ਨਾਨਕੀ ਦਾ ਵੀਰ

(ਸਮਾਜ ਵੀਕਲੀ)

ਉੱਚ ਦਾ ਪੀਰ ਸੀ ਨਾਨਕੀ ਦਾ ਵੀਰ ,
ਗਿ੍ਹਸਥੀ ਵਿਚ ਰਹਿੰਦਿਆਂ ਵੀ ਸੀ ਉਹ ਫ਼ਕੀਰ।
ਭੁੱਖੇ ਸਾਧੂਆਂ ਤਾਈਂ ਲੰਗਰ ਛਕਾ ਕੇ,
ਮਨ ਮੋਹਿਆ ਦਾਤੇ ਨਾਲ ਹੋ ਕੇ ਇਕਸੀਰ ।

1469 ਨਨਕਾਣੇ ਵਿੱਚ ਅਵਤਾਰ ਧਾਰਿਆ,
ਕੁਛ ਤਾਲੀਮ ਵਿਦਿਆ ਲੈਣ ਲਈ ਪੜ੍ਹਨੇ ਪਾਇਆ।
ਪਾਧੇ ਪੜ੍ਹਾਈ ਪੈਂਤੀ, ਬਾਬੇ ਕਿਹਾ ਪਾਧੇ ਨੂੰ,
ੳ ਤੋਂ ਪਹਿਲਾਂ ਕੀ ਹੁੰਦਾ,ਪਾਧੇ ਗੁਰੂ ਮੰਨਿਆ ਨਾਨਕ ਨੂੰ
ਜਦੋਂ ੧ ਓਂਕਾਰ ਸਿਖਾਇਆ।

ਪਿਤਾ ਮਹਿਤਾ ਕਾਲੂ ਤੇ ਮਾਤਾ ਸੁਲੱਖਣੀ ਦੇ ਘਰ,
ਰਾਇ ਭੋਇਂ ਦੀ ਤਲਵੰਡੀ ਚ ਜਨਮ ਕੱਤਕ ਦੀ ਪੂਰਨਮਾਸ਼ੀ।
ਸਿੱਖ ਧਰਮ ਦੇ ਬਾਨੀ, ਦਸਾਂ ਗੁਰਾਂ ਦੀ ਇਕ ਜੋਤ,
ਪੂਰੇ ਜਗਤ ਨੂੰ ਨੂਰ ਦਿਖਾਇਆ ਕਰਕੇ ਹਰ ਦਿਸ਼ਾ ਚ ਉਦਾਸੀ।

ਆਤਮਿਕ ਜੀਵਨ ਤੇ ਧਰਮ ਨਿਰਪੱਖ ਘਰੇਲੂ ਜੀਵਨ,
ਕਿਰਤ ਕਰੋ, ਨਾਮ ਜਪੋ, ਵੰਡ ਛਕੋ ਦੇ ਮੁੱਢਲੇ ਅਸੂਲ।
ਸਤਿਗੁਰ ਨਾਨਕ ਪ੍ਰਗਟਿਆ ਮਿਟੀ ਧੁੰਦ ਜਗ ਚਾਨਣ ਹੋਆ,
ਫਲਸਫ਼ਾ ਵਿਕਾਰਾਂ ਨੂੰ ਤਿਆਗਣ ਵਾਲਾ ਸਭ ਪਾਸੇ ਹੋਇਆ ਮਕਬੂਲ।

ਅਮਰਜੀਤ ਸਿੰਘ ਤੂਰ
ਪਿੰਡ ਕੁਲਬੁਰਛਾਂ ਜ਼ਿਲਾ ਪਟਿਆਲਾ
ਫੋਨ ਨੰਬਰ : 9878469639

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਐ ਇਨਸਾਨ!!!
Next articleਹਉਮੈ ਤੇ ਮਿਲਵਰਤਨ