ਰਿਸ਼ਤੇ ਜੋਂ ਮਜਬੂਤ ਹੁੰਦੇ ਨੇ

ਮਨਪ੍ਰੀਤ ਕੌਰ

(ਸਮਾਜ ਵੀਕਲੀ)

ਰਿਸ਼ਤੇ ਜੋਂ ਮਜਬੂਤ ਹੁੰਦੇ ਨੇ
ਬਿਨ ਕਹੇ ਹੀ ਮਹਿਸੂਸ ਹੁੰਦੇ ਨੇ …

ਦੂਰ ਹੋ ਕੇ ਜਾਪਣ
ਜਿਉ ਪਾਸ ਹੁੰਦੇ ਨੇ
ਜੀਊਣੇ ਦੀ ਦਿੰਦੇ
ਓਹ ਆਸ ਹੁੰਦੇ ਨੇ
ਸੋਚ ਕੇ ਦਿਲ ਖਿਲਦਾ
ਤੱਕ ਓਹਨਾ ਨੂੰ
ਨੈਣ ਸੁੱਚੇ ਹੁੰਦੇ ਨੇ
ਰਿਸ਼ਤੇ ਜੋਂ ਮਜਬੂਤ ਹੁੰਦੇ ਨੇ
ਬਿਨ ਕਹੇ ਹੀ ਮਹਿਸੂਸ ਹੁੰਦੇ ਨੇ ।।

ਜਦ ਹੋਵਣ ਨਾਲ ਅਸਾਡੇ ਓਹ
ਜਿੰਦਗੀ ਫੁੱਲਾ ਜਹੀ ਲਗਦੀ
ਇੱਕ ਦੂਜੇ ਨੂੰ ਪਛਾਣਦੇ ਆ
ਹਰ ਰੁੱਤ ਮਾਣਦੇ ਆ
ਪਤਝੜ ਵੀ ਬਹਾਰ ਜਹੀ ਲਗਦੀ
ਸੰਗ ਓਹਨਾ ਟੁਰਦੇ ਜਿਉ
ਰਾਹ ਛੋਟੇ ਹੁੰਦੇ ਨੇ
ਰਿਸ਼ਤੇ ਜੋਂ ਮਜਬੂਤ ਹੁੰਦੇ ਨੇ
ਬਿਨ ਕਹੇ ਹੀ ਮਹਿਸੂਸ ਹੁੰਦੇ ਨੇ।।

ਲੱਖ ਕਰਦੇ ਹੋਵਣ ਗੱਲਾਂ
ਪਰ ਪਿਆਰ ਦੀ ਜੁਬਾਨ ਨਹੀਂ ਹੁੰਦੀ
ਅੱਖੀਆਂ ਯਾਰ ਦੀਆਂ ਪੜ੍ਹ ਜਾਵੇ
ਫਿਰ ਪੜ੍ਹਣੀ ਓਹਨੂੰ ਪੈਂਦੀ
ਕੁਰਾਨ ਨਹੀਂ ਹੁੰਦੀ
ਯਾਰ ਬਣ ਜਾਂਦਾ ਖੁਦਾ
ਦੀਦਾਰ ਓਹਦੇ ਨੂੰ
ਸਿਜਦੇ ਹੁੰਦੇ ਨੇ
ਰਿਸ਼ਤੇ ਜੋਂ ਮਜਬੂਤ ਹੁੰਦੇ ਨੇ
ਬਿਨ ਕਹੇ ਹੀ ਮਹਿਸੂਸ ਹੁੰਦੇ ਨੇ।।

ਮਨਪ੍ਰੀਤ ਕੌਰ
ਮਾਨਸਾ, ਪੰਜਾਬ
ਫੋਨ ਨੰਬਰ 9729013780

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਝੋਨਾ ਲਾਉਣ ਵਾਲੇ ਮਜ਼ਦੂਰ ਸਾਥੀਆਂ ਦੇ ਨਾਂ
Next article(ਨਵੀਂ ਹਵਾ)