200 ਮੀਟਰ ਦੌੜ ਤੇ 04×100 ਰਿਲੇਅ ‘ਚ 02 ਗੋਲਡ ਅਤੇ 21 ਕਿਲੋਮੀਟਰ ਦੌੜ (ਹਾਫ਼ ਮੈਰਾਥਨ) ਤੇ ਪੋਲ-ਵਾਲਟ ਵਿੱਚ ਜਿੱਤੇ 02 ਸਿਲਵਰ ਮੈਡਲ
ਜੈਪੁਰ,(ਸਮਾਜ ਵੀਕਲੀ) (ਪੱਤਰ ਪ੍ਰੇਰਕ): ਰਾਜਸਥਾਨ ਦੀ ਰਾਜਧਾਨੀ ਜੈਪੁਰ ਦੇ ਐੱਸ.ਐੱਮ.ਐੱਸ. (ਸਵਾਈ ਮਾਨ ਸਿੰਘ) ਸਟੇਡੀਅਮ ਵਿਖੇ 11ਵੀਆਂ ਐੱਸ.ਬੀ.ਕੇ.ਐੱਫ. ਨੈਸ਼ਨਲ ਖੇਡਾਂ ਵਿੱਚ ਵੱਖੋ-ਵੱਖ ਰਾਜਾਂ ਤੋਂ ਆਏ ਖਿਡਾਰੀਆਂ ਨੇ ਖੂਬ ਜੋਹਰ ਵਿਖਾਏ। ਇਸੇ ਦੌਰਾਨ ਗੁਰਬਿੰਦਰ ਸਿੰਘ (ਰੋਮੀ ਘੜਾਮਾਂ) ਨੇ ਪੰਜਾਬ ਵੱਲੋਂ 40+ ਉਮਰ ਵਰਗ ਲਈ ਖੇਡਦਿਆਂ 02 ਗੋਲਡ ਅਤੇ 02 ਸਿਲਵਰ ਮੈਡਲਾਂ ਸਮੇਤ ਕੁੱਲ 04 ਤਮਗੇ ਆਪਣੇ ਨਾਮ ਕੀਤੇ। ਉਨ੍ਹਾਂ 200 ਮੀਟਰ ਦੌੜ ਤੇ 04×400 ਰਿਲੇਅ ‘ਚ ਸਿਖਰਲੇ ਅਤੇ 21 ਕਿਲੋਮੀਟਰ ਦੌੜ (ਹਾਫ਼ ਮੈਰਾਥਨ) ਤੇ ਪੋਲ-ਵਾਲਟ ਵਿੱਚ ਦੂਸਰੇ ਸਥਾਨ ਮੱਲੇ। ਜਿਕਰਯੋਗ ਹੈ ਕਿ ਰੋਮੀ ਪਹਿਲਾਂ ਵੀ ਸਟੇਟ, ਨੈਸ਼ਨਲ ਅਤੇ ਇੰਟਰਨੈਸ਼ਨਲ ਪੱਧਰ ‘ਤੇ ਦਰਜਣਾਂ ਹੀ ਤਮਗੇ ਜਿੱਤ ਚੁੱਕਿਆ ਹੈ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
https://play.google.com/store/apps/details?id=in.yourhost.samaj