HOME ਕੌਮੀ ਡੇਂਗੂ ਦਿਵਸ ਮਨਾਇਆ ਗਿਆ

ਕੌਮੀ ਡੇਂਗੂ ਦਿਵਸ ਮਨਾਇਆ ਗਿਆ

3
ਸੰਗਰੂਰ    (ਸਮਾਜ ਵੀਕਲੀ)    ਸਿਵਲ ਸਰਜਨ ਡਾਕਟਰ ਸੰਜੇ ਕਾਮਰਾ ਜੀ ਦੇ ਹੁਕਮਾਂ ਅਤੇ ਕਾਰਜਕਾਰੀ ਸੀਨੀਅਰ ਮੈਡੀਕਲ ਅਫਸਰ ਡਾਕਟਰ ਮਨੀਤਾ ਬਾਂਸਲ ਜੀ ,ਜਿਲਾ੍ ਐਪੀਡੀਮੈਲੋਜਿਸਟ ਡਾਕਟਰ ਅਕਾਂਕਸ਼ਾ ਮਹਾਜਨ ਜੀ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਹੈਲਥ ਸੁਪਰਵਾਈਜ਼ਰ ਬਲਕਾਰ ਸਿੰਘ  ਸੋਹੀ ਜੀ,ਚਮਕੌਰ ਸਿੰਘ ਜੀ ਦੀ ਅਗਵਾਈ ਵਿਚ  ਪਿੰਡ ਭਿੰਡਰਾਂ ਵਿਖੇ ਕੌਮੀ ਡੇਂਗੂ ਦਿਵਸ ਮਨਾਇਆ ਗਿਆ। ਭਿੰਡਰਾਂ ਵਿੱਚ ਬਣੀ ਨਵੀਂ ਯੂ ਪਾਵਰ ਫੈਕਟਰੀ ਤੋਂ ਸ਼ੁਰੂਆਤ ਕੀਤੀ ਗਈ।ਡੇਂਗੂ ਤੋਂ ਬਚਣ ਦੇ ਉਪਾਅ,  ਅਤੇ ਸਰਕਾਰੀ ਹਸਪਤਾਲਾਂ ਵਿੱਚ ਹੋ ਰਹੇ ਇਸ ਦੇ ਮੁਫ਼ਤ ਟੈਸਟ ਅਤੇ ਇਲਾਜ ਬਾਰੇ ਸੰਖੇਪ ਜਾਣਕਾਰੀ ਦਿੱਤੀ ਗਈ ਵਿਸ਼ਵ ਡੇਂਗੂ ਡੇ ਮਨਾਉਣ ਸਮੇਂ ਸਿਹਤ ਕਰਮਚਾਰੀ ਮਨਜਿੰਦਰ ਸਿੰਘ, ਰਵਿੰਦਰ ਸਿੰਘ ਇੰਦਰਜੀਤ ਸਿੰਘ, ਸਰਬਜੀਤ ਸਿੰਘ, ਅਤੇ ਸਕੂਲ ਦਾ ਸਟਾਫ ਮੌਜੂਦ ਸੀ ਲੋਕਾਂ ਨੂੰ ਇਹ ਜਾਣਕਾਰੀ ਵੱਧ ਤੋਂ ਵੱਧ ਫੈਲਾਉਣ ਲਈ ਕਿਹਾ ਗਿਆ lਇਸ ਐਕਟੀਵਿਟੀ ਨੂੰ  ਕਰਵਾਉਣ ਦਾ ਮੰਤਵ  ਡੇਂਗੂ  ਬੁਖਾਰ ਤੋਂ ਬਚਾਅ ਸਬੰਧੀ ਜਾਗਰੂਕ ਕਰਨਾ ਹੈ। ਐਕਟੀਵਿਟੀ ਰਾਹੀਂ ਦੱਸਿਆ ਗਿਆ ਕਿ ਡੇਂਗੂ  ਕਾਰਨ ਤੇਜ ਬੁਖਾਰ ਮਾਸਪੇਸ਼ੀਆਂ ਵਿਚ ਤੇਜ ਦਰਦ ਚਮੜੀ ਤੇ ਲਾਲ ਦਾਣੇ ਅਤੇ ਗੰਭੀਰ ਸਥਿਤੀ ਵਿੱਚ ਮਸੂੜੇ ਵਿਚੋਂ ਖ਼ੂਨ ਆਉਣਾ ਇਸਦੇ ਲੱਛਣ ਹਨ। ਅਜਿਹੀ ਸਥਿਤੀ ਵਿੱਚ ਨੇੜੇ ਦੀ ਸਰਕਾਰੀ ਸਿਹਤ ਸੰਸਥਾ ਜਾਂ ਹਸਪਤਾਲ ਨਾਲ ਸੰਪਰਕ ਕੀਤਾ ਜਾਵੇ। ਖੜੇ ਪਾਣੀ ਨੂੰ ਹਫਤੇ ਵਿੱਚ ਇੱਕ ਵਾਰ ਜਰੂਰ ਸਾਫ ਕਰੋ, ਪੂਰੀ ਬਾਹਵਾਂ ਦੇ ਕੱਪੜੇ ਪਹਿਨੋ, ਮੱਛਰ ਦਾਨੀ ਅਤੇ ਮੱਛਰ ਵਾਲੀ ਕਰੀਮ ਵਰਤੋ। ਬੁਖਾਰ ਹੋਣ ਤੇ ਸਿਰਫ ਪੈਰਾਸਿਟਾਮੋਲ ਵਰਤੋ। ਟੁੱਟੇ ਬਰਤਨ, ਡ੍ਰਮ, ਟਾਇਰ ,ਖੁੱਲ੍ਹੇ ਵਿੱਚ ਨਾਂ ਰੱਖੋ। ਪਾਣੀ ਅਤੇ ਤਰਲ ਚੀਜ਼ਾਂ ਜਿਆਦਾ ਪੀਓ ਅਤੇ ਆਰਾਮ ਕਰੋ। ਇਸ ਦੌਰਾਨ ਪੈਂਫਲੈਂਟ ਵੀ ਵੰਡੇ ਗਏ।
ਮਾਸਟਰ ਪਰਮ ਵੇਦ 
9417422349
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਸੰਗਰੂਰ ਵਿਖੇ ਆਦਿਵਾਸੀਆਂ ਦੇ ਕਤਲੇਆਮ ਵਿਰੁੱਧ ਸੂਬਾਈ ਕਨਵੈਨਸ਼ਨ ਅਤੇ ਮੁਜ਼ਾਹਰਾ 22 ਮਈ ਨੂੰ
Next articleਰਾਸ਼ਟਰੀ ਡੇਂਗੂ ਦਿਵਸ ਮੌਕੇ ਮਾਨਸਾ ਵਿੱਚ ਡੇਂਗੂ ਤੋਂ ਬਚਾਅ ਲਈ ਜਾਗਰੂਕਤਾ ਮੁਹਿੰਮ ਚਲਾਈ ਗਈ