
ਸੰਧੂ ਮੁੱਖ ਮੰਤਰੀ ਪਾਸੋਂ ਤੁਰੰਤ ਪ੍ਰਭਾਵ ਨਾਲ ਉੱਚ ਪੱਧਰੀ ਜਾਂਚ ਕਰਵਾਉਣ ਦੀ ਕੀਤੀ ਮੰਗ
ਨੂਰਮਹਿਲ ਨਕੋਦਰ ਮਹਿਤਪੁਰ (ਸਮਾਜ ਵੀਕਲੀ) (ਹਰਜਿੰਦਰ ਪਾਲ ਛਾਬੜਾ) ” ਆਸਾਨ ਨਹੀਂ ਹੈ ਇਨਸਾਫ ਦੀ ਜ਼ੰਜੀਰ ਨੂੰ ਹਿਲਾਉਣਾ, ਦੁਨੀਆ ਨੂੰ ਜਹਾਂਗੀਰ ਦਾ ਦਰਬਾਰ ਨਾ ਸਮਝੋ.. ” ਇਹਨਾਂ ਸ਼ਬਦਾਂ ਦਾ ਪ੍ਰਯੋਗ ਨੰਬਰਦਾਰ ਯੂਨੀਅਨ ਜ਼ਿਲ੍ਹਾ ਜਲੰਧਰ ਦੇ ਪ੍ਰਧਾਨ ਲਾਇਨ ਅਸ਼ੋਕ ਸੰਧੂ ਨੰਬਰਦਾਰ ਨੂਰਮਹਿਲ ਨੇ ਉਸ ਵਕਤ ਕੀਤਾ ਜਦੋਂ ਉਹ ਆਪਣੇ ਜਥੇਬੰਦੀ ਦੇ ਸਿਪਾਸਿਲਾਰ ਪ੍ਰੈੱਸ ਸਕੱਤਰ ਤਰਸੇਮ ਲਾਲ ਉੱਪਲ ਖਾਲਸਾ, ਪੀ.ਆਰ.ਓ ਜਗਨ ਨਾਥ, ਸਲਾਹਕਾਰ ਮਹਿੰਦਰ ਸਿੰਘ ਨਾਹਲ ਅਤੇ ਦਲਜੀਤ ਸਿੰਘ ਭੱਲੋਵਾਲ, ਜ਼ੋਨ ਇੰਚਾਰਜ ਆਤਮਾ ਰਾਮ ਭੰਡਾਲ, ਕੈਬਨਟ ਮੈਂਬਰ ਪ੍ਰੇਮ ਨਾਥ ਅਤੇ ਹੋਰਾਂ ਨੇ ਪੱਤਰ ਲਿਖ ਅਤੇ ਈਮੇਲ ਕਰ ਡੀ.ਸੀ. ਜਲੰਧਰ ਡਾ. ਹਿਮਾਂਸ਼ੂ ਅਗਰਵਾਲ ਰਾਹੀਂ ਪੰਜਾਬ ਦੇ ਮੁੱਖ ਮੰਤਰੀ ਸ੍ਰ. ਭਗਵੰਤ ਮਾਨ, ਡੀ.ਜੀ.ਪੀ ਪੰਜਾਬ ਅਤੇ ਉਹਨਾਂ ਦੇ ਪ੍ਰਸ਼ਾਸਨ ਪਾਸੋਂ 10 ਫਰਵਰੀ ਨੂੰ ਫਿਲੌਰ ਵਿਖੇ ਨਾਇਬ ਤਹਿਸੀਲਦਾਰ ਸ਼੍ਰੀਮਤੀ ਸੁਨੀਤਾ ਖਿਲਣ ਨੂੰ ਬੰਦੀ ਬਣਾ, ਗਾਲੀ ਗਲੋਚ, ਅਸ਼ਲੀਲ ਸ਼ਬਦਾਵਲੀ ਦਾ ਪ੍ਰਯੋਗ ਕਰਨ ਵਾਲਿਆਂ ਖਿਲਾਫ ਮਿਤੀ 11 ਫਰਵਰੀ ਨੂੰ ਰਾਤ 9 ਵਜੇ ਹੋਈ ਐਫ.ਆਈ.ਆਰ ਨੰਬਰ 32 ਦੀ ਉੱਚ ਪੱਧਰੀ ਜਾਂਚ ਕਰਵਾਉਣ ਦੀ ਮੰਗ ਕਰਨ ਸਮੇਂ ਕੀਤਾ। ਨਾਇਬ ਤਹਿਸੀਲਦਾਰ ਅਤੇ ਤਹਿਸੀਲਦਾਰ ਦੇ ਕਮਰੇ ਵਿੱਚ ਲੱਗੇ ਹੋਏ ਸੀ.ਸੀ.ਟੀ.ਵੀ ਕੈਮਰਿਆਂ ਦੀ ਰਿਕਾਰਡਿੰਗ ਮਿਤੀ 24.2 ਦਿਨ ਸੋਮਵਾਰ ਨੂੰ 11 ਵਜੇ ਵੱਖ ਵੱਖ ਜਥਬੰਦੀਆਂ ਵੱਲੋਂ ਤਹਿਸੀਲ ਕੰਪਲੈਕਸ ਫਿਲੌਰ ਵਿਖੇ ਲਗਾਏ ਜਾ ਧਰਨੇ ਦੌਰਾਨ ਪਬਲਿਕ ਕੀਤੀ ਜਾਵੇ ਤਾਂ ਕਿ ਧਰਨਾਕਾਰੀ ਜਾਣ ਸਕਣ ਕਿ ਕਿਵੇਂ ਨੰਬਰਦਾਰ ਕੁਲਦੀਪ ਕੁਮਾਰ ਪੰਜਢੇਰਾਂ, ਰਾਮ ਜੀ ਦਾਸ ਗੰਨਾ ਪਿੰਡ ਨੇ ਚਿੱਟੇ ਦਿਨ ਪੂਰੇ ਸਰਕਾਰੀ ਅਮਲੇ ਦੇ ਹੁੰਦਿਆਂ ਮਹਿਲਾ ਨਾਇਬ ਤਹਿਸੀਲਦਾਰ ਨੂੰ ਬੰਧਕ ਬਣਾਇਆ ਉਪਰੰਤ ਆਸਾਨੀ ਨਾਲ ਹੀ ਉਹ ਤਹਿਸੀਲ ਕੰਪਲੈਕਸ ਵਿੱਚੋਂ ਚਲੇ ਗਏ। ਇਸ ਹੈਰਤਗੇਜ਼ ਘਟਨਾ ਦੀ ਵੀਡੀਓ ਦੇਖ ਕੇ ਧਰਨਾਕਾਰੀ, ਮੀਡੀਆ ਅਤੇ ਪਬਲਿਕ ਯੱਕਦਮ ਨੰਬਰਦਾਰ ਅਤੇ ਉਸਦੇ ਸਾਥੀ ਖਿਲਾਫ ਹੋ ਜਾਣਗੇ, ਮੁੜ ਧਰਨਾ ਲਗਾਉਣ ਦੀ ਹਿੰਮਤ ਨਹੀਂ ਜਟਾਉਣਗੇ, ਛੁਪੇ ਹੋਏ ਸਾਜਿਸ਼ਕਰਤਾ ਵੀ ਜਗ ਜਾਹਰ ਹੋਣਗੇ। ਸਾਰਾ ਸੱਚ ਨਿੱਤਰਕੇ ਸਾਹਮਣੇ ਆਉਣਾ ਲਾਜ਼ਮੀ ਹੈ ਕਿਉਂਕਿ ਜਿਸ ਵਕਤ ਇਹ ਬੰਧਕ ਬਣਾਉਣ ਵਾਲੀ ਘਟਨਾ ਵਾਪਰੀ ਉਸ ਵਕਤ ਸੱਚੀ ਗਵਾਹੀ ਭਰਨ ਵਾਲਾ ਸੀ.ਸੀ.ਟੀ.ਵੀ ਕੈਮਰਾ ਰਿਕਾਰਡਰ ਹੀ ਹੈ। ਪੱਤਰ ਵਿੱਚ ਇਸ ਘਟਨਾ ਦੀ ਜਾਂਚ ਨਿਆਂ ਪਾਲਿਕਾ ਦੇ ਜੱਜ ਸਾਹਿਬ ਤੋਂ ਕਰਵਾਉਣ ਦੀ ਪੁਰਜ਼ੋਰ ਮੰਗ ਕੀਤੀ ਗਈ ਹੈ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.sama