ਨੈਣਾ ਜੀਵਨ ਜਯੋਤੀ ਕਲੱਬ ਨੇ ‘ਆਪਣੀ ਦੁਕਾਨ’ ਗੋਦ ਲੈਣ ਵਾਲ਼ੇ ਸੱਜਣਾਂ ਇੰਜੀ. ਪਰਮਿੰਦਰ ਕੁਮਾਰ ਅਤੇ ਜਰਨੈਲ ਸਿੰਘ ਨੂੰ ਸਨਮਾਨਿਤ ਕੀਤਾ

ਰੋਪੜ,(ਸਮਾਜ ਵੀਕਲੀ)  (ਗੁਰਬਿੰਦਰ ਸਿੰਘ ਰੋਮੀ): ਨੈਣਾ ਜੀਵਨ ਜਯੋਤੀ ਕਲੱਬ (ਰਜਿ.) ਰੋਪੜ ਵੱਲੋਂ ਚਲਾਈ ਜਾ ਰਹੀ ‘ਆਪਣੀ ਦੁਕਾਨ’ (ਜਿੱਥੇ ਲੋੜਵੰਦਾਂ ਨੂੰ ਮੁਫ਼ਤ ਸਮਾਨ ਮਿਲਦਾ ਹੈ) ਨੂੰ ਗੋਦ ਲੈਣ ਵਾਲ਼ੇ ਦਾਨੀਆਂ ਆਰ.ਪੀ.ਬੀ. ਗਰੁੱਪ ਵੱਲੋਂ ਸਰਦਾਰ ਜਰਨੈਲ ਸਿੰਘ ਅਤੇ ਰੂਪਨਗਰ ਤੋਂ ਸਮਾਜ ਸੇਵੀ ਇੰਜ. ਪਰਮਿੰਦਰ ਕੁਮਾਰ ਨੂੰ ਸਨਮਾਨਿਤ ਕੀਤਾ ਗਿਆ। ਜਿਨ੍ਹਾਂ ਨੇ ਇਸ ਨੂੰ ਇੱਕ ਮਹੀਨੇ ਲਈ ਗੋਦ ਲਿਆ ਸੀ। ਜਿਕਰਯੋਗ ਹੈ ਕਿ ‘ਆਪਣੀ ਦੁਕਾਨ’ ਉਕਤ ਕਲੱਬ ਵੱਲੋਂ 2017 ਤੋਂ ਜਾਰੀ ਸ਼ਾਨਦਾਰ ਉਪਰਾਲਾ ਹੈ। ਜਿੱਥੇ ਲੋੜਵੰਦਾਂ ਨੂੰ ਉੱਥੇ ਉਪਲੱਬਧ ਸਮਾਨ ਮੁਫ਼ਤ ਮਿਲ ਜਾਂਦਾ ਹੈ। ਜੋ ਦਾਨੀ ਸੱਜਣ ਦਾਨ ਵਜੋਂ ਦੇ ਜਾਂਦੇ ਹਨ। ਕਲੱਬ ਵੱਲੋਂ ਅਪੀਲ ਕੀਤੀ ਗਈ ਕਿ ਕੋਈ ਵੀ ਸੱਜਣ ਸਮਾਨ ਲੈਣ ਜਾਂ ਦੇਣ ਲਈ ਬੇਝਿਜਕ ‘ਆਪਣੀ ਦੁਕਾਨ’, ਨੇੜੇ ਗਾਂਧੀ ਸਕੂਲ, ਸਾਹਮਣੇ: ਪ੍ਰੇਮ ਜੀ ਫਲੈਕਸ, ਬੇਲਾ ਚੌਂਕ, ਰੋਪੜ ਵਿਖੇ ਆ ਸਕਦਾ ਹੈ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 
Previous articleਆਵਾਜ਼ ਪ੍ਰਦੂਸ਼ਣ ਕਾਨੂੰਨ ਦਾ ਪੰਜਾਬ ਰਾਜ ਵਿਚ ਪ੍ਰਦੂਸ਼ਣ
Next articleਕੋਲਕਾਤਾ ‘ਚ ਮਹਿਲਾ ਡਾਕਟਰ ਦੇ ਵਹਿਸ਼ੀਆਨਾ ਬਲਾਤਕਾਰ ਤੇ ਕਤਲ ‘ਤੇ ਅਧਿਆਪਕ ਜਥੇਬੰਦੀਆਂ ਨੇ ਰੋਸ ਪ੍ਰਗਟਾਇਆ