀ ਨੂੰ ਬਚਾਉਣ ਅਤੇ ਭਾਰਤ ਨੂੰ ਬਚਾਉਣ ਲਈ ਇਤਿਹਾਸਕ ਸੰਘਰਸ਼ ਨੂੰ ਸਫਲ ਬਣਾਉਣ ਲਈ ਸਮਰਥਨ ਅਤੇ ਸਹਿਯੋਗ ਕਰਨ,ਆਗੂਆਂ ਦੱਸਿਆ ਕੇ ਅੱਜ ਪਿੰਡਾਂ ਵਿੱਚ ਨੂੰ ਸਵੇਰੇ 6 ਵਜੇ ਤੋਂ ਸ਼ਾਮ 4 ਵਜੇ ਤੱਕ ਬੰਦ ਰੱਖਿਆ ਗਿਆ ਤੇ ਆਮ ਲੋਕਾਂ ਨੇ ਬਹੁਤ ਸਹਿਯੋਗ ਦਿੱਤਾ,ਉਹਨਾਂ ਕਿਹਾ ਸਾਰੀਆਂ ਖੇਤੀਬਾੜੀ ਗਤੀਵਿਧੀਆਂ/ਮਨਰੇਗਾ ਕੰਮਾਂ/ਪੇਂਡੂ ਕੰਮਾਂ ਲਈ ਪਿੰਡ ਬੰਦ ਰਹੇ,ਕੋਈ ਵੀ ਕਿਸਾਨ, ਖੇਤ ਮਜ਼ਦੂਰ ਅਤੇ ਪੇਂਡੂ ਮਜ਼ਦੂਰ ਕੰਮ ‘ਤੇ ਨਹੀਂ ਗਏ,ਸਬਜ਼ੀਆਂ, ਹੋਰ ਫਸਲਾਂ ਦੀ ਸਪਲਾਈ ਅਤੇ ਖਰੀਦ ਮੁਅੱਤਲ ਰਹੀ,ਪਿੰਡਾਂ ਦੀਆਂ ਸਾਰੀਆਂ ਦੁਕਾਨਾਂ, ਅਨਾਜ ਮੰਡੀਆਂ, ਸਬਜ਼ੀ ਮੰਡੀਆਂ, ਸਰਕਾਰੀ ਅਤੇ ਗੈਰ-ਸਰਕਾਰੀ ਦਫ਼ਤਰ,ਪੇਂਡੂ ਉਦਯੋਗਿਕ ਅਤੇ ਸੇਵਾ ਖੇਤਰ ਦੇ ਅਦਾਰੇ ਅਤੇ ਨਿੱਜੀ ਖੇਤਰ ਦੇ ਅਦਾਰਿਆਂ ਨੂੰ ਬੰਦ ਰੱਖਿਆ ਗਿਆ,ਬੰਦ ਦੇ ਸਮੇਂ ਦੌਰਾਨ ਸ਼ਹਿਰਾਂ ਵਿੱਚ ਦੁਕਾਨਾਂ ਅਤੇ ਅਦਾਰੇ ਬੰਦ ਰਹੇ ਸੜਕਾਂ ‘ਤੇ ਆਮ ਪਬਲਿਕ ਅਤੇ ਪ੍ਰਾਈਵੇਟ ਟਰਾਂਸਪੋਰਟ
ਨਹੀਂ ਚੱਲੀ।ਇਹ ਰੂਟ ਐਂਬੂਲੈਂਸ,ਮੌਤ,ਵਿਆਹ,ਮੈਡੀਕਲ ਦੁਕਾਨਾਂ, ਅਖਬਾਰਾਂ ਦੀ ਸਪਲਾਈ, ਬੋਰਡ ਪ੍ਰੀਖਿਆਵਾਂ, ਹਵਾਈ ਅੱਡੇ ਤੱਕ ਯਾਤਰੀਆਂ ਦੀਆਂ ਐਮਰਜੈਂਸੀ ਸੇਵਾਵਾਂ ਲਈ ਖੋਲ੍ਹੇ ਰੱਖੇ ਗਏ,ਇਸ ਵਿੱਚ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਕ ਵਿਸ਼ਾਲ ਚੱਕਾ ਜਾਮ/ਰਸਤਾ ਰੋਕੋ ਵਿੱਚ ਕਿਸਾਨ ਮਜ਼ਦੂਰ ਅਤੇ ਹੋਰ ਵਰਗ ਨੇ ਸ਼ਮੂਲੀਅਤ ਕੀਤੀ,ਇਸ ਮੌਕੇ ਹਰਬੰਸ ਸਿੰਘ ਬਹਿਰਾਮਕੇ,ਗੁਰਜੀਤ ਸਿੰਘ ਭਿੰਡਰ,ਸੁਖਵਿੰਦਰ ਸਿੰਘ ਬਹਿਰਾਮਕੇ,ਕਾਰਜ ਸਿੰਘ ਮਸੀਤਾਂ,ਸੂਰਤ ਸਿੰਘ ਬਹਿਰਾਮਕੇ,ਫਤਿਹ ਸਿੰਘ ਭਿੰਡਰ,ਸੁੱਖਾ ਸਿੰਘ ਵਿਰਕ,ਭੁਪਿੰਦਰ ਸਿੰਘ ਕਾਹਨੇ ਵਾਲ,ਭੋਲਾ ਚੀਮਾ,ਸਾਬ ਤੋਤੇ ਵਾਲ,ਲੱਖਾ ਦਾਨੇ ਵਾਲ,ਲਾਲਜੀਤ ਧਰਮ ਸਿੰਘ ਵਾਲਾ,ਯੋਧ ਸਿੰਘ ਮਸੀਤਾਂ,ਬਲਵੀਰ ਸਿੰਘ ਨੰਬਰਦਾਰ,ਬੂਟਾ ਸਿੰਘ ਬਹੁਰਾਮਕੇ,ਗੁਰਚਰਨ ਸਿੰਘ ਖਾਈ,ਅਮ੍ਰਿਤਪਾਲ ਸਿੰਘ ਕੋਟ,ਸੁਰਜੀਤ ਸਿੰਘ ਗਗੜਾ,ਮੋਹਣ ਸਿੰਘ ਜੀਂਦੜਾ,ਸੂਰਤ ਸਿੰਘ ਕਾਦਰ ਵਾਲਾ,ਸਾਬ ਸਿੰਘ ਦਾਨੇਵਾਲਾ,ਅਮਰਿੰਦਰ ਸਿੰਘ ਖੰਬੇ ਹਾਜਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly