ਨਗਰ ਪੰਚਾਇਤ ਮਹਿਤਪੁਰ ਵਲੋਂ ਸਵੱਛ ਉਤਸਵ 2023 ਤਹਿਤ ਜਾਗਰੂਕ ਕੀਤਾ

ਨਕੋਦਰ ਮਹਿਤਪੁਰ (ਸਮਾਜ ਵੀਕਲੀ) (ਹਰਜਿੰਦਰ ਪਾਲ ਛਾਬੜਾ) : ਸਵੱਛ ਉਤਸਵ 2023 ਤਹਿਤ ਔਰਤਾਂ ਦੀ ਭਾਗੀਦਾਰੀ ਵਧਾਉਣ ਨੂੰ ਲੈ ਕੇ ਨਗਰ ਪੰਚਾਇਤ ਮਹਿਤਪੁਰ ਦੇ ਸਾਰੇ ਹੀ ਵਾਰਡਾਂ ਵਿੱਚ ਜਾਗਰੂਕਤਾ ਮੁਹਿੰਮ ਚਲਾਈ ਗਈ। ਨਗਰ ਪੰਚਾਇਤ ਮਹਿਤਪੁਰ ਦੇ ਕਾਰਜ ਸਾਧਕ ਅਫ਼ਸਰ ਸ੍ਰੀ ਚਰਨ ਦਾਸ ਦੀ ਅਗਵਾਈ ਹੇਠ ਸ਼ਹਿਰ ਵਿਚਲੇ ਸਵੈ-ਸਹਾਇਤਾ ਗਰੁੱਪਾਂ ਦੀਆਂ ਔਰਤਾਂ ਸਮੇਤ ਮੁਹੱਲਿਆਂ ਦੀ ਹੋਰ ਔਰਤਾਂ ਨੇ ਵੀ ਹਿੱਸਾ ਲਿਆ।

ਇਸ ਮੌਕੇ ਸੀਐਫ ਨਰੇਸ਼ ਸਿੰਘ ਨੇ ਦੱਸਿਆ ਕਿ ਸਵੱਛ ਭਾਰਤ ਮਿਸ਼ਨ ਵਿੱਚ ਔਰਤਾਂ ਦੀ ਹਿੱਸੇਦਾਰੀ ਨੂੰ ਵਧਾਉਣ ਦੇ ਮਕਸਦ ਨਾਲ ਸ਼ਹਿਰ ਵਾਸੀਆਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ। ਇਸ ਦੌਰਾਨ ਔਰਤਾਂ ਵਲੋਂ ਸਹੁੰ ਵੀ ਚੁੱਕੀ ਗਈ ਕਿ ਉਹ ਸ਼ਹਿਰ ਨੂੰ ਪਲਾਸਟਿਕ ਮੁਕਤ ਬਣਾਉਣਗੀਆਂ। ਇਸ ਮੌਕੇ ਡੇ-ਨੂਲਮ ਕਮਿਊਨਿਟੀ ਆਰਗੇਨਾਈਜ਼ਰ ਗੁਰਪਰੀਤ ਕੌਰ, ਸੈਨੀਟੇਸ਼ਨ ਕਲਰਕ ਸੰਦੀਪ ਕੌਰ, ਮੋਟੀਵੇਟਰ ਜੋਤੀ ਗਿੱਲ, ਮੋਟੀਵੇਟਰ ਮੀਨਾ ਕੁਮਾਰੀ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਔਰਤਾਂ ਹਾਜ਼ਰ ਸਨ।

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous article“ਸਮੇਂ ਦੀ ਗੱਲ”
Next articleਮਿੱਠੜਾ ਕਾਲਜ ਦਾ ਬੀ ਸੀ ਏ ਭਾਗ ਦੂਜਾ ਦਾ ਨਤੀਜਾ 100% ਰਿਹਾ