ਨਜਮ

ਮਹਿੰਦਰ ਸੂਦ

(ਸਮਾਜ ਵੀਕਲੀ)

।।ਬਾਬਾ ਸਾਹਿਬ ਦਾ ਜਨਮ ਦਿਹਾੜਾ।।

ਜੈ ਭੀਮ ਜੈ ਭਾਰਤ ਦੇ ਜੈਕਾਰਿਆਂ ਨਾਲ ਗੁੰਝਿਆਂ ਹੈ
ਵਿਸ਼ਵ ਸਾਰਾ
ਭਾਰਤ ਰਤਨ ਡਾ ਭੀਮ ਰਾਓ ਅੰਬੇਡਕਰ ਜੀ ਦਾ ਹੈ
ਅੱਜ ਜਨਮ ਦਿਹਾੜਾ।।

132ਵੇਂ ਜਨਮ ਦਿਹਾੜੇ ਤੇ ਆਜੋ ਆਪਾਂ ਪੜੀਏ
ਭਾਰਤੀ ਸੰਵਿਧਾਨ ਸਾਰਾ
ਇਸ ਭਾਰਤੀ ਸੰਵਿਧਾਨ ਦਾ ਰਚਨਹਾਰ ਹੈ ਆਪਣਾ
ਬਾਬਾ ਸਾਹਿਬ ਪਿਆਰਾ।।

ਸੰਵਿਧਾਨ ਦੇ ਵਿੱਚ ਹੀ ਲਿਖ ਗਏ ਨੇਂ ਰਾਜ-ਭਾਗ
ਪਾਓੁਣ ਦਾ ਭੇਦ ਸਾਰਾ
ਤਾਂ ਜੋ ਬਹੁਜਨ ਸਮਾਜ ਨੂੰ ਮਿਲ ਜਾਵੇ ਗੁਲਾਮੀ ਦੀਆਂ
ਜੰਜੀਰਾਂ ਤੋਂ ਛੁਟਕਾਰਾ।।

ਸੂਦ ਵਿਰਕ ਨੇ ਵੀ ਆਪਣੇ ਪੂਰੇ ਜੋਸ਼ ਨਾਲ ਹੈ ਜੈ ਭੀਮ
ਜੈ ਭਾਰਤ ਤੇ ਜੈ ਸੰਵਿਧਾਨ ਲਾਇਆ ਜੈਕਾਰਾ।।

ਇੰਝ ਮਨਾਇਆ ਸੂਦ ਵਿਰਕ ਨੇ ਗਿਆਨ ਦੇ ਸੂਰਜ
ਬਾਬਾ ਸਾਹਿਬ ਜੀ ਦਾ ਜਨਮ ਦਿਹਾੜਾ।।

ਲਿਖ-ਤੁਮ ਮਹਿੰਦਰ ਸੂਦ
(ਵਿਰਕ) ਜਲੰਧਰ
ਮੋਬ: 98766-66381

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਗ਼ਜ਼ਲ
Next article“ਤਿੜਕੇ ਘੜੇ ਦਾ ਪਾਣੀ ਸੀ ਬਿੰਦਰਖੀਆ”