ਯੂਥ ਭਾਜਪਾ ਵੱਲੋਂ ਨਮੋ ਨਵ ਵੋਟਰ ਸੰਮੇਲਨ ਕਰਵਾਇਆ ਗਿਆ 

ਵਿਕਸਿਤ ਰਾਸ਼ਟਰ ਬਣਾਉਣ ਲਈ ਨੌਜਵਾਨਾਂ ਦੀ ਵੱਧ ਤੋਂ ਵੱਧ ਸ਼ਮੂਲੀਅਤ ਹੋਣੀ ਚਾਹੀਦੀ ਹੈ-ਖੋਜੇਵਾਲ
ਕਪੂਰਥਲਾ, ( ਕੌੜਾ )- ਰਾਸ਼ਟਰੀ ਵੋਟਰ ਦਿਵਸ ਤੇ ਵੀਰਵਾਰ ਨੂੰ ਦੇਸ਼ ਭਰ ਵਿਚ ਯੂਥ ਭਾਜਪਾ ਵੱਲੋਂ ਨਮੋ ਨਿਊ ਵੋਟਰ ਸੰਮੇਲਨ ਦਾ ਆਯੋਜਨ ਕੀਤਾ ਗਿਆ।ਇਸੇ ਲੜੀ ਤਹਿਤ ਯੂਥ ਭਾਜਪਾ ਵੱਲੋਂ ਵਿਰਾਸਤੀ ਸ਼ਹਿਰ ਕਪੂਰਥਲ ਵਿਖੇ ਨਮੋ ਨਿਊ ਵੋਟਰ ਸੰਮੇਲਨ ਦਾ ਆਯੋਜਨ ਯੂਥ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਸੰਨੀ ਬੈਂਸ ਦੀ ਪ੍ਰਧਾਨਗੀ ਹੇਠ ਕੀਤਾ ਗਿਆ।ਇਸ ਸੰਮੇਲਨ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਲਈਡੀ ਸਕਰੀਨ ਰਾਹੀਂ ਨੌਜਵਾਨ ਵੋਟਰਾਂ ਨੂੰ ਸੰਬੋਧਨ ਕੀਤਾ।ਇਸ ਕਾਨਫਰੰਸ ਵਿੱਚ ਵਿਸ਼ੇਸ਼ ਤੌਰ ਤੇ ਪਹੁੰਚੇ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਖੋਜੇਵਾਲ ਨੇ ਕਿਹਾ ਕਿ ਚੋਣਾਂ ਵਿੱਚ ਨਵੇਂ ਵੋਟਰ ਨੌਜਵਾਨਾਂ ਦੀ ਭੂਮਿਕਾ ਬਹੁਤ ਅਹਿਮ ਰਹਿੰਦੀ ਹੈ।ਜਿਸ ਨੂੰ ਧਿਆਨ ਵਿੱਚ ਰੱਖਦਿਆਂ ਪਾਰਟੀ ਦੇ ਯੁਵਾ ਮੋਰਚਾ ਦੇ ਵਰਕਰਾਂ ਵੱਲੋਂ ਨਵੇਂ ਵੋਟਰਾਂ ਨੂੰ ਪਾਰਟੀ ਨਾਲ ਜੋੜਨ ਲਈ ਲਗਾਤਾਰ ਸੰਪਰਕ ਮੁਹਿੰਮ ਚਲਾਈ ਜਾ ਰਹੀ ਹੈ।ਖੋਜੇਵਾਲ ਨੇ ਕਿਹਾ ਕਿ ਭਾਰਤ 2047 ਤੱਕ ਵਿਸ਼ਵ ਦੇ ਇੱਕ ਵਿਕਸਤ ਦੇਸ਼ ਦੀ ਸ਼੍ਰੇਣੀ ਵਿੱਚ ਸ਼ਾਮਲ ਹੋ ਜਾਵੇਗਾ।ਪ੍ਰਧਾਨ ਮੰਤਰੀ ਦੀ ਅਗਵਾਈ ਵਿਚ ਇਸ ਦਿਸ਼ਾ ਵਿਚ ਕੰਮ ਕੀਤਾ ਜਾ ਰਿਹਾ ਹੈ।ਯੂਥ ਭਾਜਪਾ ਦੇ ਵੱਲੋਂ ਕਰਵਾਈ ਆਯੋਜਿਤ ਨਿਊ  ਵੋਟਰ ਸੰਮੇਲਨ ਚ ਖੋਜੇਵਾਲ ਨੇ ਕਿਹਾ ਕਿ ਦੇਸ਼ ਬਦਲ ਰਿਹਾ ਹੈ।ਸਾਲ 2014 ਤੋਂ ਪਹਿਲਾਂ ਦੇ ਭਾਰਤ ਨੂੰ ਦੇਖੋ ਅਤੇ ਅੱਜ ਦੇਖੋ।ਪਹਿਲਾਂ ਭਾਰਤ ਨੂੰ ਹਰ ਖੇਤੇ ਵਿਚ ਗਰੀਬ ਦੇਸ਼ ਸਮਝਿਆ ਜਾਂਦਾ ਸੀ।ਅੱਜ ਪ੍ਰਧਾਨ ਮੰਤਰੀ ਦੀ ਅਗਵਾਈ ਵਿੱਚ ਭਾਰਤ ਪ੍ਰਤੀ ਦੁਨੀਆਂ ਦੀ ਧਾਰਨਾ ਬਦਲ ਗਈ ਹੈ।ਉਨ੍ਹਾਂ ਨੇ ਨਵੇਂ ਵੋਟਰਾਂ ਨੂੰ ਵੀ ਸੱਦਾ ਦਿੱਤਾ ਹੈ ਕਿ ਲੋਕਤੰਤਰ ਦੇ ਉਤਸ਼ਾਹ ਵਿੱਚ ਉਨ੍ਹਾਂ ਦਾ ਬਹੁਤ ਵੱਡਾ ਰੋਲ ਹੈ।ਉਹ ਨਿਊ ਵੋਟਰ ਲਿਸਟ ਵਿਚ ਆਪਣਾ ਨਾਮ ਦਰਜ ਕਰਵਾਉਣ।ਉਨ੍ਹਾਂ ਕਿਹਾ ਕਿ ਅੱਜ ਦੇਸ਼ ਭਰ ਵਿੱਚ 6 ਹਜ਼ਾਰ ਥਾਵਾਂ ਤੇ ਨਿਊ ਵੋਟਰ ਸੰਮੇਲਨ ਪ੍ਰੋਗਰਾਮ ਆਯੋਜਿਤ ਕੀਤੇ ਗਏ ਹਨ,ਜਿਸ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ,ਭਾਜਪਾ ਦੇ ਰਾਸ਼ਟਰੀ ਪ੍ਰਧਾਨ ਜੇ.ਪੀ.ਨੱਢਾ ਅਤੇ ਰਾਸ਼ਟਰੀ ਯੁਵਾ ਮੋਰਚਾ ਦੇ ਪ੍ਰਧਾਨ ਸੁਰੇਸ਼ ਨੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਭਾਰਤ ਇੱਕ ਨੌਜਵਾਨ ਦੇਸ਼ ਹੈ।2047 ਭਾਰਤ ਨੂੰ  ਵਿਕਸਤ ਰਾਸ਼ਟਰ ਬਣਾਉਣਾ ਹੈ ਅਤੇ ਵਿਕਸਿਤ ਰਾਸ਼ਟਰ ਬਣਾਉਣ ਵਿਚ ਨੌਜਵਾਨਾਂ ਦੀ ਵੱਡੀ ਸ਼ਮੂਲੀਅਤ ਹੋਣੀ ਚਾਹੀਦੀ ਹੈ।ਉਨ੍ਹਾਂ ਕਿਹਾ ਕਿ ਨਵੇਂ ਵੋਟਰ ਪ੍ਰੋਗਰਾਮ ਵਿੱਚ ਦੇਸ਼ ਦੇ ਨੌਜਵਾਨ ਸ਼ਾਮਲ ਹੋਏ ਹਨ।