HOME ਨੈਸ਼ਨਲ ਗੇਮਜ਼ ਧਰਮਸ਼ਾਲਾ ਵਿਖੇ ਮੈਡਮ ਸੁਖਵਿੰਦਰ ਕੌਰ ਨੇ ਜਿੱਤੇ ਤਿੰਨ ਗੋਲਡ ਮੈਡਲ,...

ਨੈਸ਼ਨਲ ਗੇਮਜ਼ ਧਰਮਸ਼ਾਲਾ ਵਿਖੇ ਮੈਡਮ ਸੁਖਵਿੰਦਰ ਕੌਰ ਨੇ ਜਿੱਤੇ ਤਿੰਨ ਗੋਲਡ ਮੈਡਲ, ਐੱਮ.ਪੀ. ਡਾ: ਰਾਜੀਵ ਭਾਰਦਵਾਜ ਵੱਲੋਂ ਸਨਮਾਨਿਤ

18
ਨਕੋਦਰ   (ਸਮਾਜ ਵੀਕਲੀ)   (ਹਰਜਿੰਦਰ ਸਿੰਘ ਚੰਦੀ)-ਨੈਸ਼ਨਲ ਐੱਸ.ਬੀ.ਕੇ.ਐੱਫ. 14ਵੀਆਂ ਨੈਸ਼ਨਲ ਗੇਮਜ਼ 2026 ਵਿੱਚ ਨਕੋਦਰ, ਪੰਜਾਬ ਦੀ ਰਹਿਣ ਵਾਲੀ ਮੈਡਮ ਸੁਖਵਿੰਦਰ ਕੌਰ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਤਿੰਨ ਗੋਲਡ ਮੈਡਲ ਜਿੱਤ ਕੇ ਪੰਜਾਬ ਅਤੇ ਨਕੋਦਰ ਦਾ ਨਾਮ ਰੌਸ਼ਨ ਕੀਤਾ।ਮੈਡਮ ਸੁਖਵਿੰਦਰ ਕੌਰ ਨੇ ਲੌਂਗ ਜੰਪ, ਟ੍ਰਿਪਲ ਜੰਪ ਅਤੇ ਹਰਡਲ ਮੁਕਾਬਲਿਆਂ ਵਿੱਚ ਪਹਿਲਾ ਸਥਾਨ ਹਾਸਲ ਕੀਤਾ। ਤਿੰਨਾਂ ਇਵੈਂਟਾਂ ਵਿੱਚ ਗੋਲਡ ਮੈਡਲ ਜਿੱਤ ਕੇ ਉਨ੍ਹਾਂ ਨੇ ਆਪਣੀ ਮਿਹਨਤ, ਹਿੰਮਤ ਅਤੇ ਖੇਡ ਪ੍ਰਤੀ ਸਮਰਪਣ ਦਾ ਸ਼ਾਨਦਾਰ ਸਬੂਤ ਦਿੱਤਾ।ਇਸ ਮੌਕੇ ਮੈਡਮ ਸੁਖਵਿੰਦਰ ਕੌਰ ਨੂੰ ਕਾਂਗੜਾ, ਹਿਮਾਚਲ ਪ੍ਰਦੇਸ਼ ਦੇ ਸੰਸਦ ਮੈਂਬਰ ਐੱਮ.ਪੀ. ਡਾ: ਰਾਜੀਵ ਭਾਰਦਵਾਜ ਵੱਲੋਂ ਸਨਮਾਨਿਤ ਕੀਤਾ ਗਿਆ। ਉਨ੍ਹਾਂ ਦੀ ਇਸ ਉਪਲਬਧੀ ’ਤੇ ਪਰਿਵਾਰਕ ਮੈਂਬਰਾਂ, ਸਾਥੀਆਂ, ਇਲਾਕੇ ਦੇ ਲੋਕਾਂ ਅਤੇ ਖੇਡ ਪ੍ਰੇਮੀਆਂ ਵੱਲੋਂ ਵਧਾਈਆਂ ਦਿੱਤੀਆਂ ਗਈਆਂ। ਮੈਡਮ ਸੁਖਵਿੰਦਰ ਕੌਰ ਦੀ ਇਹ ਜਿੱਤ ਸਾਬਤ ਕਰਦੀ ਹੈ ਕਿ ਮਿਹਨਤ, ਲਗਨ ਅਤੇ ਹੌਸਲਾ ਹੋਵੇ ਤਾਂ ਕੋਈ ਵੀ ਮੰਜ਼ਿਲ ਮੁਸ਼ਕਲ ਨਹੀਂ ਰਹਿੰਦੀ। ਉਨ੍ਹਾਂ ਕਿਹਾ ਕਿ ਇਹ ਕਾਮਯਾਬੀ ਪਰਿਵਾਰ ਦੇ ਸਹਿਯੋਗ ਅਤੇ ਲੋਕਾਂ ਦੇ ਆਸ਼ੀਰਵਾਦ ਦਾ ਨਤੀਜਾ ਹੈ ਅਤੇ ਉਹ ਅੱਗੇ ਵੀ ਇਸੇ ਤਰ੍ਹਾਂ ਖੇਡਾਂ ਵਿੱਚ ਮਿਹਨਤ ਕਰਕੇ ਪੰਜਾਬ ਦਾ ਨਾਮ ਰੌਸ਼ਨ ਕਰਦੇ ਰਹਿਣਗੇ।
ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleWhat helped Modi Consolidate is Power?
Next article*ਭਾਜਪਾ ਨੇ ਕਿਸਾਨ ਵਿਰੋਧੀ ਕਾਨੂੰਨ ਥੋਪੇ, ਅਕਾਲੀਆਂ ਨੇ ਧਰਮ ਦੀ ਦੁਰਵਰਤੋਂ ਕੀਤੀ, ਕਾਂਗਰਸ ਪੰਜਾਬ ਵਿੱਚ ਨਾਕਾਮ ਸਿੱਧ ਹੋਈ, ਪੰਜਾਬੀਆਂ ਨੇ ਇਮਾਨਦਾਰ ਸਰਕਾਰ ਚੁਣੀ-ਮੁੱਖ ਮੰਤਰੀ ਭਗਵੰਤ ਸਿੰਘ ਮਾਨ*