ਵਿੱਛੜੀ ਧੀ ਦੇ ਨਾਂ

ਬੱਚੀ ਦੀ ਮੇਰੇ ਨਾਲ ਜਨਮ ਵੇਲੇ ਦੀ ਫੋਟੋ
(ਸਮਾਜ ਵੀਕਲੀ)
ਅਰਸ਼ਾਂ ਤੇ ਉਡਾਰੀਆਂ ਲਗਾਉਣ ਲਈ ,
          ਅੰਬਰਾਂ ਤੇ ਪੀਘਾਂ ਪਾਉਣ ਲਈ।
ਕਨੇਡਾ ਨੂੰ ਗਲਵਕੜੀ  ਪਾਉਣ ਲਈ ,
           ਤੂੰ ਮਾਰੀ ਉਡਾਰੀ ਕਨੇਡਾ ਲਈ।
ਪੜ੍ਹਾਈ ਕੀਤੀ ਡਿਗਰੀ ਪਾਉਣ ਲਈ ,
          ਖ਼ੁਸ਼ੀਆਂ ਝੋਲ਼ੀ ਲਿਆਉਣ ਲਈ ।
ਵਰਕ ਪਰਮਿਟ ਡਾਲਰ ਕਮਾਉਣ ਲਈ ,
            ਤੂੰ ਮਾਰੀ ਉਡਾਰੀ ਕਨੇਡਾ ਲਈ।
ਨਾ ਮੁਰਾਦ ਬਿਮਾਰੀ  ਨੇ ਜਕੜ  ਲਈ ,
             ਸੁਪਨੇ ਦੀ ਤਾਣੀ ਉਲਝ ਗਈ।
ਪੀ ਆਰ ਚੱਕਰ ‘ ਚ ਕਨੇਡਾ ਰਹਿ ਗਈ ,
           ਸਾਰਾ ਦੁੱਖ ਇਕੱਲੀ ਸਹਿ ਗਈ।
ਮਾਂ ਬਾਪ ਨੂੰ ਟੈਨਸ਼ਨ ਤੋਂ ਬਚਾਉਣ ਲਈ ,
           ਸਾਰਾ ਦਰਦ ਅੰਦਰ ਸਹਿ ਗਈ।
ਨਾ ਮੁਰਾਦ ਬਿਮਾਰੀ ਨਾਲ ਲੜਦੀ ਗਈ ,
              ਨੰਨੀ ਪਰੀ ਜਾਨ ਹਾਰ ਗਈ।
ਅਕਾਲ ਚਲਾਣੇ ਦਿਨ  ਪੀ ਆਰ ਆਈ ,
            ਵੇਖਣ ਤੋਂ ਪਹਿਲਾਂ ਹੀ ਸੌਂ ਗਈ ।
ਸਾਰੇ ਅਰਮਾਨਾਂ ਨੂੰ ਦਿਲ ਵਿੱਚ ਲੈ ਗਈ ,
         ਸਾਰਾ ਦਰਦ ਇਕੱਲੀ ਸਹਿ ਗਈ।
ਜੋ ਲੇਖ ਰੱਬ ਨੇ ਲਿਖੇ ਓਵੇਂ ਨਿਭਾ ਗਈ ,
          ਪੰਜਾਬ ਜੰਮੀ ਕਨੇਡਾ ਸਮਾ ਗਈ।
ਵਾਹਿਗੁਰੂ ਜੀ ਚਰਨਾਂ ‘ ਚ ਰੱਖਣ ਧੀਏ ,
           ਇਹੀ ਅਰਦਾਸ ਦਿਲੋਂ ਆ ਰਹੀ।

– ਇਕਬਾਲ ਸਿੰਘ ਪੁੜੈਣ 8872897500 

Previous articleਦੋ ਕਿਤਾਬਾਂ ਦਾ ਲੋਕ ਅਰਪਣ ਅਤੇ ਸਨਮਾਨ ਸਮਾਰੋਹ
Next articleWar and Punishment in Ukraine