ਗਿਆਨ ਭਰਪੂਰ ਪੁਸਤਕਾਂ ਸਾਨੂੰ ਚੰਗੀ ਜੀਵਨ ਜਾਚ ਸਿਖਾਉਂਦੀਆਂ ਹਨ- ਸੰਤ ਸੀਚੇਵਾਲ
ਕਪੂਰਥਲਾ ,(ਸਮਾਜ ਵੀਕਲੀ) ( ਕੌੜਾ )-ਚੰਗੀਆਂ ਕਿਤਾਬਾਂ ਦੀ ਸਾਡੇ ਜੀਵਨ ਵਿੱਚ ਵੱਡੀ ਭੂਮਿਕਾ ਹੈ ਅਤੇ ਇਹ ਸਾਨੂੰ ਚੰਗੀ ਜੀਵਨ ਜਾਚ ਸਿਖਾਉਂਦੀਆਂ ਹਨ ਇਹ ਸ਼ਬਦ ਪਦਮ ਸ਼੍ਰੀ ਸੰਤ ਬਾਬਾ ਬਲਬੀਰ ਸਿੰਘ ਸੀਚੇਵਾਲ ਨੇ ਨਰਿੰਦਰ ਸਿੰਘ ਜੀਰਾ ਦੀ ਕਿਤਾਬ ‘ਆਦਰਸ਼ ਸਮਾਜ ਦੀ ਸਿਰਜਣਾ ਸਭਾਵਨਾਵਾਂ ਤੇ ਚੁਣੌਤੀਆਂ’ ਨੂੰ ਲੇਖਕਾਂ, ਵਿਦਵਾਨਾਂ ਅਤੇ ਸਾਹਿਤ ਪ੍ਰੇਮੀਆਂ ਦੀ ਹਾਜ਼ਰੀ ਵਿੱਚ ਲੋਕ ਅਰਪਣ ਕਰਦਿਆਂ ਕਹੇ ।ਉਹਨਾਂ ਕਿਹਾ ਕਿ ਅਜਿਹੀਆਂ ਕਿਤਾਬਾਂ ਸਮਾਜ ਨੂੰ ਸੇਧ ਪ੍ਰਦਾਨ ਕਰਦੀਆਂ ਹਨ। ਇਸ ਮੌਕੇ ਸਾਹਿਤ ਸਭਾ ਸੁਲਤਾਨਪੁਰ ਲੋਧੀ ਦੇ ਸਕੱਤਰ ਮੁਖਤਾਰ ਸਿੰਘ ਚੰਦੀ ਨੇ ਕਿਹਾ ਕਿ ਇਸ ਕਿਤਾਬ ਰਾਹੀਂ ਲੇਖਕ ਨੇ ਵੱਧ ਰਹੀ ਬੇਰੁਜ਼ਗਾਰੀ, ਭੁੱਖਮਰੀ, ਮਹਿੰਗਾਈ ਆਦਿ ਸਮਸਿਆਵਾਂ ਦੇ ਨਾਲ ਨਾਲ ਨਸ਼ਿਆਂ ਦੇ ਵਧਦੇ ਪ੍ਰਕੋਪ, ਸਿਹਤ ਤੇ ਸਿੱਖਿਆ ਦੇ ਖੇਤਰ ਵਿੱਚ ਆ ਰਹੇ ਨਿਘਾਰ ਬਾਰੇ ਫਿਕਰਮੰਦੀ ਜਾਹਰ ਕਰਦੇ ਹੋਏ ਸਮਾਜ ਨੂੰ ਜਾਗਰੂਕ ਕਰਨ ਦਾ ਯਤਨ ਕੀਤਾ ਹੈ। ਇਸ ਮੌਕੇ ਉੱਗੇ ਲੇਖਕ ਸੁਰਿੰਦਰ ਸਿੰਘ ਨੇਕੀ ,ਅਮਰਜੀਤ ਸਿੰਘ ਸਨੇਰਵੀ ਅਤੇ ਜਰਨੈਲ ਸਿੰਘ ਭੁੱਲਰ ਨੇ ਕਿਹਾ ਕਿ ਇਸ ਕਿਤਾਬ ਦਾ ਲੇਖਕ ਆਪਣੇ ਸਮਾਜ ਅਤੇ ਮਿੱਟੀ ਨਾਲ ਪੂਰੀ ਪ੍ਰਤਿਬੱਧਤਾ ਨਾਲ ਜੁੜਿਆ ਹੋਇਆ ਹੈ ਅਜਿਹੇ ਵਿਸ਼ਿਆਂ ਬਾਬਤ ਇਹ ਉਸ ਦੀ ਚੌਥੀ ਕਿਤਾਬ ਹੈ ਜਿਸ ਵਿੱਚ ਉਸਨੇ ਕੁਦਰਤੀ ਸਰੋਤਾਂ ਦੇ ਬਚਾਓ ਪ੍ਰਦੂਸ਼ਣ ਮਾਤ ਭਾਸ਼ਾ ਦੇ ਮਹੱਤਵ, ਵਿਸ਼ਵ ਸ਼ਾਂਤੀ ਆਦਿ ਵਿਸ਼ਿਆਂ ਤੇ ਜਾਣਕਾਰੀ ਭਰਪੂਰ ਲੇਖ ਲਿਖ ਕੇ ਸੁਚੱਜੇ ਸਮਾਜ ਦੀ ਸਿਰਜਣਾ ਦਾ ਸੰਕਲਪ ਸਿਰਜਿਆ ਹੈ। ਸਮਾਗਮ ਨੂੰ ਲੇਖਕ ਤੋਂ ਇਲਾਵਾ ਉੱਘੇ ਲੇਖਕ ਕੇਵਲ ਕਲੋਟੀ ਅਤੇ ਐਡਵੋਕੇਟ ਰਜਿੰਦਰ ਸਿੰਘ ਰਾਣਾ ਨੇ ਵੀ ਸੰਬੋਧਨ ਕੀਤਾ। ਸਮਾਗਮ ਦੀ ਪ੍ਰਧਾਨਗੀ ਡਾਕਟਰ ਸਵਰਨ ਸਿੰਘ, ਨਾਵਲਕਾਰ ਸੁਰਿੰਦਰ ਸਿੰਘ ਨੇਕੀ, ਕਹਾਣੀਕਾਰ ਅਮਰਜੀਤ ਸਿੰਘ ਸਨੇਰਵੀ, ਲੇਖਕ ਜਰਨੈਲ ਸਿੰਘ ਭੁੱਲਰ ਅਤੇ ਕੇਵਲ ਕਲੋਟੀ ਨੇ ਕੀਤੀ। ਸਮਾਗਮ ਦਾ ਸੰਚਾਲਨ ਮੁਖਤਾਰ ਸਿੰਘ ਚੰਦੀ ਨੇ ਕਾਵਿਕ ਅੰਦਾਜ਼ ਵਿੱਚ ਕੀਤਾ। ਸਮਾਗਮ ਦੇ ਅੰਤ ਵਿੱਚ ਡਾਕਟਰ ਸਵਰਨ ਸਿੰਘ ਪ੍ਰਧਾਨ ਸਾਹਿਤ ਸਭਾ ਨੇ ਆਏ ਹੋਏ ਸਾਹਿਤ ਪ੍ਰੇਮੀਆਂ ਦਾ ਧੰਨਵਾਦ ਕੀਤਾ। ਇਸ ਮੌਕੇ ਲਾਡੀ ਭੁੱਲਰ, ਬਲਵੀਰ ਸਿੰਘ ਸ਼ੇਰਪੁਰੀ, ਗੁਰਮੇਲ ਜੈਨਪੁਰੀ, ਮਾਸਟਰ ਸੁੱਚਾ ਸਿੰਘ ਮਿਰਜ਼ਾਪੁਰ, ਮਾਸਟਰ ਦੇਸਰਾਜ, ਮਾਸਟਰ ਗੁਰਚਰਨ ਦਾਸ, ਮਾਸਟਰ ਕਰਨੈਲ ਸਿੰਘ, ਗੁਰਚਮਨ ਲਾਲ, ਜੱਗਾ ਸਿੰਘ ਸ਼ੇਖ ਮਾਂਗਾ ,ਹਰਜਿੰਦਰ ਸਿੰਘ ਧੰਜੂ ,ਗੁਰਦੀਪ ਸਿੰਘ ਹੱਲਣ ਆਦਿ ਵੀ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly