ਖੰਡਰ ਬਣ ਰਹੇ ਵਿੱਦਿਆ ਦੇ ਮੰਦਰ ਦਾ ਨਿਰਮਾਣ ਮੁਕੰਮਲ ਕਰਵਾਏਗੀ ਨੰਬਰਦਾਰ ਯੂਨੀਅਨ – ਜ਼ਿਲ੍ਹਾ ਪ੍ਰਧਾਨ ਅਸ਼ੋਕ ਸੰਧੂ

ਫ਼ੋਟੋ : ਜੰਗਲ ਬਣੇ ਸਰਕਾਰੀ ਸਕੂਲ ਨੂੰ ਮੁਕੰਮਲ ਕਰਨ ਲਈ ਗੁਹਾਰ ਲਗਾਉਂਦੇ ਜ਼ਿਲ੍ਹਾ ਪ੍ਰਧਾਨ ਅਸ਼ੋਕ ਸੰਧੂ, ਭੂਸ਼ਣ ਸ਼ਰਮਾਂ, ਬਬਿਤਾ ਸੰਧੂ ਅਤੇ ਹੋਰ ਪਤਵੰਤੇ।

ਥੋੜ੍ਹੀ ਜਿਹੀ ਸਰਕਾਰੀ ਰਾਸ਼ੀ ਜਾਰੀ ਹੋਣ ਨਾਲ ਸੰਵਰ ਜਾਵੇਗਾ ਬੱਚਿਆਂ ਦਾ ਭਵਿੱਖ

ਨੂਰਮਹਿਲ ਨਕੋਦਰ ਮਹਿਤਪੁਰ (ਹਰਜਿੰਦਰ ਪਾਲ ਛਾਬੜਾ) (ਸਮਾਜ ਵੀਕਲੀ) : ਇਤਿਹਾਸਕ ਸ਼ਹਿਰ ਨੂਰਮਹਿਲ ਵਿੱਚ ਸਰਕਾਰੀ ਸਕੂਲ ਦਾ ਨਿਰਮਾਣ ਨਾ ਹੋਣਾ ਵੀ ਇਤਿਹਾਸ ਬਣ ਚੁੱਕਾ ਹੈ। ਲਗਭਗ ਡੇਢ ਦਹਾਕੇ ਤੋਂ ਨੂਰਮਹਿਲ ਅਤੇ ਇਲਾਕੇ ਦੇ ਪਿੰਡਾਂ ਦੇ ਬੱਚਿਆਂ ਦਾ ਭਵਿੱਖ ਹਨ੍ਹੇਰੇ ਵਿੱਚ ਡੁੱਬ ਚੁੱਕਾ ਹੈ। ਸਕੂਲ ਬਨਾਉਣ ਦੇ ਮੁੱਦੇ ਉੱਤੇ ਸਾਰੇ ਜਿੰਮੇਵਾਰ ਲੋਕ ਅਤੇ ਅਵਾਮ ਚੁੱਪੀ ਧਾਰ ਬੈਠੀ ਹੈ। ਨਤੀਜਨ ਨੂਰਮਹਿਲ ਦੀ ਨਗਰ ਕੌਂਸਲ ਦੇ ਸਾਹਮਣੇ ਦੁਸਹਿਰਾ ਗਰਾਉਂਡ ਪਾਸ ਸਰਕਾਰੀ ਸਕੂਲ ਲਈ 57/58 ਲੱਖ ਰੁਪਏ ਦੀ ਸਰਕਾਰੀ ਗਰਾਂਟ ਨਾਲ ਬਣੀ ਸਰਕਾਰੀ ਇਮਾਰਤ ਜੰਗਲ ਦਾ ਰੂਪ ਅਖਤਿਆਰ ਕਰ ਚੁੱਕੀ ਹੈ।

ਥੋੜ੍ਹੀ ਜਿਹੀ ਬਾਰਿਸ਼ ਹੋਣ ਤੇ ਇਹ ਇਮਾਰਤ ਛੱਪੜ ਬਣ ਜਾਂਦੀ ਹੈ। ਇਹਨਾਂ ਗੱਲਾਂ ਤੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਹੋਇਆਂ ਨੰਬਰਦਾਰ ਯੂਨੀਅਨ ਜ਼ਿਲ੍ਹਾ ਜਲੰਧਰ ਦੇ ਪ੍ਰਧਾਨ ਲਾਇਨ ਅਸ਼ੋਕ ਸੰਧੂ ਨੰਬਰਦਾਰ ਨੂਰਮਹਿਲ ਨੇ ਕਿਹਾ ਕਿ ਹੁਣ ਬਹੁਤ ਇੰਤਜ਼ਾਰ ਕਰ ਲਿਆ ਹੈ, ਵਿੱਦਿਆ ਦੇ ਮੰਦਰ ਦੇ ਨਿਰਮਾਣ ਕਰਵਾਉਣ ਵਿੱਚ ਢਿੱਲ ਮੱਠ ਵਰਤਣੀ ਕਿਸੇ ਅਪਰਾਧ ਨਾਲੋਂ ਘੱਟ ਨਹੀਂ ਹੋਵੇਗੀ। ਨੰਬਰਦਾਰ ਯੂਨੀਅਨ ਆਪਣੇ ਨੂਰਮਹਿਲ ਨਿਵਾਸੀਆਂ ਅਤੇ ਸੰਸਥਾਵਾਂ ਨੂੰ ਨਾਲ ਲੈ ਕੇ ਸਕੂਲ ਦਾ ਕਾਰਜ ਨੇਪੜੇ ਚਾੜਣ ਵਿੱਚ ਆਪਣਾ ਪੂਰਾ ਜ਼ੋਰ ਲਗਾਵੇਗੀ। ਜਨਤਾ ਦਾ ਲੱਗਾ 57/58 ਲੱਖ ਰੁਪਿਆ ਅਤੇ ਬੱਚਿਆਂ ਦਾ ਭਵਿੱਖ ਡੁੱਬਣ ਨਹੀਂ ਦੇਵੇਗੀ।

ਇਸ ਮੌਕੇ ਰਾਮਾ ਡਰਾਮਾਟਿਕ ਦੇ ਪ੍ਰਧਾਨ ਭੂਸ਼ਣ ਸ਼ਰਮਾਂ, ਨੰਬਰਦਾਰ ਯੂਨੀਅਨ ਦੇ ਜਨਰਲ ਸਕੱਤਰ ਸੁਰਿੰਦਰਪਾਲ ਸਿੰਘ ਬੁਰਜਕੇਲਾ, ਕੈਸ਼ੀਅਰ ਰਾਮ ਦਾਸ ਬਾਲੂ ਚੂਹੇਕੀ, ਪ੍ਰੈਸ ਸਕੱਤਰ ਤਰਸੇਮ ਲਾਲ ਉੱਪਲ ਜਾਗੀਰ, ਲਾਇਨਜ਼ ਕਲੱਬ ਡ੍ਰੀਮ ਦੇ ਪ੍ਰਧਾਨ ਲਾਇਨ ਅਸ਼ੋਕ ਸੰਧੂ, ਸੈਕਟਰੀ ਲਾਇਨ ਬਬਿਤਾ ਸੰਧੂ, ਕਲੱਬ ਮੈਂਬਰਸ਼ਿਪ ਚੇਅਰਪਰਸਨ ਲਾਇਨ ਸ਼ਰਨਜੀਤ ਸਿੰਘ, ਪ੍ਰੈਸ ਸੈਕਟਰੀ ਲਾਇਨ ਦਿਨਕਰ ਸੰਧੂ, ਪੀ.ਆਰ.ਓ ਲਾਇਨ ਸੋਮਿਨਾਂ ਸੰਧੂ, ਸਮਾਜ ਸੇਵੀ ਸੀਤਾ ਰਾਮ ਸੋਖਲ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪਾਸ ਗੁਹਾਰ ਲਗਾਈ ਹੈ ਕਿ ਉਹ ਥੋੜ੍ਹੀ ਜਿਹੀ ਰਾਸ਼ੀ ਜਾਰੀ ਕਰਨ ਵਿੱਚ ਉੱਦਮ ਕਰਨ ਅਤੇ ਸਰਕਾਰੀ ਸਕੂਲ ਤੁਰੰਤ ਚਾਲੂ ਕਰਵਾਕੇ ਨੂਰਮਹਿਲ ਅਤੇ ਇਲਾਕਾ ਨਿਵਾਸੀਆਂ ਨੂੰ ਆਪਣੀ ਸਰਕਾਰ ਦਾ ਸਰਕਾਰੀ ਤੋਹਫ਼ਾ ਦੇਣ।

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਨੌਜਵਾਨੀ ਨੂੰ ਨਵੀਂ ਸੇਧ ਦੇਵੇਗਾ ਕਿਸਾਨ ਸੰਘਰਸ਼
Next articleਅੰਤਰਰਾਸ਼ਟਰੀ ਕਬੱਡੀ ਖਿਡਾਰੀ ਹਰਵਿੰਦਰ ਸਿੰਘ ਕਾਲਾ ਲਾਏ ਮਹਿਲਾ ਚੌਂਕੀ ਦੇ ਇੰਚਾਰਜ l