ਉਨ੍ਹਾਂ ਕਿਹਾ ਕਿ ਰਾਸ਼ਟਰੀ ਵੋਟਰ ਦਿਵਸ ਤੇ ਨੌਜਵਾਨਾਂ ਦੇ ਵਿਚ ਆਉਣਾ ਆਪਣੇ ਆਪ ਚ ਨਵੀ ਊਰਜਾ ਭਰਦਾ ਹੈ।ਉਨ੍ਹਾਂ ਕਿਹਾ ਕਿ 18 ਤੋਂ 25 ਸਾਲ ਦੀ ਉਮਰ ਅਜਿਹੀ ਹੁੰਦੀ ਹੈ ਜਦੋਂ ਵਿਅਕਤੀ ਦਾ ਜੀਵਨ ਕਈ ਪਰਿਵਰਤਨਾਂ ਦਾ ਗਵਾਹ ਬਣ ਜਾਂਦਾ ਹੈ।ਨੌਜਵਾਨ ਵੋਟਰ ਅੰਮ੍ਰਿਤ ਕਾਲ ਨਾਲ ਜੁੜ ਗਏ ਹਨ।ਇਹ 75ਵਾਂ ਗਣਤੰਤਰ ਦਿਵਸ ਹੈ।ਤੁਸੀਂ ਆਉਣ ਵਾਲੇ 25 ਸਾਲ ਆਪਣੇ ਫਰਜ਼ ਦੇ ਪ੍ਰਤੀ  ਨਿਭਾਓ।ਇਸ ਮੌਕੇ ਤੇ ਯੂਥ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਸੰਨੀ ਬੈਂਸ,ਭਾਜਪਾ ਦੇ ਜ਼ਿਲ੍ਹਾ ਮੀਤ ਪ੍ਰਧਾਨ ਅਸ਼ਵਨੀ ਤੁਲੀ,ਜ਼ਿਲ੍ਹਾ ਮੀਤ ਪ੍ਰਧਾਨ ਯਾਦਵਿੰਦਰ ਪਾਸੀ,ਜ਼ਿਲ੍ਹਾ ਮੀਤ ਪ੍ਰਧਾਨ ਅਸ਼ੋਕ ਮਾਹਲਾ, ਮੰਡਲ ਪ੍ਰਧਾਨ ਕਮਲ ਪ੍ਰਭਾਕਰ,ਮੰਡਲ ਪ੍ਰਧਾਨ ਰਾਕੇਸ਼ ਗੁਪਤਾ,ਕਿਸਾਨ ਮੋਰਚਾ ਦੇ ਪ੍ਰਧਾਨ ਰਣਜੀਤ ਸਿੰਘ ਬੀਬੜੀ,ਵਿਸਥਾਰਕ ਅਨਿਲ ਵਾਲੀਆ,ਸਾਹਿਲ ਵਾਲੀਆ,ਰਾਜਨ ਚੌਹਾਨ,ਦੀਪਕ ਕੁਮਾਰ,ਭੰਡਾਲ ਸਾਬ,ਰਾਜਨ ਠੀਗੀ,ਅਰਸ਼ਦੀਪ ਅਭੀ, ਚਾਹਤ ਨਾਹਰ,ਕਮਲ ਮਹਿਰਾ,ਮਨਮੀਤ ਸਿੰਘ ਆਦਿ ਹਾਜ਼ਰ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ

https://play.google.com/store/apps/details?id=in.yourhost.samajweekly

Previous articleਸ੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਚ ਗਣਤੰਤਰ ਦਿਵਸ ਮਨਾਇਆ ਗਿਆ
Next articleਯੂਨੀਵਰਸਿਟੀ ਕਾਲਜ ਫੱਤੂਢੀਗਾ ਵਿਖੇ ਸੈਮੀਨਾਰ ਆਯੋਜਿਤ