(ਸਮਾਜ ਵੀਕਲੀ)
ਨਾਨਕ ਖੁਦ ਹੀ ਹੈ ਨਿੰਰਕਾਰ ਨਾਨਕ
ਪ੍ਕਾਸ਼ ਇਲਾਹੀ, ਸਤਿ ਕਰਤਾਰ ਨਾਨਕ
ਸ਼ਬਦ ਸਰੂਪੀ, ਅਨਹਦ ਬਾਣੀ, ਸੁਰ-ਤਾਲ ਨਾਨਕ
ਬ੍ਰਹਿਮੰਡ, ਪਵਨ, ਪਾਣੀ , ਧਰਤ-ਪਾਤਾਲ ਨਾਨਕ
ਨਾਨਕ….ਨਾਨਕ …ਨਾਨਕ ..!!!
ਅਪਰਮ…ਅਪਾਰ….ਨਾਨਕ…!!!
ਦਰਵੇਸ਼ ਪਿਆਰਾ , ਕੱਟੜ ਕੁਰੀਤਾਂ ਭੰਡਣ ਵਾਲਾ
ਕਿਰਤ ਕਰਾ, ਨਾਮ ਜਪਾ, ਰਹਿਮਤਾਂ ਵੰਡਣ ਵਾਲਾ
ਮਜਬੵਾਂ ਦੀ ਬੇੜੀ , ਹੈ ਪਾਖੰਡਾਂ ਨੂੰ ਚੰਡਣ ਵਾਲਾ
ਪਾਪ, ਪੁਜਾਰੀ, ਪਾਧੇ ਪਿੱਟਣ…ਹੈ ਬੇਤਾਲ ਨਾਨਕ
ਜਪੇ ਧੰਨ ਧੰਨ ਨਿੰਰਕਾਰ , ਨਾਨਕ….
ਸਰਹੱਦਾਂ ਤੋਂ ਪਾਰ ਵੰਡੇ, ਸੰਦੇਸ਼ ਇਲਾਹੀ ਬੇਪਰਵਾਹੁ
ਨਿਰਵੈਰ ਤੇ ਨਿਰਭਉ ਬਾਬਾ, ਕਰਦਾ ਇਕ ਦੀ ਸਿਫ਼ਤ ਸਲਾਹੁ
ਸਾਗਰ ਕੀ ,ਥਲ ਕੀ ਪਰਬਤ, ਵੱਖਰੇ ਪੈਂਡੇ, ਵੱਖਰੇ ਰਾਹੁ
ਸੰਵਾਦ ਰਚਾਵੇ, ਤਖ਼ਤ ਝੁਕਾਵੇ, ਕਰੇ ਨੌ’-ਨਿਹਾਲ ਨਾਨਕ
ਜਪੇ ਧੰਨ-ਧੰਨ ਸਤਿ-ਕਰਤਾਰ ਨਾਨਕ
ਕੁਦਰਤ ਦੇ ਬਲਿਹਾਰੇ ਜਾਵੇ, ਹਾਲ ਮੁਸਾਫ਼ਿਰ ਨਾਲ਼ ਰਬਾਬੀ
ਰਾਗਾਂ ਵਿੱਚ ਰਬਾਬ ਵਜਾਵੇ, ਮਰਦਾਨਾ ਸੰਗੀ ਹੁਕਮ ਵਜਾਬੀ
ਭੁੱਖਣ-ਭਾਣੇ ਕੱਟਣ ਵਾਟਾਂ, ਤੇਜ਼ ਮੱਥੇ ਦਾ ਨੂਰ ਮਤਾਬੀ
ਨਜ਼ਰ ਸਵੱਲੀ ਜਿਸ ਤੇ ਹੋ ਜੇ, ਕਰ ਦੇ ਖੁਸ਼ਹਾਲ ਨਾਨਕ
ਜਪੇ ਧੰਨ ਧੰਨ ਨਿੰਰਕਾਰ ਨਾਨਕ
ਨਿਆਸਰਿਆਂ ਦਾ ਆਸਰਾ ਹੈ, ਹੈ ਨਿਤਾਣਿਆਂ ਦਾ ਤਾਣ
ਗਰੀਬ ਨਿਵਾਜ਼ ਮੁਰਸ਼ਦ ਮੇਰਾ, ਨਿਮਾਣਿਆਂ ਦਾ ਮਾਣ
ਪੀਰ ਫ਼ਕੀਰ ਕਰਨ ਸਿੱਜਦੇ, ਝੁਕ ਵਲੀ ਕਲੰਦਰ ਆਣ
ਅੱਲਾਹੁ, ਹਰੀ , ਰਾਮ, ਵਾਹਿਗੁਰੂ ਇਕ ਨਾਮ ਨਾਨਕ
ਜਪੇ ਧੰਨ ਧੰਨ ਧੰਨ ਨਿੰਰਕਾਰ ਨਾਨਕ
ਰੇਤਗੜੵ ਗਾਵੇ ਧਰਤੀ ਅੰਬਰ, ਨਾਨਕ ਤੂੰ ਹੀ ਤੂੰ ਨਾਨਕ
ਤੇਰੀ ਮਹਿਮਾ ਕਲਮ ਕਰੇ ਕੀ, ਤੂੰ “ਬਾਲੀ” ਹੈਂ ਤੂੰ ਮਾਲਿਕ
ਤੂੰ ਨਾਥਾਂ ਦਾ ਨਾਥ ਮੇਰੇ ਬਾਬਾ, ਤੂੰ ਖੁਦਾਇ ਤੂੰ ਖਾਲਿਕ
ਮੱਤ ਪੱਤ ਦਾ ਰਾਖ਼ਾ ਤੂੰ ਹੈਂ, “ਰੇਤਗੜੵ” ਪਰਿਤਪਾਲ ਨਾਨਕ
ਜਪੇ ਧੰਨ ਧੰਨ ਕਰਤਾ ਕਰਤਾਰ ਨਾਨਕ
ਬਾਲੀ ਰੇਤਗੜੵ
+919465129168
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly