ਕੌਮੀ ਸੁਭਾਅ ਦੇ ਔਗੁਣ

ਹਰਚਰਨ ਸਿੰਘ ਪ੍ਰਹਾਰ 
ਹਰਚਰਨ ਸਿੰਘ ਪ੍ਰਹਾਰ 
(ਸਮਾਜ ਵੀਕਲੀ) ਦਿਖਾਵੇਬਾਜੀ, ਫੁਕਰਾਪਨ, ਜਜਬਾਤੀਪੁਣਾ, ਬਹਾਦਰੀ ਦਾ ਹੰਕਾਰ, ਹਿੰਸਾ ਸਾਡੇ ਡੀ ਐਨ ਏ ਵਿੱਚ ਹੈ। ਸਾਡੀ ਸੇਵਾ ਵੀ ਇਸੇ ਮਾਨਸਿਕਤਾ ਵਿੱਚੋਂ ਹੀ ਨਿਕਲਦੀ ਹੈ। ਅਸੀ ਆਪਣੇ ਉੱਪਰ ਦੱਸੇ ਕੌਮੀ ਸੁਭਾਅ ਦੇ ਗੁਣਾਂ/ਔਗੁਣਾਂ ਕਰਕੇ ਜੋ ਹਰਕਤਾਂ ਕਰਦੇ ਹਾਂ, ਉਸਨੂੰ ਸੇਵਾ ਜਾਂ ਲੰਗਰਾਂ ਰਾਹੀਂ ਢੱਕਣਾ ਚਾਹੁੰਦੇ ਹਾਂ ਅਤੇ ਆਸ ਕਰਦੇ ਹਾਂ ਕਿ ਸਾਰੀ ਦੁਨੀਆਂ ਸਾਡੇ ਸਾਰੇ ਔਗੁਣਾਂ ਅਤੇ ਬੇਹੁਦਰੀਆਂ ਨੂੰ ਨਜ਼ਰ ਅੰਦਾਜ਼ ਕਰਕੇ ਸਾਡੀ ਸੇਵਾ ਦੇ ਗੁਣ ਗਾਵੇ। ਇਸੇ ਕਰਕੇ ਜਦੋਂ ਮੀਡੀਆ ਵਿੱਚ ਸਾਡੀਆਂ ਗੁਰਦੁਆਰਿਆਂ ਦੀਆਂ ਲੜਾਈਆਂ ਜਾਂ ਨੌਜਵਾਨਾਂ ਦੀਆਂ ਫੁਕਰੀਆਂ ਦੀਆਂ ਖ਼ਬਰਾਂ ਆਉਂਦੀਆਂ ਹਨ ਤਾਂ ਸਾਨੂੰ ਹਰ ਕੋਈ ਸਾਜਿਸ਼ੀ ਤੇ ਸਿੱਖ ਵਿਰੋਧੀ ਲੱਗਦਾ ਹੈ।
ਅਸੀਂ ਭੁੱਲ ਜਾਂਦੇ ਹਾਂ ਕਿ ਹੁਣ ਅਸੀਂ 18ਵੀਂ ਸਦੀ ਵਿੱਚ ਨਹੀਂ 21ਵੀ ਸਦੀ ਵਿੱਚ ਰਹਿ ਰਹੇ ਹਾਂ। ਕਮਿਉਨਿਟੀ ਦੇ ਤੌਰ ‘ਤੇ ਅਸੀਂ ਦਿਮਾਗ ਵਰਤਣਾ ਭੁੱਲ ਜਾਂਦੇ ਹਾਂ, ਜਦਕਿ ਨਿੱਜੀ ਜੀਵਨ ਦੇ ਫ਼ੈਸਲੇ ਬੜੇ ਸੋਹਣੇ ਦਿਮਾਗ ਨਾਲ਼ ਲੈਂਦੇ ਹਾਂ। ਕਮਿਉਨਿਟੀ ਦੇ ਤੌਰ ‘ਤੇ ਸਾਡੇ ‘ਤੇ ਭੀੜ ਦੀ ਮਾਨਸਿਕਤਾ ਹਾਵੀ ਰਹਿੰਦੀ ਹੈ।
ਦ੍ਰਿਸ਼ਟੀ ਹੀ ਨਾ ਹੋਵੇ ਤਾਂ ਦ੍ਰਿਸ਼ ਨੂੰ ਜਿਵੇਂ ਮਰਜ਼ੀ ਪ੍ਰੀਭਾਸ਼ਾ ਕਰ ਦਿੱਤਾ ਜਾਵੇ, ਲੋਕ ਉਵੇਂ ਹੀ ਮੰਨ ਲੈਂਦੇ ਨੇ। ਪੰਜਾਬ ਦੀ ਸਮੂਹਿਕ ਚੇਤਨਾ ਸਦੀਆਂ ਤੋਂ ਬਿਨਾਂ ਕਿਸੇ ਦ੍ਰਿਸ਼ਟੀਕੋਣ ਦੇ ਚੀਜ਼ਾਂ ਨੂੰ ਦੇਖਣ ਅਤੇ ਪੇਸ਼ ਕਰਨ ਦੀ ਸ਼ਿਕਾਰ ਹੈ। ਸਾਡੇ ਲੀਡਰ ਪਿਛਲੇ 200 ਸਾਲ ਤੋਂ ਬਿਨਾਂ ਕਿਸੇ ਦੂਰ-ਅੰਦੇਸ਼ੀ ਅਤੇ ਪਲੈਨਿੰਗ ਦੇ ਕੌਮ ਨੂੰ ਮੌਰਚਿਆਂ, ਸੰਘਰਸ਼ਾਂ ਦੇ ਅੰਨ੍ਹੇ ਖੂਹ ਵੱਲ ਧੱਕੀਂ ਤੁਰੇ ਜਾ ਰਹੇ ਹਨ, ਜਿਸਦੀ ਕਦੇ ਕੋਈ ਪ੍ਰਾਪਤੀ ਨਜ਼ਰ ਨਹੀਂ। ਪਰ ਕਦੇ ਕਿਸੇ ਨੇ ਇਸ ਗੰਭੀਰ ਮੁੱਦੇ ‘ਤੇ ਵਿਚਾਰ ਨਹੀ ਕੀਤੀ। ਸਭ ਦੋਸ਼ ਵਿਰੋਧੀਆਂ ਸਿਰ ਮੜ੍ਹ ਕੇ ਸੁਰਖੁਰੂ ਹੋ ਜਾਂਦੇ ਹਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਬੁੱਧ ਵਚਨ
Next articleਮਿੰਨੀ ਕਹਾਣੀ ਲੇਖਕ ਮੰਚ ਵੱਲੋਂ ਰੰਗਾ ਰੰਗ ਪ੍ਰੋਗਰਾਮ