ਨਾਮ ਦੇ ਰਸੀਏ ਸ੍ਰੀਮਾਨ ਸੰਤ ਗੁਰਬਚਨ ਦਾਸ ਜੀ ਦਾ ਸੈਂਕੜੇ ਸੇਜਲ ਅੱਖਾਂ ਵਿੱਚ ਹੋਇਆ ਅੰਤਿਮ ਸੰਸਕਾਰ

 ਡੇਰਾ ਸੱਚਖੰਡ ਬੱਲਾਂ ਦੇ ਗੱਦੀ ਨਸ਼ੀਨ ਸਤਿਗੁਰੂ ਨਿਰੰਜਨ ਦਾਸ  ਜੀ ਸਮੇਤ ਚੱਕ ਲਾਦੀਆ ਪੁੱਜਿਆ ਵੱਡੀ ਗਿਣਤੀ ਵਿੱਚ ਸਾਧੂ ਸਮਾਜ

ਸੰਤ ਗੁਰਬਚਨ ਦਾਸ

ਕਨੇਡਾ /ਵੈਨਕੂਵਰ (ਸਮਾਜ ਵੀਕਲੀ) (ਕੁਲਦੀਪ ਚੁੰਬਰ)- ਪ੍ਰਭੂ ਭਗਤੀ ਵਿੱਚ ਰੰਗੀ ਹੋਈ ਆਤਮਾ ਨਾਮ ਦੇ ਰਸੀਏ ਸ਼੍ਰੀਮਾਨ ਸੰਤ ਬਾਬਾ ਗੁਰਬਚਨ ਦਾਸ ਜੀ ਦਾ ਅੱਜ ਡੇਰਾ ਚੱਕ ਲਾਦੀਆਂ ਵਿਖੇ ਅੰਤਿਮ ਸੰਸਕਾਰ ਸੈਂਕੜੇ ਸੰਗਤਾਂ ਦੀਆਂ ਨਾਮ ਅੱਖਾਂ ਅਤੇ ਵੱਡੀ ਗਿਣਤੀ ਵਿੱਚ ਪੁੱਜੇ ਸਾਧੂ ਸਮਾਜ ਦੀ ਹਾਜਰੀ ਵਿੱਚ ਕਰ ਦਿੱਤਾ ਗਿਆ । ਡੇਰਾ ਸੱਚਖੰਡ ਬੱਲਾਂ ਦੇ ਮੌਜੂਦਾ ਗੱਦੀ ਨਸ਼ੀਨ ਸ਼੍ਰੀਮਾਨ 108 ਸੰਤ ਨਿਰੰਜਨ ਦਾਸ ਦੀ ਮਹਾਰਾਜ ਜੀ ਦੇਖ ਰੇਖ ਹੇਠ ਮਹਾਂਪੁਰਸ਼ਾਂ ਦਾ ਅੰਤਿਮ ਸਸਕਾਰ ਅਤੇ ਅੰਤਿਮ ਅਰਦਾਸ ਕੀਤੀ ਗਈ। ਇਸ ਤੋਂ ਪਹਿਲਾਂ ਸਵੇਰ ਤੋਂ ਹੀ ਸੰਗਤ ਵੱਡੀ ਗਿਣਤੀ ਵਿੱਚ ਮਹਾਂਪੁਰਸ਼ਾਂ ਦੇ ਅੰਤਿਮ ਦਰਸ਼ਨਾਂ ਲਈ ਵਹੀਰਾਂ ਘੱਤਕੇ ਡੇਰਾ ਚੱਕ ਲਾਦੀਆਂ ਵਿਖੇ ਮਹਾਂਪੁਰਸ਼ਾਂ ਦੇ ਅੰਤਿਮ ਦਰਸ਼ਨ ਕਰਨ ਪੁੱਜੀ । ਵੱਡੀ ਗਿਣਤੀ ਵਿੱਚ ਸੰਗਤਾਂ ਨੇ ਆਪਣੀ ਸ਼ਰਧਾ ਅਕੀਦਤ ਦੇ ਫੁੱਲ ਅਰਪਿਤ  ਕਰਦਿਆਂ ਮਹਾਨ ਫ਼ਕੀਰ ਦੇ  ਪਰਉਪਕਾਰਾਂ ਨੂੰ ਯਾਦ ਕੀਤਾ। ਸਤਿਗੁਰ ਸੁਆਮੀ ਸਰਵਣ ਦਾਸ ਜੀ ਮਹਾਰਾਜ, ਸਤਿਗੁਰੂ ਸਵਾਮੀ ਹਰੀ ਦਾਸ ਜੀ ਮਹਾਰਾਜ, ਸਤਿਗੁਰੂ ਸਵਾਮੀ ਗਰੀਬ ਦਾਸ ਮਹਾਰਾਜ ਦੇ ਅਸ਼ੀਰਵਾਦ ਨਾਲ  ਸੰਤ ਬਾਬਾ ਗੁਰਬਚਨ ਦਾਸ ਜੀ ਨੇ ਭਗਤੀ ਮਾਰਗ ਵਿੱਚ ਪ੍ਰਭੂ ਬੰਦਗੀ ਕਰਕੇ ਆਪਣਾ ਜੀਵਨ ਸਫਲਾ ਕੀਤਾ । ਇਸ ਮੌਕੇ ਸੱਜਦ ਫਕੀਰ ਬੀਬੀ ਸ਼ਰੀਫਾਂ ਜੀ ਓਦੇਸੀਆਂ, ਸੰਤ ਰਮਿੰਦਰ ਦਾਸ ਜੀ ਬਹਾਦਰਪੁਰ ਹੁਸ਼ਿਆਰਪੁਰ, ਮਾਤਾ ਗੰਗਾ ਜੀ ਮੈਲੀ ਡੈਮ, ਸੰਤ ਬਾਬਾ ਨਿਰਮਲ ਦਾਸ ਜੀ ਬਾਬੇ ਜੋੜੇ, ਸੰਤ ਕੁਲਵੰਤ ਰਾਮ ਜੀ ਪ੍ਰਧਾਨ ਸ੍ਰੀ ਗੁਰੂ ਰਵਿਦਾਸ ਸਾਧੂ ਸੰਪ੍ਰਦਾਇ ਸੁਸਾਇਟੀ ਪੰਜਾਬ, ਸੰਤ ਪ੍ਰਦੀਪ ਦਾਸ ਜੀ ਕਠਾਰ, ਸੰਤ ਮਨਦੀਪ ਦਾਸ ਜੀ ਸਿਰਸਗੜ੍ਹ ਹਰਿਆਣਾ, ਸੰਤ ਕ੍ਰਿਸ਼ਨ ਨਾਥ ਚਹੇੜੂ ,ਸੰਤ ਹਰਮੀਤ ਸਿੰਘ ਜੀ ਬਣਾ ਸਾਹਿਬ , ਬ੍ਰਹਮ ਗਿਆਨੀ ਸੰਤ ਪ੍ਰੀਤਮ ਦਾਸ ਜੀ, ਸੰਤ ਦਲੀਪ ਦਾਸ ਜੀ ,ਸੰਤ ਆਨੰਦ ਮੁਨੀ ਜੀ, ਸੰਤ ਜੀਵਨ ਦਾਸ ਜੀ ਤਲਵਾੜਾ ਵਾਲੇ ,ਸੰਤ ਸਰਵਣ ਸਿੰਘ ਜੀ ਜੱਬੜ, ਸੰਤ ਹਰਚਰਨ ਦਾਸ ਜੀ ਸ਼ਾਮ ਚੁਰਾਸੀ , ਸੰਤ ਨਰੇਸ਼ ਗਿਰ ਜੀ ਨੰਗਲ ਖੁੰਗਾ, ਸੰਤ ਪ੍ਰੇਮ ਦਾਸ ਜੀ ਰਜਪਾਲਵਾਂ, ਸੰਤ ਨਿਰਮਲ ਦਾਸ ਢੈਹਾ, ਸੰਤ ਸੁਰਿੰਦਰ ਦਾਸ ਜੀ ਅਟਾਰੀ, ਸੰਤ ਗੁਰਮੁੱਖ ਸਿੰਘ ਜੀ ਸੱਜਣਾਂ, ਸੰਤ ਜਸਪਾਲ ਸਿੰਘ ਓਡਰਾ, ਸੰਤ ਦੇਸ ਰਾਜ ਜੀ ਦਰਾਵਾਂ, ਸੰਤ ਸੁਰਿੰਦਰ ਦਾਸ ਜੀ, ਸੰਤ ਲਖਵਿੰਦਰ ਦਾਸ ਜੀ ਕਡਿਆਣਾ, ਸ਼੍ਰੀਮਾਨ ਸੁਖਵਿੰਦਰ ਸੁੱਖੀ ਬੱਲਾਂ, ਸੰਤ ਪਰਮਿੰਦਰ ਸਿੰਘ ਜੀ ਡਗਾਣਾ, ਸੰਤ ਹਰਦੇਵ ਸਿੰਘ ਜੀ ਤਲਵੰਡੀ ਆਰਾਈਆਂ, ਬਾਬਾ ਪ੍ਰਿਥੀ ਸਿੰਘ ਬਾਲੀ ਸ਼ਾਮ ਚੁਰਾਸੀ, ਜੱਸਾ ਬਾਬਾ ਜਵੇਂ ਕਾਣੇ , ਸੰਤ ਰਣਜੋਤ ਸਿੰਘ ਰਾੜਾ ਸਾਹਿਬ ਸ਼ਾਮ ਚੁਰਾਸੀ, ਸ਼੍ਰੀਮਾਨ ਸੰਤ ਸ਼ੇਰਪੁਰ ਢੱਕੋਂ, ਬਾਬਾ ਬਲਵੰਤ ਸਿੰਘ ਡੀਂਗਰੀਆਂ ,ਸ਼੍ਰੀਮਾਨ ਆਤਮਾ ਰਾਮ ਬਨਾਰਸ, ਸਾਬਕਾ ਸੰਸਦੀ ਸਕੱਤਰ ਸਰਦਾਰ ਦੇਸਰਾਜ ਸਿੰਘ ਧੁੱਗਾ , ਡਾਕਟਰ ਜਗਦੀਸ਼ ਚੰਦਰ, ਡਾਕਟਰ ਮੀਨਾਕਸ਼ੀ ਚੰਦਰ ਕਠਾਰ, ਮਾ. ਦੇਸ ਰਾਜ ਫਗਵਾੜਾ , ਤਹਿਸੀਲਦਾਰ ਮਨੋਹਰ ਲਾਲ , ਸੰਤ ਜਸਵੰਤ ਸਿੰਘ ਨੰਗਲ ਖੇੜਾ, ਸੰਤ ਰਣਜੀਤ ਸਿੰਘ ਡਗਾਣਾ, , ਬੀਬੀ ਮੀਨਾ ਜੀ ਜੇਜੋ, ਸੰਤ ਮਹਿੰਦਰ ਦਾਸ ਮੇਗੋਵਾਲ ਗੰਜਿਆਂ , ਕਿਰਨਾ ਮਹੰਤ ਜੀ ਰਾਮਾ ਮੰਡੀ, ਸੰਤ ਲੇਖਰਾਜ ਜੀ ਨੂਰਪੁਰ ,ਸੰਤ ਪਤਰਮ ਦਾਸ ਜੀ, ਸੰਤ ਹਰੀ ਓਮ ਜੀ, ਸੰਤ ਓਮ ਦਾਸ ਜੀ, ਸੰਤ ਦਲੀਪ ਦਾਸ ਜੀ ਤਲਵਾੜਾ, ਗਿਆਨੀ ਮੇਹਰ ਸਿੰਘ ਜੀ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਧਾਰਮਿਕ ਅਤੇ ਸਮਾਜਿਕ ਖੇਤਰਾਂ ਦੀਆਂ ਅਹਿਮ ਸ਼ਖਸ਼ੀਅਤਾਂ ਹਾਜ਼ਰ ਹੋਈਆਂ, ਜਿਨਾਂ ਨੇ ਮਹਾਂਪੁਰਸ਼ਾਂ ਦੀ ਪਵਿੱਤਰ ਦੇ ਤੇ ਫੁੱਲ ਮਾਲਾਵਾਂ ਅਰਪਿਤ ਕੀਤੀਆਂ ਤੇ ਦੋਸ਼ਾਲੇ ਭੇਂਟ ਕਰਕੇ ਉਹਨਾਂ ਨੂੰ ਸ਼ਰਧਾ ਸੁਮਨ ਭੇਂਟ ਕੀਤੇ। ਮਹਾਂਪੁਰਸ਼ਾਂ ਦੀ ਮੁਕੱਦਸ ਦੇ ਤੇ ਹੈਲੀਕਾਪਟਰ ਨਾਲ ਫੁੱਲਾਂ ਦੀ ਵਰਖਾ ਕੀਤੀ ਗਈ। ਇਸ ਮੌਕੇ ਅੰਮ੍ਰਿਤ ਵੇਲੇ ਤੋਂ ਹੀ ਪ੍ਰਭੂ ਕਥਾ ਦਾ ਗੁਣਗਾਨ ਹੋਇਆ।  ਜਿਸ ਵਿੱਚ ਭਾਈ ਸ਼ਾਮਜੀਤ ਸਿੰਘ ਡਗਾਣਾ, ਭਾਈ ਹਰਪਾਲ ਸਿੰਘ ਵਿਰਦੀ ਜਲੰਧਰ ,ਭਾਈ ਪਰਮਜੀਤ ਸਿੰਘ, ਭਾਈ ਓਕਾਰ ਜੱਸੀ ਤਲਵੰਡੀ, ਭਾਈ ਸਰਵਣ ਸਿੰਘ ਰਾੜਾ ਸਾਹਿਬ ,ਸੰਤ ਪਰਮਿੰਦਰ ਸਿੰਘ ਡਗਾਣਾ, ਕਵਾਲ ਕੁਲਦੀਪ ਰੂਹਾਨੀ ਫਗਵਾੜਾ, ਕਵਾਲ ਕੁਲਦੀਪ ਕਾਦਰ , ਰਾਜ ਗੁਲਜਾਰ, ਦਿਨੇਸ਼ ਦੀਪ ਸਮੇਤ ਕਈ ਹੋਰਾਂ ਨੇ ਮਹਾਂਪੁਰਸ਼ਾਂ ਦੇ ਪਾਵਨ ਚਰਨਾਂ ਵਿੱਚ ਆਪਣੀ ਆਪਣੀ ਹਾਜ਼ਰੀ ਲਗਵਾਈ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਅੱਪਰਾ ਵਿਖੇ ‘ਜੋਕੀ’ ਬ੍ਰਾਂਡ ਕੱਪੜਿਆਂ ਦੇ ਪਹਿਲੇ ਸ਼ੋਅਰੂਮ ਦਾ ਆਹੂਜਾ ਫੈਸ਼ਨ ਕਾਰਨਰ ‘ਤੇ ਉਦਘਾਟਨ
Next articleਵਿਹੜੇ ਵਾਲਾ ਨਿੰਮ