23 ਅਪੈ੍ਲ ਨੂੰ ਬਰਸੀ ’ਤੇ ਵਿਸ਼ੇਸ਼
(ਸਮਾਜ ਵੀਕਲੀ) ਭਾਈ ਕਨੱਈਆ ਰਾਮ ਜੀ ਤੋਂ ਚੱਲੀ ਸੰਪਰਦਾਇ ਵਿੱਚ ਅਨੇਕਾਂ ਸੰਤ ਮਹਾਤਮਾ ਹੋਏ ਹਨ। ਇਸ ਸੰਪਰਦਾਇ ਵਿੱਚ ਇੱਕ ਨਾਮਵਰ ਮਹਾਂਪੁਰਸ਼ ਹੋਏ ਹਨ ਜੋ ਸੇਵਾ ਦੇ ਪੁੰਜ, ਪਰ-ਉਪਕਾਰੀ, ਕੀਰਤਨ ਦੇ ਧਨੀ ਸਨ। ਅਜਿਹੇ ਸਨ ਸੰਤ ਬਾਬਾ ਸ਼ਾਮ ਸਿੰਘ ਜੀ ਆਟਾ ਮੰਡੀ ਅੰਮ੍ਰਿਤਸਰ ਵਾਲੇ।
ਸੇਵਾਪੰਥੀ ਆਸ਼ਰਮ ਸ਼ਹਿਰ ਤੇ ਹੁਣ ਗੁਰਦੁਆਰਾ ਬਾਬਾ ਸ਼ਾਮ ਸਿੰਘ ਜੀ ਆਟਾ ਮੰਡੀ ਦੇ ਮੁਖੀ ਸੇਵਾਦਾਰਾਂ ਦੀ ਸੇਵਾਪੰਥੀ ਸੰਤ ਪ੍ਰਣਾਲੀ ਬ੍ਰਹਮ-ਗਿਆਨੀ ਭਾਈ ਕਨੱਈਆ ਰਾਮ ਜੀ ਤੋਂ ਆਰੰਭ ਹੁੰਦੀ ਹੈ। ਉਹਨਾਂ ਦੇ ਮੁੱਖ ਪਥ-ਪ੍ਰਦਰਸ਼ਕਾਂ ਦੀ ਲੜੀ ਵਿੱਚ ਭਾਈ ਸੇਵਾ ਰਾਮ ਜੀ, ਭਾਈ ਅੱਡਣ ਸ਼ਾਹ ਜੀ, ਭਾਈ ਭੱਲਾ ਰਾਮ ਜੀ, ਸੰਤ ਭਾਈ ਸਹਾਈ ਸਿੰਘ ਜੀ, ਸੰਤ ਭਾਈ ਰਾਮ ਸਿੰਘ ਜੀ, ਸੰਤ ਬਾਬਾ ਸ਼ਾਮ ਸਿੰਘ ਜੀ, ਸੰਤ ਬਾਬਾ ਝੰਡਾ ਸਿੰਘ ਜੀ, ਸੰਤ ਬਾਬਾ ਖੜਕ ਸਿੰਘ ਜੀ, ਸੰਤ ਬਾਬਾ ਦਰਸ਼ਨ ਸਿੰਘ ਜੀ ਤੇ ਵਰਤਮਾਨ ਗੱਦੀਨਸ਼ੀਨ ਸੰਤ ਬਾਬਾ ਸੰਤੋਖ ਸਿੰਘ ਜੀ ‘ਸੇਵਾਪੰਥੀ’ ਕਾਰ-ਸੇਵਾ ਵਾਲਿਆਂ ਤੱਕ ਪੁੱਜਦੀ ਹੈ।
ਸੰਤ ਬਾਬਾ ਸ਼ਾਮ ਸਿੰਘ ਜੀ ਦਾ ਜਨਮ ਸ਼ਾਹਪੁਰ ਸ਼ਹਿਰ (ਪਾਕਿਸਤਾਨ) ਵਿਖੇ ਸੰਮਤ 1860 ਬਿਕਰਮੀ ਸੰਨ 1803 ਈ: ਵਿੱਚ ਪਿਤਾ ਭਾਈ ਦਰਬਾਰੀ ਜੀ ਦੇ ਘਰ ਮਾਤਾ ਕ੍ਰਿਸ਼ਨ ਦੇਈ ਜੀ ਦੀ ਕੁੱਖੋਂ ਹੋਇਆ। ਆਪ ਦੇ ਪਿਤਾ ਜੀ ਦੀ ਮਾਲੀ ਹਾਲਤ ਕੁਝ ਗ਼ਰੀਬੀ ਵਾਲੀ ਸੀ। ਘਰ ਵਿੱਚ ਕਮਾਈ ਕਰਨ ਵਾਲਾ ਕੋਈ ਨਾ ਹੋਣ ਕਰਕੇ ਗੁਜ਼ਾਰਾ ਬੜਾ ਔਖਾ ਹੋ ਰਿਹਾ ਸੀ। ਆਪ ਦੇ ਪਿਤਾ ਨੇ ਪੰਜ ਕੁ ਸਾਲ ਦੀ ਉਮਰ ਵਿੱਚ ਬਾਲਕ ਸ਼ਾਮ ਸਿੰਘ ਨੂੰ ਨਾਲ ਲੈ ਕੇ ਸੰਤ ਰਾਮ ਸਿੰਘ ਜੀ ਦੇ ਚਰਨਾਂ ’ਤੇ ਲੰਮਾ ਪਾ ਦਿੱਤਾ ਅਤੇ ਹੱਥ ਜੋੜ ਕੇ ਬੇਨਤੀ ਕੀਤੀ, ‘‘ਕਿ ਮੈਂ ਇਸ ਬਾਲਕ ਦੀ ਪਾਲਣਾ ਕਰਨ ਤੋਂ ਅਸਮਰੱਥ ਹਾਂ, ਇਸ ਨੂੰ ਆਪ ਆਪਣੀ ਚਰਨੀਂ ਲਾ ਲਉ ਜੀ।’’ ਬਾਲਕ ਸ਼ਾਮ ਸਿੰਘ ਭਾਵੇਂ ਛੋਟਾ ਸੀ ਪਰ ਮਾਤਾ ਦੇ ਜ਼ੋਰ ਪਾਉਣ ’ਤੇ ਸੰਤਾਂ ਨੇ ਆਪਣੀ ਮੰਡਲੀ ਵਿੱਚ ਰੱਖ ਲਿਆ ਤੇ ਗੁਰੂ ਘਰ ਦੀ ਵਿੱਦਿਆ ਦੇਣੀ ਆਰੰਭ ਕਰ ਦਿੱਤੀ।
ਸੰਤ ਬਾਬਾ ਸ਼ਾਮ ਸਿੰਘ ਜੀ ਨੇ ਪੰਡਤ ਆਤਮਾ ਸਿੰਘ ਜੀ ਪਾਸੋਂ ਅੱਖਰ-ਬੋਧ ਪ੍ਰਾਪਤ ਕੀਤਾ, ਫਿਰ ਆਪ ਨੇ ਪੰਜ ਗ੍ਰੰਥੀ, ਦਸ ਗ੍ਰੰਥੀ, ਬਾਈ ਵਾਰਾਂ ਤੇ ਭਗਤ ਬਾਣੀ ਦੀ ਸੰਥਿਆ ਪ੍ਰਾਪਤ ਕੀਤੀ। ਭਾਈ ਗੱਜਣ ਸਿੰਘ ਨਿਹੰਗ ਸਿੰਘ ਨੇ ਆਪ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨੀਂ ਲਾਇਆ। ਸੰਤ ਰਾਮ ਸਿੰਘ ਜੀ ਨੇ ਸੰਤ ਸ਼ਾਮ ਸਿੰਘ ਜੀ ਨੂੰ ਕਿਹਾ ਕਿ ਗੁਰਬਾਣੀ ਲਿਖਣੀ ਸਿੱਖੋ ਤੇ ਰੋਜ਼ਾਨਾ ਕੰਠ ਵੀ ਕਰਿਆ ਕਰੋ। ਆਪ ਨੇ ਸੰਤ ਰਾਮ ਸਿੰਘ ਦੇ ਬਚਨਾਂ ਨੂੰ ਪੂਰਾ ਕਮਾਇਆ। ਆਪ ਨੇ ਗੁਰਬਾਣੀ ਲਿਖਣੀ ਸਿੱਖੀ ਅਤੇ ਸਾਰੀ ਉਮਰ ਪ੍ਰੇਮੀਆਂ ਪਾਸੋਂ ਗੁਰਬਾਣੀ ਦੀ ਲਿਖਵਾਈ ਕਰਵਾਉਂਦੇ ਰਹੇ।
ਸੰਤ ਬਾਬਾ ਸ਼ਾਮ ਸਿੰਘ ਬੜੇ ਉੱਚ ਕੋਟੀ ਦੇ ਲਿਖਾਰੀ ਸਨ। ਉਹਨਾਂ ‘ਭਗਤ ਪੇ੍ਮ ਪ੍ਰਕਾਸ਼ ਗ੍ਰੰਥ’ ਰਚਿਆ ਜੋ ਹਾਲੇ ਵੀ ਹੱਥ ਲਿਖਤ ਹੈ, ਛਪ ਨਹੀਂ ਸਕਿਆ। ਸੰਤ ਸ਼ਾਮ ਸਿੰਘ ਜੀ ਨੇ ਕੀਰਤਨ ਦੀ ਸਿਖਲਾਈ ਤੇ ਸਿਰੰਦਾ ਵਜਾਉਣ ਦੀ ਵਿੱਦਿਆ ਮੰਨੇ-ਪਰਮੰਨੇ ਉਸਤਾਦ ਭਾਈ ਲਾਲ ਚੰਦ ਜੀ ਪਾਸੋਂ ਸ਼ਾਹਪੁਰ ਜ਼ਿਲ੍ਹੇ ਵਿੱਚੋਂ ਪ੍ਰਾਪਤ ਕੀਤੀ। ਆਪ ਰਾਤ ਦੇ ਇੱਕ ਵਜੇ ਉੱਠ ਕੇ ਖੂਹ ’ਤੇ ਇਸ਼ਨਾਨ ਕਰਦੇ ਫਿਰ ਅੰਮ੍ਰਿਤ ਸਰੋਵਰ ਵਿੱਚ ਕੇਸਾਂ ਸਮੇਤ ਟੁੱਬਾ ਲਾਇਆ ਕਰਦੇ ਸਨ। ਦੋ ਵਜੇ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਸਿਰੰਦੇ ਨਾਲ ਕੀਰਤਨ ਕਰਦੇ, ਦਰਸ਼ਨੀ ਦਰਵਾਜ਼ਾ ਖੁੱਲ੍ਹਣ ਤੇ ਆਪ ਹਰਿਮੰਦਰ ਸਾਹਿਬ ਦੇ ਦਰਸ਼ਨਾਂ ਲਈ ਪ੍ਰਵੇਸ਼ ਕਰਦੇ ਤੇ ਤਿੰਨ ਪਹਿਰ ਦੀ ਨਿਰਬਾਣ ਚੌਂਕੀ ਭਰਦੇ। ਸਰਦੀਆਂ ਦੇ ਤਿੰਨ ਵਜੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਨਾ, ਫਿਰ ਗੁਰਦੁਆਰੇ ਆ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਨ ਉਪਰੰਤ ਨਿੱਤ-ਨੇਮ ਦੀਆਂ ਬਾਣੀਆਂ ਦਾ ਪਾਠ ਕਰਨਾ ਫਿਰ ਆਸਾ ਦੀ ਵਾਰ ਦਾ ਕੀਰਤਨ ਕਰਨਾ। ਸਮਾਪਤੀ ਉਪਰੰਤ ਕੁਝ ਜਲ-ਪਾਣੀ ਛਕ ਕੇ ਪਿੱਠ ਪਿੱਛੇ ਸਿਰੰਦਾ ਅਤੇ ਪੰਛੀਆਂ ਵਾਸਤੇ ਦਾਣੇ, ਫੁੱਲੀਆਂ ਆਦਿ ਲੈ ਕੇ ਸ਼੍ਰੀ ਦਰਬਾਰ ਸਾਹਿਬ ਪੁੱਜ ਜਾਂਦੇ। ਖੁੱਲ੍ਹੀਆਂ ਥਾਵਾਂ ਤੇ ਉਹ ਦਾਣੇ ਪੰਛੀਆਂ ਲਈ ਖਿਲਾਰ ਦਿੰਦੇ।
ਸੰਤ ਬਾਬਾ ਸ਼ਾਮ ਸਿੰਘ ਜੀ ਦਰਬਾਰ ਸਾਹਿਬ ਵਿਖੇ ਪਰਕਰਮਾ ਕਰਦਿਆਂ ਪੰਛੀਆਂ ਦੀਆਂ ਵਿੱਠਾਂ ਤੇ ਖੰਭ ਚੁੱਕੀ ਜਾਂਦੇ ਸਨ। ਆਪ ਕੋਲ ਇੱਕ ਝੋਲਾ (ਥੈਲਾ) ਹੁੰਦਾ ਸੀ। ਜਿਸ ਵਿੱਚ ਵਿੱਠਾਂ ਤੇ ਖੰਭ ਪਾਉਂਦੇ ਤੇ ਨਾਲ ਖੁਰਪੀ ਤੇ ਛੋਟਾ ਝਾੜੂ ਰੱਖਦੇ। ਆਪ ਸਾਰਾ ਦਿਨ ਕਿਸੇ ਨੂੰ ਕੀਰਤਨ ਸਿਖਾਉਂਦੇ, ਕਿਸੇ ਨੂੰ ਗੁਰਬਾਣੀ ਦੀ ਸੰਥਿਆ ਕਰਵਾਉਂਦੇ ਸਨ। ਆਪ ਅੱਠਾਂ ਪਹਿਰਾਂ ਵਿੱਚੋਂ ਮਸਾਂ ਚਾਰ ਘੰਟੇ ਹੀ ਆਰਾਮ ਕਰਦੇ ਸਨ। ਸੰਤ ਬਾਬਾ ਸ਼ਾਮ ਸਿੰਘ ਜੀ ਨੇ 80 ਸਾਲ ਤੋਂ ਵੀ ਵੱਧ ਸਮਾਂ ਸ਼੍ਰੀ ਦਰਬਾਰ ਸਾਹਿਬ ਤੇ ਸ਼੍ਰੀ ਅਕਾਲ ਤਖ਼ਤ ਸਾਹਿਬ ਵਿਖੇ ਦੋਵੇਂ ਵੇਲੇ ਲਗਾਤਾਰ ਕੀਰਤਨ ਦੀ ਨਿਸ਼ਕਾਮ ਸੇਵਾ ਕੀਤੀ।
ਸੰਤ ਜੀ ਨੇ ਦੋ ਵਾਰ ਸ਼੍ਰੀ ਹਜ਼ੂਰ ਸਾਹਿਬ ਜੀ ਦੀ ਪਵਿੱਤਰ ਯਾਤਰਾ ਕੀਤੀ। ਉਸ ਸਮੇਂ ਰੇਲ ਗੱਡੀ ਉਸ ਪਾਸੇ ਨਹੀਂ ਸੀ ਚੱਲੀ। ਉਹ ਰੱਖ, ਧਾਗੇ ਤਵੀਤ, ਜੰਤਰ-ਮੰਤਰ ਬਾਰੇ ਕਹਿੰਦੇ ਸਨ ਕਿ ਇਹ ਪਰਮੇਸ਼ਰ ਦੇ ਰਸਤੇ ਵਿੱਚ ਵਿਘਨ ਪਾਉਂਦੇ ਹਨ। ਆਪ ਨੇ ਅਨੇਕਾਂ ਸਦ ਗ੍ਰਹਿਸਤੀਆਂ ਨੂੰ ਸਿੱਧੇ ਰਸਤੇ ਪਾਇਆ। ਆਪ ਨੇ ਤੰਬਾਕੂ ਵੇਚਣ, ਵਰਤਣ ਵਾਲੇ ਤੋਂ ਤੰਬਾਕੂ ਛੁਡਾਇਆ।
ਸੰਤ ਬਾਬਾ ਸ਼ਾਮ ਸਿੰਘ ਨੇ ਦਸਾਂ-ਨਹੁੰਆਂ ਦੀ ਕਮਾਈ ਕੀਤੀ। ਉਹ ਵਲ-ਛਲ ਕਰਕੇ ਇਕੱਠੀ ਕੀਤੀ ਮਾਇਆ ਨੂੰ ਨਹੀਂ ਲੈਂਦੇ ਸਨ। ਆਪ ਕੋਲ ਜੋ ਵੀ ਮਾਇਆ ਆਉਂਦੀ ਸੀ, ਉਸ ਨੂੰ ਸਤਿਗੁਰੂ ਜੀ ਦੀ ਸੇਵਾ ਵਿੱਚ ਸਫਲ ਕਰ ਦਿੰਦੇ ਸਨ। ਸੰਤ ਜੀ ਗ਼ਰੀਬਾਂ ਤੇ ਬਹੁਤ ਤਰਸ ਕਰਦੇ ਸਨ। ਆਪ ਨੇ ਬੇਅੰਤ ਅਨਾਥ ਸੂਰਮਿਆਂ ਨੂੰ ਆਪਣੀਆਂ ਕੁੜਤੀਆਂ ਉਤਾਰ ਕੇ ਪਹਿਨਾ ਦਿੱਤੀਆਂ। ਆਪ ਨੇ ਬੇਅੰਤ ਲੋੜਵੰਦਾਂ ਦੀ ਚੁੱਪ-ਚਾਪ ਸਹਾਇਤਾ ਕੀਤੀ। ਸੰਤ ਸ਼ਾਮ ਸਿੰਘ ਜੀ ਨੇ ਚੋਰਾਂ ਨੂੰ ਸਿੱਧੇ ਰਸਤੇ ਪਾਇਆ। ਆਪ ਰੋਜ਼ਾਨਾ ਸ਼੍ਰੀ ਦਰਬਾਰ ਸਾਹਿਬ ਤੋਂ ਕਿਸੇ ਪ੍ਰਦੇਸੀ ਨੂੰ ਲਿਆ ਕੇ ਉਸ ਦੀ ਸੇਵਾ ਕਰਦੇ ਸਨ। ਸੰਤ ਸ਼ਾਮ ਸਿੰਘ ਜੀ ਰਹਿਤ ਵਿੱਚ ਬੜੇ ਪ੍ਰਪੱਕ ਸਨ। ਆਪ ਪੰਜ ਕਕਾਰਾਂ ਨੂੰ ਸਰੀਰ ਤੋਂ ਕਦੇ ਵੀ ਜੁਦਾ ਨਹੀਂ ਸਨ ਹੋਣ ਦਿੰਦੇ। ਆਪ ਨੇ ਭਾਈ ਵੀਰ ਸਿੰਘ, ਸਰ ਸੁੰਦਰ ਸਿੰਘ ਮਜੀਠੀਆ ਤੇ ਹੋਰ ਕਈ ਉੱਚ ਹਸਤੀਆਂ ਨੂੰ ਅੰਮ੍ਰਿਤ ਛਕਾਇਆ। ਆਪ ਨੇ ਬੇਅੰਤ ਸੰਗਤਾਂ ਨੂੰ ਸੁਖਮਨੀ ਸਾਹਿਬ ਦਾ ਮਹਾਤਮ ਦੱਸਿਆ।
ਸੰਤ ਸ਼ਾਮ ਸਿੰਘ ਜੀ ਦਾ ਸੰਤ ਅਤਰ ਸਿੰਘ ਮਸਤੂਆਣਾ ਤੇ ਸੰਤ ਕਰਮ ਸਿੰਘ ਹੋਤੀ ਮਰਦਾਨ ਵਾਲਿਆਂ ਨਾਲ ਬਹੁਤ ਡੂੰਘਾ ਪਿਆਰ ਸੀ। ਆਪ ਜੀ ਉਹਨਾਂ ਕੀਰਤਨੀਆਂ ਤੇ ਗੁਰਮਤਿ ਦੇ ਪ੍ਰਚਾਰਕਾਂ ਦੀ ਦਿਲ ਖੋਲ੍ਹ ਕੇ ਸੇਵਾ ਕਰਦੇ ਸਨ ਜਿਹੜੇ ਉਹਨਾਂ ਦੀ ਕਸਵੱਟੀ ਤੇ ਪੂਰੇ ਉੱਤਰਦੇ ਸਨ। ਆਪ ਨੇ ਡਾਕਟਰਾਂ ਨੂੰ ਵੀ ਬਚਨ ਕੀਤਾ ਕਿ ਬਿਮਾਰਾਂ ਨੂੰ ਵੇਖਣ ਲੱਗਿਆਂ ਬਾਣੀ ਦਾ ਪਾਠ ਕਰਿਆ ਕਰੋ। ਬਿਮਾਰਾਂ ਨੂੰ ਦਵਾਈ ਦੇਣ ਵੇਲੇ ਸਤਿਨਾਮੁ-ਵਾਹਿਗੁਰੂ ਆਖ ਕੇ ਦਵਾਈ ਦਿਉ। ਸੰਤ ਸ਼ਾਮ ਸਿੰਘ ਜੀ ਨੇ ਤਰਨਤਾਰਨ ਵਿਖੇ ਹਸਪਤਾਲ ਤੇ ਵਿਦਿਆਲੇ ਨੂੰ ਕਾਫੀ ਸਹਾਇਤਾ ਭੇਜੀ। ਆਪ ਸਰਬ-ਹਿੰਦ ਸਿੱਖ ਵਿੱਦਿਅਕ ਕਾਨਫਰੰਸਾਂ ਵਿੱਚ ਵੀ ਸ਼ਾਮਲ ਹੁੰਦੇ ਰਹੇ।
27 ਜੂਨ 1923 ਈ: ਮੁਤਾਬਿਕ 4 ਹਾੜ ਸੰਮਤ 1980 ਬਿਕਰਮੀ ਦਿਨ ਐਤਵਾਰ ਨੂੰ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੀ ਦੂਸਰੀ ਪਵਿੱਤਰ ਕਾਰ-ਸੇਵਾ ਸਮੇਂ ਸੰਤ ਬਾਬਾ ਸ਼ਾਮ ਸਿੰਘ ਜੀ ਨੂੰ ਜਥੇਦਾਰ ਥਾਪਿਆ ਗਿਆ। ਆਪ ਨੇ ਪੰਜ-ਪੰਜ ਹਜ਼ਾਰ ਰੁਪਏ ਦੇ ਤਿੰਨ ਛਤਰ ਸ਼੍ਰੀ ਅਕਾਲ ਤਖ਼ਤ ਸਾਹਿਬ, ਸ਼੍ਰੀ ਤਰਨਤਾਰਨ ਸਾਹਿਬ ਤੇ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਜਾ ਕੇ ਚੜ੍ਹਾਏ। ਸੰਤ ਜੀ ਨੇ ਗੁਰਦੁਆਰਾ ਖਡੂਰ ਸਾਹਿਬ, ਗੁਰਦੁਆਰਾ ਸ਼੍ਰੀ ਕੀਰਤਪੁਰ ਸਾਹਿਬ, ਸਿਆਲਕੋਟ ਦੇ ਨੇੜੇ ਗੁਰਦੁਆਰਾ ਗੁਰੂਸਰ ਸਾਹਿਬ ਆਦਿ ਵਿਖੇ ਤੇ ਹੋਰ ਬੇਅੰਤ ਥਾਵਾਂ ਤੇ ਸੇਵਾ ਕਰਵਾਈ। ਆਪ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਲਈ ਸ਼੍ਰੀ ਅਕਾਲ ਤਖ਼ਤ ਸਾਹਿਬ ਤੋਂ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਅੰਮ੍ਰਿਤ ਵੇਲੇ ਲੈ ਜਾਣ ਲਈ ਤੇ ਰਾਤ ਨੂੰ ਸ਼੍ਰੀ ਹਰਿਮੰਦਰ ਸਾਹਿਬ ਤੋਂ ਵਾਪਸ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸ਼੍ਰੀ ਅਕਾਲ ਤਖ਼ਤ ਸਾਹਿਬ ਵਿਖੇ ਲਿਆਉਣ ਲਈ ਸੋਨੇ ਦੀ ਪਾਲਕੀ ਤਿਆਰ ਕਰਵਾ ਕੇ ਭੇਟ ਕੀਤੀ।
ਸੇਵਾ ਦੇ ਪੁੰਜ, ਨਾਮ-ਬਾਣੀ ਦੇ ਰਸੀਏ, ਕੀਰਤਨ ਦੇ ਧਨੀ, ਗੁਰੂ ਘਰ ਦੇ ਅਨਿੰਨ ਸੇਵਕ ਸੰਤ ਬਾਬਾ ਸ਼ਾਮ ਸਿੰਘ ਜੀ 123 ਸਾਲ ਦੀ ਉਮਰ ਬਤੀਤ ਕਰਕੇ 11 ਵਿਸਾਖ ਸੰਮਤ 1983 ਬਿਕਰਮੀ ਮੁਤਾਬਕ 23 ਅਪ੍ਰੈਲ 1926 ਈ: ਦੀ ਰਾਤ ਸਾਢੇ ਨੌਂ ਵਜੇ ਗੁਰੂ ਚਰਨਾਂ ਵਿੱਚ ਜਾ ਬਿਰਾਜੇ।

ਕਰਨੈਲ ਸਿੰਘ ਐੱਮ.ਏ. ਲੁਧਿਆਣਾ
#1138/63-ਏ, ਗੁਰੂ ਤੇਗ਼ ਬਹਾਦਰ ਨਗਰ, ਗਲੀ ਨੰਬਰ-1, ਚੰਡੀਗੜ੍ਹ ਰੋਡ,
ਜਮਾਲਪੁਰ, ਲੁਧਿਆਣਾ ।
ਜਮਾਲਪੁਰ, ਲੁਧਿਆਣਾ ।
Email :- Karnailsinghma@gmail.com
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj