ਰਾਏਕੋਟ/ਹਠੂਰ (ਸਮਾਜ ਵੀਕਲੀ) ਗੁਰਭਿੰਦਰ ਗੁਰੀ :- ਪੰਜਾਬ ਪੁਲਿਸ ਥਾਣਾ ਹਠੂਰ ਵੱਲੋ ਤਿੰਨ ਨੌਜਵਾਨਾ ਨੂੰ 20 ਨਸੀਲੀਆ ਗੋਲੀਆ ਸਮੇਂਤ ਕਾਬੂ ਕੀਤਾ ਗਿਆ ਹੈ।ਇਸ ਸਬੰਧੀ ਜਾਣਕਾਰੀ ਦਿੰਦਿਆ ਪੁਲਿਸ ਥਾਣਾ ਹਠੂਰ ਦੇ ਐਸ ਆਈ ਗੁਰਸੇਵਕ ਸਿੰਘ ਨੇ ਦੱਸਿਆ ਕਿ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਹਠੂਰ ਤੋ ਰਾਮੇ ਵਾਲੀ ਸੜਕ ਤੇ ਜਠੇਰਿਆ ਦੀ ਜਗ੍ਹਾ ਕੋਲ ਤਿੰਨ ਨੌਜਵਾਨ ਨਸੀਲੀਆ ਗੋਲੀਆ ਵੇਚਦੇ ਹਨ ਅਤੇ ਖੁਦ ਵੀ ਖਾਣ ਦੇ ਆਦੀ ਹਨ।ਜਿਸ ਦੇ ਅਧਾਰ ਤੇ ਪੁਲਿਸ ਨੇ ਮੌਕੇ ਤੋ ਹੀ ਪ੍ਰਿਤਪਾਲ ਸਿੰਘ ਉਰਫ ਪ੍ਰਿਤਾ ਪੁੱਤਰ ਹਰਦੇਵ ਸਿੰਘ ਪਿੰਡ ਚਕਰ,ਪਰਦੀਪ ਸਿੰਘ ਉਰਫ ਡਿੰਪੀ ਪੁੱਤਰ ਸੁਖਵਿੰਦਰ ਸਿੰਘ ਵਾਸੀ ਰਣਧੀਰਗੜ੍ਹ ਅਤੇ ਨਰਿੰਦਰ ਸਿੰਘ ਉਰਫ ਨਿੰਦੀ ਪੁੱਤਰ ਨਾਥੀ ਰਾਮ ਪਿੰਡ ਭੰਮੀਪੁਰਾ ਕਲਾਂ ਨੂੰ ਨਸੀਲੀਆ ਗੋਲੀਆ ਸਮੇਤ ਗ੍ਰਿਫਤਾਰ ਕਰ ਲਿਆ ਹੈ।ਜਿਨ੍ਹਾ ਦੇ ਖਿਲਾਫ ਥਾਣਾ ਹਠੂਰ ਵਿਖੇ ਧਾਰਾ 22,27-61-85 ਐਨ ਡੀ ਪੀ ਐਸ ਐਕਟ ਤਹਿਤ ਮੁਕੱਦਮਾ ਨੰਬਰ 96 ਦਰਜ ਕੀਤਾ ਗਿਆ ਹੈ ਅਤੇ ਬਾਕੀ ਪੁੱਛਗਿੱਛ ਕੀਤੀ ਜਾ ਰਹੀ ਹੈ।ਇਸ ਮੌਕੇ ਉਨ੍ਹਾ ਨਾਲ ਏ ਐਸ ਆਈ ਸੁਲੱਖਣ ਸਿੰਘ, ਏ ਐਸ ਆਈ ਕੁਲਵੰਤ ਸਿੰਘ,ਹੌਲਦਾਰ ਸਤਿੰਦਰ ਸਿੰਘ,ਮੁੱਖ ਮੁਨਸੀ ਕੁਲਵੰਤ ਸਿੰਘ ਆਦਿ ਕਰਮਚਾਰੀ ਹਾਜ਼ਰ ਸਨ।
ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly


