ਮਿੱਠੜਾ ਕਾਲਜ ਦਾ ਬੀ ਸੀ ਏ ਭਾਗ ਦੂਜਾ ਦਾ ਨਤੀਜਾ 100% ਰਿਹਾ

ਕਪੂਰਥਲਾ (ਸਮਾਜ ਵੀਕਲੀ)  (ਕੌੜਾ)- ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਵੱਲੋਂ ਹਾਲ ਹੀ ਅੰਦਰ ਐਲਾਨ ਕੀਤੇ ਗਏ ਨਤੀਜਿਆਂ ਅੰਦਰ ਬੇਬੇ ਨਾਨਕੀ ਯੂਨੀਵਰਸਿਟੀ ਕਾਲਜ ਮਿੱਠੜਾ ਦਾ ਬੀ ਸੀ ਏ‌ ਭਾਗ ਦੂਜਾ ਦਾ ਨਤੀਜਾ ਸ਼ਾਨਦਾਰ ਰਿਹਾ । ਜਿਸ ਵਿਚ ਸਾਰੇ ਹੀ ਵਿਦਿਆਰਥੀਆਂ ਨੇ ਵਧੀਆ ਅੰਕਾਂ ਦੁਆਰਾ ਪਾਸ ਹੋਏ।ਇਹਨਾਂ ਨਤੀਜਿਆਂ ਵਿੱਚ ਬੀ ਸੀ ਏ ਭਾਗ ਦੂਜਾ ਦੀ ਵਿਦਿਆਰਥਣ ਕਿਰਨਦੀਪ ਨੇ 79 ਪ੍ਰਤੀਸ਼ਤ ਅੰਕ ਪ੍ਰਾਪਤ ਕਰਕੇ ਪਹਿਲਾ ਸਥਾਨ ਹਾਸਲ, ਸੁਨਾਰਪ੍ਰੀਤ ਸਿੰਘ ਨੇ 73 ਪ੍ਰਤੀਸ਼ਤ ਅੰਕਾ ਹਾਸਲ ਕਰਕੇ ਦੂਜਾ ਸਥਾਨ ਅਤੇ ਜਸਵੀਰ ਸਿੰਘ ਨੇ 72 ਪ੍ਰਤੀਸ਼ਤ ਅੰਕ ਪ੍ਰਾਪਤ ਕਰਕੇ ਤੀਜਾ ਸਥਾਨ ਹਾਸਲ ਕੀਤਾ। ਕਾਲਜ ਦੇ ਪ੍ਰਿੰਸੀਪਲ ਡਾ.ਦਲਜੀਤ ਸਿੰਘ ਖਹਿਰਾ ਨੇ ਸਾਰੀ ਕਲਾਸ ਦੇ ਵਿਦਿਆਰਥੀਆਂ ਨੂੰ ਸ਼ੁਭਕਾਮਨਾਵਾਂ ਦਿੰਦਿਆਂ ਹੋਰ ਮਿਹਨਤ ਕਰਕੇ ਅੱਗੇ ਵਧਣ ਲਈ ਪ੍ਰੇਰਿਤ ਕੀਤਾ।ਇਸ ਮੌਕੇ ਕੰਪਿਊਟਰ ਵਿ‌‌ਭਾਗ ਮੁਖੀ ਡਾ.ਪਰਮਜੀਤ ‌ਕੌਰ, ਪ੍ਰੋ. ਜਤਿੰਦਰ ਸਿੰਘ, ਅਤੇ ਪ੍ਰੋ.ਹਿਨਾ ਹਾਜਿਰ ਸਨ।

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਨਗਰ ਪੰਚਾਇਤ ਮਹਿਤਪੁਰ ਵਲੋਂ ਸਵੱਛ ਉਤਸਵ 2023 ਤਹਿਤ ਜਾਗਰੂਕ ਕੀਤਾ
Next articleਗ੍ਰਾਹਕ ਮਿਲਣੀ ਦੇ ਤਹਿਤ ਮੁਥੂਰ ਫਾਈਨਾਂਸ ਵਲੋ ਸਮਾਗਮ ਦਾ ਆਯੋਜਨ